ਲੰਦਨ, 8 ਮਾਰਚ: 16 ਦਸੰਬਰ ਦੇ ਸਮੂਹਕ ਬਲਾਤਕਾਰ ‘ਤੇ ਬਣੀ ਦਸਤਾਵੇਜ਼ੀ ਫ਼ਿਲਮ ਦੀ ਬ੍ਰਿਟਿਸ਼ ਫ਼ਿਲਮ ਨਿਰਮਾਤਾ ਨੇ ਕਿਹਾ ਹੈ ਕਿ ਭਾਰਤ ਨੇ ਇਸ ਫ਼ਿਲਮ ‘ਤੇ ਪਾਬੰਦੀ ਲਾ ਕੇ ‘ਕੌਮਾਂਤਰੀ ਖ਼ੁਦਕੁਸ਼ੀ’ ਕੀਤੀ ਹੈ।
ਵਿਵਾਦਮਈ ਫ਼ਿਲਮ ‘ਇੰਡੀਆਜ਼ ਡਾਟਰ’ ਦੀ ਡਾਇਰੈਕਟਰ ਲੇਸਲੀ ਉਡਵਿਨ ਨੇ ਇਹ ਵੀ ਕਿਹਾ ਹੈ ਕਿ ਇਹ ਮੰਦਭਾਗਾ ਹੈ ਕਿ ਧਨਵਾਦ ਕਰਨ ਦੇ ਉਨ੍ਹਾਂ ਦੇ ਉਦੇਸ਼ ਨੂੰ ‘ਦੇਸ਼ ‘ਤੇ ਉਂਗਲੀ ਉਠਾਉਣ’ ਵਜੋਂ ਗ਼ਲਤ ਤਰੀਕੇ ਨਾਲ ਲਿਆ ਗਿਆ।
ਉਨ੍ਹਾਂ ਕਿਹਾ, ”ਮੇਰਾ ਪੂਰਾ ਉਦੇਸ਼ ਅਸਲ ‘ਚ ਭਾਰਤ ਦੀ ਤਾਰੀਫ਼ ਕਰਨ ਲਈ ਉਸ ਦਾ ਇਕ ਅਜਿਹੇ ਦੇਸ਼ ਵਜੋਂ ਧਨਵਾਦ ਕਰਨਾ ਸੀ ਜਿਸ ਨੇ ਇਸ ਬਲਾਤਕਾਰ ‘ਤੇ ਪ੍ਰੇਰਨਾਦਾਇਕ ਪ੍ਰਤੀਕਰਮ ਦਿਤਾ ਸੀ ਜਿਥੇ ਕੋਈ ਵਿਅਕਤੀ ਇਹ ਵੇਖ ਸਕੇ ਕਿ ਤਬਦੀਲੀ ਸ਼ੁਰੂ ਹੋ ਗਈ ਹੈ।”
ਲੇਸਲੀ ਨੇ ਕਿਹਾ ਕਿ ਸੱਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਉਹ ਲੋਕ ਹੁਣ ਮੇਰੇ ‘ਤੇ ਇਹ ਦੋਸ਼ ਲਾ ਰਹੇ ਹਨ ਕਿ ਮੈਂ ਭਾਰਤ ‘ਤੇ ਉਂਗਲੀ ਚੁੱਕੀ ਅਤੇ ਭਾਰਤ ਨੂੰ ਬੇਇਜ਼ਤ ਕਰਨਾ ਚਾਹੁੰਦੀ ਸੀ ਅਤੇ ਇਹ ਉਹ ਲੋਕ ਹਨ ਜਿਨ੍ਹਾਂ ਨੇ ਇਸ ਫ਼ਿਲਮ ਨੂੰ ਪਾਬੰਦੀਸ਼ੁਦਾ ਕਰ ਕੇ ਕੌਮਾਂਤਰੀ ਖ਼ੁਦਕੁਸ਼ੀ ਕੀਤੀ ਹੈ।
ਵਿਵਾਦ ਛੇੜਨ ਵਾਲੀ ਇਸ ਫ਼ਿਲਮ ਦੇ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਪਿਛਲੇ ਹਫ਼ਤੇ ਇਸ ਦੇ ਪ੍ਰਸਾਰਨ ਨੂੰ ਪਾਬੰਦੀਸ਼ੁਦਾ ਕਰ ਦਿਤਾ ਸੀ ਅਤੇ ਵੀਡੀਉ
ਸਾਂਝਾ ਕਰਨ ਵਾਲੀ ਵੈੱਬਸਾਈਟ ਯੂ-ਟਿਊਬ ਨੂੰ ਫ਼ਿਲਮ ਦੇ ਸਾਰੇ ਲਿੰਕ ਹਟਾਉਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਪਣੀ ‘ਬੇਟੀ ਬਚਾਉ ਮੁਹਿੰਮ’ ਵਰਗੇ ਵਿਚਾਰ ਨਾਲ ਇਸ ਫ਼ਿਲਮ ਨੂੰ ਵੇਖਣ।
ਲੇਸਲੀ ਨੇ ਕਿਹਾ, ”ਜੇਕਰ ਮੋਦੀ ਇਸ ਫ਼ਿਲਮ ਨੂੰ ਇਕ ਘੰਟੇ ਤਕ ਵੇਖਣ ਤਾਂ ਉਹ ਸੱਤਾ ‘ਚ ਆਉਣ ਤੋਂ ਬਾਅਦ ਤੋਂ ਅਪਣੇ ਹੀ ਬਿਆਨਾਂ ਨੂੰ ਇਸ ਫ਼ਿਲਮ ‘ਚ ਵੇਖਣਗੇ।” ਇਹ ਦਸਤਾਵੇਜ਼ੀ ਫ਼ਿਲਮ ਬੀ.ਬੀ.ਸੀ. ਦੇ ‘ਆਈਪਲੇਅਰ ਟੂਲ’ ਜ਼ਰੀਏ ਬਰਤਾਨੀਆ ‘ਚ ਅਜੇ ਵੀ ਆਨਲਾਈਨ ਵੇਖਣ ਲਈ ਮੌਜੂਦ ਹੈ। ਇਕ ਚਲਦੀ ਬੱਸ ਅੰਦਰ 23 ਸਾਲਾਂ ਦੀ ਨਿਰਭੈ ਨਾਲ ਬਲਾਤਕਾਰ, ਤਸ਼ੱਦਦ ਅਤੇ ਕਤਲ ਦੇ ਦੋਸ਼ ਹੇਠ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਚਾਰ ਜਣਿਆਂ ‘ਚ ਸ਼ਾਮਲ ਮੁਕੇਸ਼ ਸਿੰਘ ਦਾ ਇਸ ਫ਼ਿਲਮ ‘ਚ ਇੰਟਰਵਿਊ ਸ਼ਾਮਲ ਹੈ।
ਪੁਲਿਸ ਦਾ ਕਹਿਣਾ ਹੈ ਕਿ ਪਾਬੰਦੀ ਇਸ ਲਈ ਲਾਈ ਗਈ ਹੈ ਕਿਉਂਕਿ ਅਪਰਾਧ ਦੇ ਦੋਸ਼ੀ ਵਲੋਂ ਫ਼ਿਲਮ ‘ਚ ਕੀਤੀਆਂ ਟਿਪਣੀਆਂ ਨਾਲ ‘ਡਰ ਅਤੇ ਤਣਾਅ’ ਦਾ ਮਾਹੌਲ ਬਣ ਗਿਆ ਸੀ ਅਤੇ ਇਸ ਨਾਲ ਲੋਕਾਂ ਦੇ ਰੋਹ ਵਧਣ ਦਾ ਖ਼ਤਰਾ ਹੈ।
from Punjab News - Latest news in Punjabi http://ift.tt/1KIDhCm

0 comments