ਬਠਿੰਡਾ, 8 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)- ਡਿਪਟੀ ਡਾਇਰੈਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੇੈਡੀਕਲ ਅਫਸਰ ਡਾ. ਅਵਤਾਰ ਸਿੰਘ ਢਿਲੋਂ ਦੀ ਰਹਿਣੁਮਾਈ ਹੇਠ ਸੀ.ਐਚ.ਸੀ. ਗੋਨਿਆਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਅਤੇ ਬੱਚਿਆਂ ਦਾ ਤਿੰਨ ਰੋਜਾ 8,9 ਅਤੇ 10 ਮਾਰਚ ਨੂੰ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਹੈ।ਸੀਨੀਅਰ ਮੈਡੀਕਲ ਅਫਸਰ ਡਾ. ਅਵਤਾਰ ਸਿੰਘ ਢਿੱਲੋਂ ਵੱਲੋਂ ਇਸ ਬਾਰੇ ਦੱਸਦਿਆਂ ਕਿਹਾ ਕਿ ਇਸ ਕੈਂਪ ਦੌਰਾਨ ਅੋਰਤਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਬਿਲਕੁਲ ਮੁਫਤ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਆਉਣ ਵਾਲੀਆਂ ਔਰਤਾਂ ਅਤੇ ਬੱਚਿਆਂ ਤੋਂ ਕੋਈ ਵੀ ਪਰਚੀ ਫੀਸ, ਟੈਸਟ ਫੀਸ ਜਾਂ ਦਵਾਈਆਂ ਦਾ ਖਰਚ ਆਦਿ ਨਹੀਂ ਲਿਆ ਜਾ ਰਿਹਾ ।ਇਸ ਕੈਂਪ ਵਿੱਚ ਔਰਤਾਂ ਵਿੱਚ ਛਾਤੀ ਦੇ ਕੈਂਸਰ ਸਬੰਧੀ ਜਾਂਚ, ਬੱਚੇਦਾਨੀ ਦੇ ਕੈਂਸਰ ਦੀ ਜਾਂਚ ਸਬੰਧੀ ਪੈਪ ਸਮੀਅਰ ਟੈਸਟ ਵੀ ਬਿਲਕੁਲ ਮੁਫਤ ਕੀਤੀ ਜਾ ਰਹੇ ਹਨ।ਡਾ. ਢਿੱਲੋਂ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਲਈ ਮਾਹਿਰ ਡਾਕਟਰਾਂ, ਫਾਰਮਾਸਿਸਟਾਂ, ਪੈਰਾਮੈਡੀਕਲ ਸਟਾਫ ਦੀ ਡਿਊਟੀ ਵਿਸ਼ੇਸ ਤੌਰ ਤੇ ਲਗਾਈ ਗਈ ਹੈ।ਇਸ ਕੈਂਪ ਸਬੰਧੀ ਸਮੂਹ ਫੀਲਡ ਸਟਾਫ ਅਤੇ ਆਸ਼ਾ ਵਰਕਰਾਂ ਦੁਆਰਾ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਹੈ।ਆਮ ਜਨਤਾ ਨੂੰ ਸਿਹਤ ਸਹੂਲਤਾਂ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ ਕਾਂਊਟਰ ਵੀ ਲਗਾਇਆ ਗਿਆ ਹੈ ।
from Punjab Post http://ift.tt/1FyiWct

0 comments