ਅੱਵਲ ਰਹੇ ਵਿਦਿਆਰਥੀਆਂ ਨੂੰ ਵਿੰਗ, ਪ੍ਰਮਾਣ ਪੱਤਰ ਤੇ ਸਨਮਾਨ ਚਿੰਨ ਦੇ ਕੇ ਕੀਤਾ ਸਨਮਾਨਤ
ਛੇਹਰਟਾ, 1 ਅਪ੍ਰੈਲ (ਨੋਬਲ) – ਬ੍ਰਾਇਟਵੇ ਹੋਲੀ ਇੰਨੋਸੈਂਟ ਸਕੂਲ ਨਰਾਇਣਗੜ ਵਿਖੇ ਡਾਇਰੈਕਟਰ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ ਵਿਦਿਆਂਰਥੀਆਂ ਦੇ ਨਤੀਜੇ ਐਲਾਨੇ ਗਏ, ਜਿਸ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਂਰਥੀਆਂ ਤੇ ਉਨਾਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ। ਇਸ ਮੋਕੇ ਵਿਦਿਆਂਰਥੀਆਂ ਵਲੋਂ ਇਕ ਰੰਗਾਂਰੰਗ ਪ੍ਰੋਗਰਾਮ ਦਾ ਆਂਯੋਜਨ ਵੀ ਕੀਤਾ ਗਿਆਂ, ਜਿਸ ਦੌਰਾਨ ਵਿਦਿਆਂਰਥੀਆਂ ਨੇ ਗਿੱਧਾ, ਭੰਗੜਾਂ, ਸਕਿੱਟਾਂ ਤੇ ਮੋਡਲਿੰਗ ਕੀਤੀ। ਇਸ ਮੋਕੇ ਡਾਇਰੈਕਟਰ ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਬੱਚਿਆਂ ਦੇ ਇਸ 100 ਫੀਸਦੀ ਨਤੀਜੇ ਵਿਚ ਵਿਦਿਆਂਰਥੀਆਂ ਦੇ ਮਾਪਿਆਂ ਤੇ ਅਧਿਆਂਪਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ, ਜਿੰਨਾਂ ਦੀ ਮਿਹਨਤ ਤੇ ਲਗਨ ਨਾਲ ਉਹ ਇੰਨਾਂ ਨਤਿਜਿਆਂ ਵਿਚ ਅੱਵਲ ਰਹੇ ਹਨ। ਉਨਾਂ ਬੱਚਿਆਂ ਨੂੰ ਇਸੇ ਤਰਾਂ ਪੜਾਈ ਵੱਲ ਧਿਆਂਨ ਦੇਣ ਦੀ ਅਪੀਲ਼ ਕੀਤੀ ਤੇ ਕਿਹਾ ਕਿ ਉਹ ਇਸੇ ਤਰਾਂ ਪੜਾਈ ਵੱਲ ਧਿਆਂਣ ਦੇ ਕੇ ਆਂਪਣੇ ਮਾਪਿਆਂ ਤੇ ਅਧਿਆਂਪਕਾਂ ਦਾ ਨਾਂ ਚਮਕਾਉਣ। ਇਸ ਮੋਕੇ ਡਾਇਰੈਕਟਰ ਨਿਰਮਲ ਸਿੰਘ ਬੇਦੀ ਤੇ ਪ੍ਰਿੰਸੀਪਲ ਰੁਪਿੰਦਰ ਕੌਰ ਬੇਦੀ ਨੇ ਪਹਿਲੇ, ਦੂਜੇ ਤੇ ਤੀਜੇ ਸਥਾਂਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿੰਗ, ਪ੍ਰਮਾਣ ਪੱਤਰ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ। ਇਸ ਮੋਕੇ ਸੁਖਮਨ, ਅਰੂਵੰਸ਼ ਤੇ ਕਿਰਨਪ੍ਰੀਤ ਕੌਰ ਨੂੰ ਸਕੂਲ ਦੀ ਗਤੀਵਿਧੀਆਂ ਤੇ ਬੈਸਟ ਸਟੂਡੈਂਡ ਦਾ ਐਵਾਰਡ ਦੇ ਸਨਮਾਨਤ ਕੀਤਾ ਗਿਆ। ਇਸ ਮੋਕੇ ਪ੍ਰਿੰਸੀਪਲ ਰੁਪਿੰਦਰ ਕੌਰ ਬੇਦੀ, ਐਮਡੀ ਅਮਰਦੀਪ ਸਿੰਘ ਬੇਦੀ, ਵਾਈਸ ਪ੍ਰਿੰਸੀਪਲ ਦਲਬੀਰ ਕੌਰ, ਕੰਵਲਜੀਤ ਕੌਰ, ਸਰਬਜੀਤ ਕੌਰ, ਰੀਨਾ ਬੇਦੀ, ਨੈਨਸੀ, ਪ੍ਰਿੰਯਕਾ ਸ਼ਰਮਾ, ਨਿਕਿਤਾ ਸ਼ਰਮਾ, ਰੀਤੂ ਸ਼ਰਮਾ, ਰੀਨਾ, ਪੂਨਮ ਸ਼ਰਮਾ ਆਦਿ ਹਾਜਰ ਸਨ।
from Punjab Post http://ift.tt/19GiO0b
0 comments