ਸੇਵਾ ਮੁੱਕਤ ਹੋਏ ਡੀ.ਸੀ.ਪੀ.ਓ ਬਲਜੀਤ ਸਿੰਘ ਰੰਧਾਵਾ ਸਨਮਾਨਿਤ

PPN0401201517


ਛੇਹਰਟਾ, 1 ਅਪ੍ਰੈਲ (ਨੋਬਲ) – ਸਾਂਝ ਕੇਂਦਰਾਂ ਵਿਚ ਦੋ ਸਾਲ ਦੀ ਸੇਵਾ ਨਿਭਾ ਕੇ ਡੀਸੀਪੀਓ ਬਲਜੀਤ ਸਿੰਘ ਰੰਧਾਵਾ ਸੇਵਾ ਮੁੱਕਤ ਹੋ ਗਏ ਹਨ, ਜਿੰਨਾਂ ਦੀ ਰਿਟਾਇਰਮੈਂਟ ਦੀ ਖੁਸ਼ੀ ਵਿਚ ਸਮੂਹ ਸਾਂਝ ਕੇਂਦਰਾਂ ਵਲੋਂ ਇਕ ਸਾਂਝੇ ਤੌਰ ਤੇ ਵਿਧਾਇਗੀ ਪਾਰਟੀ ਰੱਖੀ ਗਈ, ਜਿਸ ਦੌਰਾਨ ਡੀਸੀਪੀਓ ਬਲਜੀਤ ਸਿੰਘ ਰੰਧਾਵਾ ਨੇ ਉੱਚੇਚੇ ਤੌਰ ਤੇ ਹਾਜਰੀ ਭਰੀ। ਇਸ ਮੋਕੇ ਸਮੂਹ ਸਾਂਝ ਕੇਂਦਰਾਂ ਦੇ ਇੰਚਾਰਜਾਂ ਵਲੋਂ ਡੀਸੀਪੀਓ ਬਲਜੀਤ ਸਿੰਘ ਰੰਧਾਵਾ ਨੂੰ ਵਧਾਈ ਦਿੱਤੀ ਗਈ ਤੇ ਕਿਹਾ ਕਿ ਉਨਾਂ ਦੀ ਅਗਵਾਈ ਹੇਂਠ ਉਨਾਂ ਅਨੁਸ਼ਾਸਨ ਵਿਚ ਰਹਿਣਾ ਤੇ ਸਾਚਈ ਤੇ ਚੱਲਣ ਦਾ ਸਬਕ ਸਿੱਖਿਆ ਹੈ। ਉਨਾਂ ਕਿਹਾ ਕਿ ਡੀਸੀਪੀਓ ਬਲਜੀਤ ਸਿੰਘ ਰੰਧਾਵਾ ਨੇ ਲੋਕਾਂ ਦੇ ਹੱਕਾਂ ਅਧਿਕਾਰਾਂ ਤੇ ਮਜਲੂਮਾਂ ਨੂੰ ਇੰਨਸਾਫ ਦਵਾੁੳਣ ਵਿਚ ਕਦੇ ਕੋਈ ਕਸਰ ਨਹੀ ਛੱਡੀ ਤੇ ਸਮੇਂ ਸਮੇਂ ਤੇ ਉਨਾਂ ਵਲੋਂ ਵੱਖ ਵੱਖ ਜਗ੍ਹਾਂ ਤੇ ਸੈਮੀਨਾਰ ਤੇ ਰੈਲੀਆਂ ਕਰਵਾਈਆਂ ਗਈਆਂ ਹਨ।ਇਸ ਮੋਕੇ ਡੀਸੀਪਓ ਬਲਜੀਤ ੁਸੰਘ ਰੰਧਾਵਾ ਨੇ ਸਾਂਝ ਕੇਂਦਰਾਂ ਦੇ ਸਮੂਹ ਇੰਚਾਰਜਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਸੇਵਾ ਮੁੱਕਤ ਹੋਏ ਹਨ, ਆਪਣੇ ਮੈਂਬਰਾਂ ਦੇ ਦਿਲਾਂ ਤੋਂ ਨਹੀ। ਉਨਾਂ ਕਿਹਾ ਕਿ ਉਹ ਆਪਣੇ ਇੰਚਾਰਜਾਂ ਤੇ ਮੈਂਬਰਾਂ ਨਾਲ ਹਮੇਸ਼ਾਂ ਰਹਿਣਗੇ ਤੇ ਉਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਨਣਗੇ।

ਇਸ ਮੋਕੇ ਸਮੂਹ ਸਾਂਝ ਕੇਂਦਰਾਂ ਦੇ ਇੰਚਾਰਜਾਂ ਤੇ ਮੈਂਬਰਾਂ ਵਲੋਂ ਡੀਸੀਪੀਓ ਬਲਜੀਤ ਸਿੰਘ ਰੰਧਾਵਾ ਨੂੰ ਸਿਰਪਾਓ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੋਕੇ ਹਲਕਾ ਪੱਛਮੀ ਦੇ ਇੰਚਾਰਜ ਰਾਜਮਹਿੰਦਰ ਸਿੰਘ ਜੌਹਲ, ਇੰਚਾਰਜ ਵਿਜੇ ਕੁਮਾਰ, ਐਸਆਈ ਮੁਕੇਸ਼ ਕੁਮਾਰ, ਐਸਆਈ ਅਮਰਜੀਤ ਸਿੰਘ, ਐਸਆਈ ਪ੍ਰਵੀਨ ਕੁਮਾਰੀ, ਏਐਸਆਈ ਵਿਜੇ ਕੁਮਾਰ, ਏਐਸਆਈ ਇੰਦਰਜੀਤ ਸਿੰਘ, ਏਐਸਆਈ ਸੁਭਾਸ਼ ਚੰਦਰ, ਏਐਸਆਈ ਨਰਿੰਦਰਜੀਤ ਸਿੰਘ, ਏਐਸਆਈ ਕੁਲਵੰਤ ਰਾਏ, ਦੀਪਕ ਸੂਰੀ, ਨੀਤੂ ਸੰਧੂ, ਜਨਕ ਰਾਜ ਸਰੀਨ, ਐਚਸੀ ਤਰਜੀਤ ਸਿੰਘ, ਤਲਵਿੰਦਰ ਸਿੰਘ, ਜਸਵਿੰਦਰ ਸਿੰਘ, ਰਮੇਸ਼ ਕੁਮਾਰ, ਐਚ ਸੀ ਹਰਪ੍ਰੀਤ ਕੌਰ, ਦਲਜੀਤ ਕੌਰ, ਸਿਮਰਨਜੀਤ ਕੌਰ, ਬਲਜਿੰਦਰ ਕੌਰ, ਰਜਨੀਤ ਕੌਰ, ਕਮਲਪ੍ਰੀਤ ਕੌਰ, ਬਿਮਲਾ, ਮਨਦੀਪ ਕੌਰ ਆਦਿ ਹਾਜਰ ਸਨ।







from Punjab Post http://ift.tt/1InsjN1
thumbnail
About The Author

Web Blog Maintain By RkWebs. for more contact us on rk.rkwebs@gmail.com

0 comments