ਵਿਕਰਮੀ ਸੰਮਤ ਮੌਕੇ 2015 ਕੈਲੰਡਰ ਕੀਤਾ ਰੀਲਿਜ

PPN0401201524


ਅੰਮ੍ਰਿਤਸਰ, 1 ਅਪ੍ਰੈਲ (ਸਾਜਨ) – ਟਾਉਨ ਹਾਲ ਵਿਖੇ ਸਫਾਈ ਮਜਦੂਰ ਯੂਨੀਅਨ (ਰਜਿ) ਦੇ ਚੇਅਰਮੈਨ ਰਾਮਤੀਰਥ ਸ਼ਰਮਾ, ਪ੍ਰਧਾਨ ਸੰਜੇ ਖੋਸਲਾ ਅਤੇ ਆਟੋ ਵਰਕਸ਼ਾਪ ਕਰਮਚਾਰੀ ਸੰਗ ਦੇ ਚੇਅਰਮੈਨ ਚਰਨਦਾਸ, ਪ੍ਰਧਾਨ ਰਾਜ ਕੁਮਾਰ ਰਾਜੂ ਦੀ ਅਗਵਾਈ ਵਿੱਚ ਸਾਂਝੇ ਤੋਰ ਦੇ ਸਾਰੇ ਸਾਥੀਆ ਦੇ ਸਹਿਯੋਗ ਨਾਲ ਵਿਕਰਮੀ ਸੰਮਤ 2015 ਦੇ ਸ਼ੂਭ ਮੌਕੇ ਤੇ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਚੱਲ ਰਹੇ ਰਾਮਾਇਣ ਪਾਠ ਦੇ ਭੋਗ ਪਾਏ ਗਏ।ਇਸ ਦੌਰਾਨ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ, ਮੇਅਰ ਬਖਸ਼ੀ ਰਾਮ ਅਰੋੜਾ, ਸਾਬਕਾ ਮੇਅਰ ਸ਼ਵੇਤ ਮਲਿਕ, ਭਾਜਪਾ ਨੇਤਾ ਡਾ.ਸੁਭਾਸ਼ ਪਪੂ, ਭਾਜਪਾ ਨੇਤਾ ਮਾਨਵ ਤਨੇਜਾ ਉਚੇਚੇ ਤੋਰ ਤੇ ਪਹੁੰਚੇ। ਰਾਮਤੀਰਥ ਸ਼ਰਮਾ, ਸੰਜੇ ਖੋਸਲਾ, ਚਰਨਦਾਸ, ਰਾਜ ਕੁਮਾਰ ਰਾਜੂ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ।ਇਸ ਦੌਰਾਨ ਵਿਕਰਮੀ ਸੰਮਤ ਮੌਕੇ 2015 ਦਾ ਕਲੰਡਰ ਰੀਲੀਜ ਕੀਤਾ ਗਿਆ।ਚੇਅਰਮੈਨ ਰਾਮਤੀਰਥ ਸ਼ਰਮਾ, ਪ੍ਰਧਾਨ ਸੰਜੇ ਖੋਸਲਾ ਚੇਅਰਮੈਨ ਚਰਨਦਾਸ, ਪ੍ਰਧਾਨ ਰਾਜ ਕੁਮਾਰ ਰਾਜੂ ਨੇ ਗੱਲਬਾਤ ਕਰਦਿਆ ਕਿਹਾ ਕਿ ਹਰ ਕਿਸੇ ਨੂੰ ਹਿੰਦੂਆਂ ਦੇ ਤਿੳਹਾਰਾਂ ਦੇ ਮੁਤਾਬਿਕ ਵਿਕਰਮੀ ਸੰਮਤ ਤੇ ਹੀ ਨਵਾਂ ਸਾਲ ਮਨਾਉਣਾ ਚਾਹੀਦਾ ਹੈ ।ਉਨ੍ਹਾਂ ਸਾਰੀਆ ਨੂੰ ਵਿਕਰਮੀ ਸੰਮਤ ਮੌਕੇ ਵਧਾਈ ਦਿੱਤੀ।ਇਸ ਮੌਕੇ ਰਵਿੰਦਰ ਕੁਮਾਰ, ਅਸ਼ਵਨੀ ਮਲਹੋਤਰਾ, ਅਰੂਣ ਸ਼ਰਮਾ, ਕਮਲ ਕਿਸ਼ੋਰ ਠਾਕੂਰ, ਲੱਕੀ, ਅਮਰੀਕ ਸਿੰਘ, ਰਾਜਨ , ੳਮ ਪ੍ਰਕਾਸ਼, ਮੰਗਤਰਾਮ, ਵਿੱਕੀ, ਸੁਰਿੰਦਰ ਸ਼ਰਮਾ, ਵਿਜੇ ਕੁਮਾਰ ਖੂਸਰ, ਰਿਸ਼ੀ ਕੁਮਾਰ ਮਟੂ, ਮੇਜਰ ਸਿੰਘ ਸਿੱਕਾ, ਪਵਨ ਕੁਮਾਰ, ਰਾਹੂਲ, ਜਗਦੀਸ਼, ਜਤਿੰਦਰ ਕੁਮਾਰ, ਅਵਿਨਾਸ਼, ਬਾਦਲ, ਰਾਜਾ, ਸਾਹਿਲ, ਸ਼ਿਵ ਪ੍ਰਸ਼ਾਦ, ਅਮਨ ਕੁਮਾਰ, ਵਿਜੇ ਗਿੱਲ, ਪ੍ਰੇਮ ਸਾਗਰ ਆਦਿ ਹਾਜਰ ਸਨ।







from Punjab Post http://ift.tt/1xzKmiI
thumbnail
About The Author

Web Blog Maintain By RkWebs. for more contact us on rk.rkwebs@gmail.com

0 comments