ਨਵੀਂ ਦਿੱਲੀ, 7 ਮਾਰਚ (ਅਮਨਦੀਪ ਸਿੰਘ) : ਪ੍ਰਸਿੱਧ ਇਤਿਹਾਸਕਾਰ ਡਾ. ਸੰਗਤ ਸਿੰਘ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਵਲੋਂ ਅਫ਼ਜ਼ਲ ਗੁਰੂ ਬਾਰੇ ਅਪਣਾ ਪੁਰਾਣਾ ਸਟੈਂਡ ਦੁਹਰਾਉਣ ਨੂੰ ਦਲੇਰੀ ਵਾਲਾ ਫ਼ੈਸਲਾ ਕਰਾਰ ਦਿਤਾ ਹੈ। ਉਨ੍ਹਾਂ ਕਿਹਾ, ‘ਭਾਜਪਾ ਦਾ ਭਾਈਵਾਲ ਹੋਣ ਦੇ ਬਾਵਜੂਦ ਮੁਫ਼ਤੀ ਮੁਹੰਮਦ ਸਈਅਦ ਦੇ ਕਸ਼ਮੀਰੀ ਖਾੜਕੂਆਂ ਤੇ ਅਫ਼ਜ਼ਲ ਗੁਰੂ ਬਾਰੇ ਅਪਣੇ ਪੁਰਾਣੇ ਸਟੈਂਡ ‘ਤੇ ਕਾਇਮ ਰਹਿਣ ਤੋਂ ਪੰਜਾਬ ਦੀ ਬਾਦਲ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਅਫ਼ਜ਼ਲ ਗੁਰੂ ਨੂੰ ਫਾਂਸੀ ਲਾਏ ਜਾਣ ਦੇ ਫ਼ੈਸਲੇ ਨੂੰ ਅੱਜ ਵੀ ਕਾਨੂੰਨ ਨਾਲ ਮਜ਼ਾਕ ਦੱਸ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਕੀ ਰੁਕਵਾਉਣੀ ਸੀ, ਸਗੋਂ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਵੀ ਚੁਪ ਵੱਟੀ ਬੈਠੇ ਹਨ।’
ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿਚ ਅਕਾਲੀ ਦਲ ਦਾ ਭਾਜਪਾ ਨਾਲ ਸਮਝੌਤਾ ਹੈ ਤਾਂ ਜੰਮੂ-ਕਸ਼ਮੀਰ ਵਿਚ ਪੀ.ਡੀ.ਪੀ. ਦਾ ਭਾਜਪਾ ਨਾਲ ਹੀ ਸਮਝੌਤਾ ਹੈ ਪਰ ਮੁਫ਼ਤੀ ਸਰਕਾਰ ਨੇ ਸਹੁੰ ਚੁਕਣ ਦੇ ਦੂਜੇ ਹੀ ਦਿਨ ਲੋਕਾਂ ਪ੍ਰਤੀ ਅਪਣਾ ਸਟੈਂਡ ਭਾਜਪਾ ਸਾਹਮਣੇ ਰੱਖ ਦਿਤਾ ਹੈ ਤੇ ਉਹ ਕਸ਼ਮੀਰੀ ਖਾੜਕੂਆਂ ਦੀ ਰਿਹਾਈ ਲਈ ਵੀ ਜ਼ੋਰ ਪਾ ਰਹੇ ਹਨ ਪਰ ਅਫ਼ਸੋਸ ਕਿ ਸ. ਬਾਦਲ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ, ਸਿੱਖ ਮੁੱਦਿਆਂ ਤੋਂ ਤਾਂ ਕਿਨਾਰਾ ਕੀਤਾ ਹੀ, ਨਾਲ ਹੀ ਸਿੱਖਾਂ ਨੂੰ ਗੁਮਰਾਹ ਵੀ ਕਰੀ ਰਖਿਆ, ਜਿਸ ਦਾ ਖਮਿਆਜ਼ਾ ਅੱਜ ਵੀ ਸਿੱਖ ਭੁਗਤ ਰਹੇ ਹਨ।
from Punjab News - Latest news in Punjabi http://ift.tt/1ARwBqx
0 comments