ਨਾਰਾਜ਼ ਤੇ ਬਾਗੀ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਲਈ ਹੋ ਰਹੇ ਹਨ ਤਰਲੋਮੱਛੀਗਿੱਲ, ਚਾਹਲ
ਛੇਹਰਟਾ, 1 ਅਪ੍ਰੈਲ (ਨੋਬਲ) – ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਆਗੂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਾਰਟੀ ਨੂੰ ਗਲੀ ਮੁਹੱਲੇ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਹੋਰ ਵੀ ਮਜਬੂਤ ਕਰਨ ਦੇ ਸਿਲਸਿਲੇ ਤਹਿਤ ਸ਼ੁਰੂ ਕੀਤੀ ਗਈ ਪਾਰਟੀ ਮੈਂਬਰਸ਼ਿਪ ਮੁਹਿੰਮ ਨੂੰ ਦੇਸ਼ ਵਿਆਪੀ ਹੁਲਾਰਾ ਮਿਲ ਰਿਹਾ ਹੈ, ਜਿਸ ਦੀ ਮਿਸਾਲ ਪਾਰਟੀ ਦੇ ਮੰਡਲ ਪ੍ਰਧਾਨਾਂ ਦੇ ਵਲੋਂ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮੁਹਿੰਮ ਵਿਚ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਉਤਸ਼ਾਹ ਵਿਖਾਉਣ ਤੋਂ ਮਿਲਦੀ ਹੈ, ਜਿਸ ਦੇ ਮੱਦੇਨਜਰ ਕੋਟ ਖਾਲਸਾ ਵਾਰਡ ਨੰਬਰ 54 ਵਿਖੇ ਮੰਡਲ ਪ੍ਰਧਾਨ ਕੁਲਦੀਪ ਸ਼ਰਮਾ ਦੀ ਅਗਵਾਈ ਹੇਂਠ ਪਾਰਟੀ ਮੈਂਬਰਸ਼ਿਪ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਦੋਰਾਨ ਹਲਕਾ ਪੱਛਮੀ ਇੰਚਾਰਜ ਰਾਕੇਸ਼ ਗਿੱਲ ਤੇ ਸਾਬਕਾ ਕੋਂਸਲਰ ਸੁਖਦੇਵ ਸਿੰਘ ਚਾਹਲ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਮੈਂਬਰਸ਼ਿਪ ਕੈਂਪ ਦਾ ਨਿੱਰੀਖਣ ਕੀਤਾ ਤੇ ਦੱਸਿਆਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਵਾਗਡੋਰ ਨਰਿੰਦਰ ਮੋਦੀ ਵਲੋਂ ਸੰਭਾਲਣ ਤੋਂ ਬਾਅਦ ਸਿਆਸੀ ਹਾਲਾਤਾਂ ਵਿਚ ਬਹੁਤ ਬਦਲਾਅ ਆਇਆ ਹੈ, ਜਿਸਦੇ ਚੱਲਦਿਆਂ ਗੈਰ ਭਾਜਪਾ ਪਾਰਟੀਆਂ ਦੇ ਨਾਰਾਜ ਤੇ ਬਾਗੀ ਆਗੂ ਧੜਾਧੜ ਭਾਜਪਾ ਦੇ ਵਿਚ ਸ਼ਾਮਿਲ ਹੋਣ ਲਈ ਤਰਲੋਮੱਛੀ ਹੋ ਰਹੇ ਹਨ ਤੇ ਉਹ ਆਪਣੇ ਨਾਲ ਪਾਰਟੀ ਵਰਕਰਾਂ ਨੂੰ ਵੀ ਲਿਆ ਰਹੇ ਹਨ। ਗਿੱਲ ਤੇ ਚਾਹਲ ਨੇ ਦੱਸਿਆਂ ਕਿ ਇਸ ਮੁਹਿੰਮ ਵਿਚ ਉਨਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਤਹਿਤ ਨੋਜਵਾਨ ਪੀੜੀ ਨੇ ਮੈਂਬਰਸ਼ਿਪ ਭਰਨ ਵਿਚ ਵੱਡਾ ਯੋਗਦਾਨ ਦੇ ਕੇ ਇਹ ਸਾਬਤ ਕੀਤਾ ਹੈ ਕਿ ਉਹ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਹਨ। ਇਸ ਮੋਕੇ ਨਿਰਮਲ ਸਿੰਘ ਵਾਜਪਾਈ, ਸੰਦੀਪ ਕੁਮਾਰ, ਠੇਕੇਦਾਰ ਵਿਜੇ ਕੁਮਾਰ, ਗੋਰਵ ਗਿੱਲ, ਮੰਗਲ ਸ਼ਰਮਾ, ਜੁਗਿੰਦਰ ਬਾਵਾ, ਮਨੀਸ਼ ਸ਼ਰਮਾ, ਰਿੰਕੂ, ਸੰਦੀਪ, ਵਿਸ਼ਾਲ ਠਾਕੁਰ, ਜੀਥ ਨਰਾਇਣ, ਤਿਲਕ ਰਾਜ, ਰਘੁ ਸ਼ਰਮਾ, ਵਰੂਣ ਸ਼ਰਮਾ, ਜਸਪਾਲ ਸਿੰਘ ਆਦਿ ਹਾਜਰ ਸਨ।
from Punjab Post http://ift.tt/19GiNJJ
0 comments