ਮੋਸੁਲ, 8 ਮਾਰਚ : ਇਸਮਾਲਿਮ ਸਟੇਟ ਦੇ ਕਬਜ਼ੇ ਵਾਲੇ ਇਰਾਕੀ ਸ਼ਹਿਰ ਹਵਿਜਾ ਦੀ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਇਸ ਸੰਗਠਨ ਦੀ ਦਹਿਸ਼ਤ ਬਿਆਨ ਕਰਨ ਲਈ ਕਾਫ਼ੀ ਹਨ। ਇਨ੍ਹਾਂ ਤਸਵੀਰਾਂ ਵਿਚ ਸ਼ਹਿਰ ਦੀ ਮੇਨ ਐਂਟਰੀ ‘ਤੇ ਅੱਠ ਲਾਸ਼ਾਂ ਲਟਕੀਆਂ ਦਿਖਾਈਆਂ ਦੇ ਰਹੀਆਂ ਹਨ। ਕਿਰਕੁਕ ਪ੍ਰਾਂਤ ਦੇ ਹਵਿਜਾ ਸ਼ਹਿਰ ਦੀ ਇਹ ਤਸਵੀਰ ਆਈਐਸਆਈਐਸ ਸਮਰਪਤ ਟਵਿਟਰ ਅਕਾਊਂਟ ‘ਤੇ ਸਾਂਝੀ ਕੀਤੀ ਜਾ ਰਹੀ ਹੈ।
ਕੁੱਝ ਤਸਵੀਰਾਂ ਵਿਚ ਲਾਸ਼ਾਂ ਦੇ ਸਰੀਰ ‘ਤੇ ਫ਼ੌਜੀ ਵਿਰਦੀ ਦਿਖ ਰਹੀ ਹੈ, ਜਿਸ ਦੇ ਆਧਾਰ ‘ਤੇ ਕਿਹਾ ਜਾ ਰਿਹਾ ਹੈ ਕਿ ਅਤਿਵਾਦੀਆਂ ਨੇ ਇਰਾਕੀ ਸੈਨਿਕਾਂ ਦਾ ਕਤਲ ਕਰ ਉਨ੍ਹਾਂ ਨੂੰ ਲਟਕਾਇਆ ਹੈ। ਸੰਗਠਨ ਨੇ ਇਸ ਕਰੂਰ ਕਤਲਕਾਂਡ ਦੀਆਂ ਕਈ ਤਸਵੀਰਾਂ ਜਾਰੀ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਕੁਰਦਿਸ਼ ਸੈਨਾ ਵਿਰੁਧ ਬਦਲੇ ਦੀ ਕਾਰਵਾਈ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ। ਪਿਛਲੇ ਮਹੀਨੇ ਉੱਤਰੀ ਇਰਾਕ ਦੀਆਂ ਕੁੱਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਕੁਰਦਿਸ਼ ਸੈਨਿਕ ਆਈਐਸਆਈਐਸ ਅਤਿਵਾਦੀਆਂ ਦੀਆਂ ਲਾਸ਼ਾਂ ਨੂੰ ਸੜਕ ‘ਤੇ ਘਸੀਟਦੇ ਦਿਖ ਰਹੇ ਸਨ।
ਇਕ ਤਸਵੀਰ ਵਿਚ ਦਿਖਿਆ ਆਈਐਸਆਈਐਸ ਆਤਿਵਾਦੀ ਅਬੂ ਅਲ ਰਹਿਮਾਨ : ਇਕ ਹੋਰ ਤਸਵੀਰ ਵਿਚ ਇਸਲਾਮਿਕ ਸਟੇਟ ਦਾ ਅਤਿਵਾਦੀ ਅਬੂ ਅਲ ਰਹਿਮਾਨ ਖ਼ੂਨ ਨਾਲ ਭਿਜੀ ਲਾਸ਼ ਦੇ ਟੁਕੜਿਆਂ ਕੋਲ ਬੈਠਾ ਦਿਖ ਰਿਹਾ ਹੈ। ਤਸਵੀਰ ਵਿਚ ਉਹ ਇਕ ਉੁਂਗਲੀ ਚੁਕ ਕੇ ਸੈਲਿਊਟ ਕਰਦਾ ਦਿਖ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਸ਼ੁਕਰਵਾਰ ਨੂੰ ਅਤਿਵਾਦੀ ਸੰਗਠਨ ਨੇ ਹਵਿਜਾ ਸ਼ਹਿਰ ਦਾ ਇਕ ਚੌਕਾਉਣ ਵਾਲਾ ਵੀਡਿਉ ਜਾਰੀ ਕੀਤਾ ਸੀ, ਜਿਸ ਵਿਚ ਪਿੰਜਰੇ ਵਿਚ ਬੰਦ ਬੰਦਕਾਂ ਦੀ ਪਰੇਡ ਦਿਖਾਈ ਗਈ ਸੀ। ਹਵਿਜਾ, ਇਰਾਕ ਦਾ ਇਕ ਪ੍ਰਮੁਖ ਸੁੰਨੀ ਮੁਸਲਿਮ ਆਬਾਦੀ ਵਾਲਾ ਸ਼ਹਿਰ ਹੈ, ਜੋ ਮੋਸੁਲ ਅਤੇ ਬਗ਼ਦਾਦ ਨਾਲ ਜੋੜਦਾ ਹੈ।
from Punjab News - Latest news in Punjabi http://ift.tt/1Bn3AXh

0 comments