ਮੁੰਬਈ, 8 ਮਾਰਚ : ਬਾਲੀਵੁਡ ਅਦਾਕਾਰ ਅਦਿਤਿਆ ਪੰਚੋਲੀ ਨੂੰ ਅੱਜ ਉਪਨਗਰ ਜੁਹੂ ਵਿਚ ਇਕ ਪੰਜ ਸਿਤਾਰਾ ਹੋਟਲ ਦੇ ਨਾਈਟ ਕਲੱਬ ਦੇ ਇਕ ਬਾਊਂਸਰ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ 50 ਸਾਲਾ ਅਦਾਕਾਰ ਨੂੰ ਬਾਅਦ ਵਿਚ ਜ਼ਮਾਨਤ ‘ਤੇ ਰਿਹਾਅ ਕਰ ਦਿਤਾ ਗਿਆ।
ਪੱਬ ਵਿਚ ਅੱਜ ਤੜਕੇ ਹੰਗਾਮਾ ਅਤੇ ਕਊਂਟਰ ਨੂੰ ਨੁਕਸਾਨ ਪਹੁੰਚਾਉਣ ‘ਤੇ ਬਾਹਰ ਲੈਜਾਂਦਿਆਂ ਸਮੇਂ ਪੰਚੋਲੀ ਨੇ ਬਾਊਂਸਰ ਮੰਦਰ ਪਟੋਲੋ ਦੇ ਸਿਰ ‘ਤੇ ਅਪਣੇ ਮੋਬਾਇਲ ਫ਼ੋਨ ਨਾਲ ਕਥਿਤ ਰੂਪ ਨਾਲ ਹਮਲਾ ਕੀਤਾ। ਪੁਲਿਸ ਅਨੁਸਾਰ, ਅਦਾਕਾਰ ਅਪਣੇ ਇਕ ਦੋਸਤ ਨਾਲ ਕਲ ਦੇਰ ਰਾਤ ਜੁਹੂ ਤਾਰਾ ਰੋਡ ਸਥਿਤ ਹੋਟਲ ‘ਸੀ ਪ੍ਰਿੰਸੇਜ’ ਦੇ ‘ਟ੍ਰਾਈਲਾਜੀ’ ਪੁੱਬ ਪਹੁੰਚੇ।
ਸਾਂਤਾਕਰੂਜ਼ ਪੁਲਿਸ ਥਾਣੇ ਦੇ ਸੀਨੀਅਰ ਇੰਸਪੈਕਟਰ ਪਦਮਾਕਰ ਚਵਾਨ ਨੇ ਕਿਹਾ, ”ਕਲ ਦੇਰ ਰਾਤ ਕਰੀਬ 12 ਵਜ ਕੇ 45 ਮਿੰਟ ‘ਤੇ ਕਥਿਤ ਰੂਪ ਨਾਲ ਨਸ਼ੇ ਵਿਚ ਧੁਤ ਪੰਚੋਲੀ ਨੇ ਡਿਸਕ ਜੌਕੀ (ਡੀਜੇ) ਨੂੰ ਹਿੰਦੀ ਗਾਣੇ ਚਲਾਉਣ ਲਈ ਅਪੀਲ ਕੀਤੀ ਕਿਉਂਕਿ ਉਨ੍ਹਾਂ ਅਨੁਸਾਰ ਪੱਬ ਵਿਚ ਸਿਰਫ਼ ਅੰਗਰੇਜੀ ਗਾਣੇ ਵਜਾਏ ਜਾ ਰਹੇ ਸਨ। ਜਦ ਡੀਜੇ ਨੇ ਇਸ ਤੋਂ ਇਨਕਾਰ ਕਰ ਦਿਤਾ ਤਾਂ ਪੰਚੋਲੀ ਦੀ ਉਸ ਨਾਲ ਕਹਾ-ਸੁਣੀ ਹੋਈ। ਪੁਲਿਸ ਸੂਤਰਾਂ ਅਨੁਸਾਰ, ਅਦਾਕਾਰ ਨੇ ਕਲੱਬ ਦੇ ਕਾਊਂਟਰ ਨੂੰ ਨੁਕਸਾਨ ਪਹੁੰਚਾਇਆ। ਜਦ ਬਾਊਂਸਰ ਨੇ ਦਖ਼ਲ ਦਿਤਾ ਤੇ ਉਸ ਨੂੰ ਜਾਣ ਲਈ ਕਿਹਾ ਤਾਂ ਅਦਾਕਾਰ ਨੇ ਗਲਤ ਬੋਲਿਆ ਤੇ ਉਸ ‘ਤੇ ਹਮਲਾ ਕੀਤਾ।
ਬਾਅਦ ਵਿਚ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿਤੀ ਗਈ ਅਤੇ ਪੰਚੋਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੰਚੋਲੀ ਨੂੰ ਅੱਜ ਦੁਪਹਿਰ ਕਰੀਬ ਸਾਢੇ 12 ਵਜੇ ਇਕ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਜਿਸ ਨੇ ਉਨ੍ਹਾਂ ਨੂੰ 20 ਮਾਰਚ ਤਕ ਨਿਆਇਕ ਹਿਰਾਸਤ ਵਿਚ ਭੇਜ ਦਿਤਾ। ਹਾਲਾਂਕਿ ਪੰਚੋਲੀ ਨੇ ਬਾਅਦ ਵਿਚ ਜ਼ਮਾਨਤ ਲਈ ਅਰਜ਼ੀ ਦਿਤੀ ਅਤੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੀ ਰਕਮ ‘ਤੇ ਰਿਹਾਅ ਕਰ ਦਿਤਾ। ਅਦਾਲਤ ਨੇ ਉਸ ਨੂੰ ਅਪਣਾ ਮੋਬਾਇਲ ਫ਼ੋਨ ਜਮ੍ਹਾਂ ਕਰਾਉਣ ਲਈ ਕਿਹਾ।
from Punjab News - Latest news in Punjabi http://ift.tt/1AUadgc

0 comments