ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਪਟੇਲ ਅਤੇ ਗੁਰਮੀਤ ਸਿੰਘ ਹੋਏ ਵਿਸ਼ੇਸ਼ ਤੌਰ ਤੇ ਹਾਜ਼ਰ
ਫਾਜ਼ਿਲਕਾ, 1 ਅਪ੍ਰੈਲ (ਵਿਨੀਤ ਅਰੋੜਾ) – ਸਿਆਣੇ ਆਖਦੇ ਹਨ ਕਿ ਜਿਊਂਦੇ ਜੀਅ ਖੂਨਦਾਨ ਅਤੇ ਮਰਨ ਉਪਰੰਤ ਨੇਤਰ ਦਾਨ ਨੂੰ ਸੱਬ ਤੋ ਮਹਾਂਦਾਨ ਮੰਨਿਆਂ ਜਾਂਦਾ ਹੈ। ਆਪਣਾ ਖੂਨਦਾਨ ਕਰਕੇ ਕਿਸੇ ਦੂਸਰੇ ਦੀ ਜਿੰਦਗੀ ਬਚਾਉਣਾ ਸਭ ਤੋਂ ਮਹਾਨ ਸਮਾਜਿਕ ਕੰਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਪਟੇਲ ਨੇ ਕਮੇਟੀ ਦੀ ਪੰਜਾਬ ਯੂਨਿਟ ਵੱਲੋਂ ਸੰਗਮ ਕੰਪਿਊਟਰ ਤੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਦੀ ਪ੍ਰਧਾਨਗੀ ਵਿਚ ਲਗਾਏ ਖੂਨਦਾਨ ਕੈਂਪ ਵਿੱਚ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਕੈਂਪ ਵਿਚ ਸੰਤ ਕਬੀਰ ਬਹੁਤਕਨੀਕੀ ਕਾਲਜ ਦੇ ਪ੍ਰਾਜੈਕਟ ਅਫਸਰ ਗੁਰਮੀਤ ਸਿੰਘ ਅਤੇ ਪ੍ਰਿੰਸੀਪਲ ਰਜ਼ਨੀਸ਼ ਛੋਕਰਾ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਏ।
ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਛਿੰਦਾਂ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਹਰਮੀਤ ਸਿੰਘ ਦੀ ਪ੍ਰਧਾਨਗੀ ਵਿਚ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਏ ਇਸ ਖੂਨਦਾਨ ਕੈਂਪ ਵਿਚ ਕਮੇਟੀ ਦੇ ਆਹੁਦੇਦਾਰਾਂ ਤੇ ਮੈਂਬਰਾਂ ਵੱਲੋਂ 52 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਪਟੇਲ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਸਮਾਜਿਕ ਬੁਰਾਈਆਂ ਵਿਰੁੱਧ ਕਾਫੀ ਕੰਮ ਕੀਤਾ ਜਾ ਰਿਹਾ ਹੈ, ਜੋਕਿ ਭਵਿੱਖ ਵਿਚ ਹੋਰ ਵੀ ਬਹੁਤ ਵੱਡੇ ਪੱਧਰ ਤੇ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਦੇਸ਼ ਭਰ ਵਿਚ ਸਾਈਬਰ ਕਰਾਈਮ ਤੇ ਠੱਲ੍ਹ ਪਾਉਣ ਅਤੇ ਦੇਸ਼ ਵਿਚ ਔਰਤਾਂ ਤੇ ਹੋ ਰਹੇ ਅੱਤਿਆਚਾਰ ਦੇ ਖਾਤਮੇ ਲਈ ਇਕ ਹੈਲਪਲਾਈਨ ਨੰਬਰ ਵੀ ਜਾਰੀ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਜਲਦ ਸੰਭਵ ਹੋ ਜਾਏਗਾ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸੰਤ ਕਬੀਰ ਕਾਲਜ ਦੇ ਪ੍ਰਾਜੈਕਟ ਅਫਸਰ ਗੁਰਮੀਤ ਸਿੰਘ ਨੇ ਵੀ ਕਮੇਟੀ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਹਾਨ ਕੰਮ ਬਹੁਤ ਹੀ ਵਧੀਆ ਕਦਮ ਹੈ। ਕਾਲਜ ਵੱਲੋਂ ਕਮੇਟੀ ਨੂੰ ਭਵਿੱਖ ਵਿਚ ਹਰ ਤਰਾਂ ਦਾ ਬਣਦਾ ਸਹਿਯੋਗ ਦਿਤਾ ਜਾਂਦਾ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਮੀਤ ਪ੍ਰਧਾਨ ਸ਼ੈਲੇਂਦਰ ਸ਼ਾਹ, ਖਜਾਨਚੀ ਨਰੇਸ਼ ਕਾਮਰਾ, ਰੁਪੇਸ਼ ਸ਼ਰਮਾ, ਵੀਨਾ ਚੰਦੋਲੀਆਂ, ਨੱਥੂ ਰਾਮ ਨਾਇਕ, ਜਗਜੀਤ ਸਿੰਘ ਜੱਗੀ, ਗੁਰਮੀਤ ਸਿੰਘ ਰਾਣੂੰ, ਵਿਨੋਦ ਕੁਮਾਰ, ਮੋਹਿਤ ਵਸ਼ਿਸ਼ਟ, ਕੈਂਡੀ ਸ਼ਰਮਾ, ਰਮਨ ਗ੍ਰੋਵਰ, ਸੁਖਵਿੰਦਰ ਸਿੰਘ ਪ੍ਰਦੇਸੀ, ਸੁਖਵਿੰਦਰ, ਰਵੀ, ਕੁਲਦੀਪ ਸ਼ਰਮਾ, ਸੰਦੀਪ, ਨਰਿੰਦਰ, ਰਾਮ ਜੀ ਲਾਲ, ਜਿਲ੍ਹਾ ਸਕੱਤਰ ਸੁਰਿੰਦਰ ਸਚਦੇਵਾ ਬਲਵਿੰਦਰ ਸਿੰਘ, ਸੰਦੀਪ, ਸ਼ੇਖਰ ਨੇ ਵਿਸ਼ੇਸ਼ ਸਹਿਯੋਗ ਦਿਤਾ।
from Punjab Post http://ift.tt/1OZQlD9
0 comments