ਆਲ ਮੁਸਲਿਮ ਵੈਲਫੇਅਰ ਸੁਸਾਇਟੀ ਨੇ ਗੱਡੀਆਂ ਸਹੀ ਸਮੇਂ ਤੇ ਚਲਾਉਣ ਦੀ ਕੀਤੀ ਮੰਗ

PPN0401201520


ਛੇਹਰਟਾ, 1 ਅਪ੍ਰੈਲ (ਨੋਬਲ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੀ ਇਕ ਅਹਿਮ ਬੈਠਕ ਪੰਜਾਬ ਚੇਅਰਮੈਨ ਮਾਣਿਕ ਅਲੀ ਦੀ ਅਗਵਾਈ ਹੇਂਠ ਹੋਈ, ਜਿਸ ਦੌਰਾਨ ਰੇਲ ਗੱਡੀਆਂ ਦੀ ਲੇਟ ਲਤੀਫੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਆਮ ਜਨਤਾ ਨੂੰ ਇਸ ਪਰੇਸ਼ਾਂਨੀ ਤੋਂ ਨਿਜਾਤ ਦਵਾਉਣ ਲਈ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਇਕ ਪੱਤਰ ਲਿਖਿਆਂ ਗਿਆ। ਇਸ ਮੋਕੇ ਮਾਣਿਕ ਅਲੀ, ਸੀਨੀਅਰ ਉੱਪ ਪ੍ਰਧਾਨ ਅਬਦੁਲਨੂਰ, ਉੱਪ ਪ੍ਰਧਾਨ ਖੁਰਸ਼ੀਦ ਅਹਿਮਦ ਦੀ ਅਗਵਾਈ ਹੇਂਠ ਹੋਈ ਇਸ ਬੈਠਕ ਵਿਚ ਦੱਸਿਆਂ ਕਿ ਅੰੀਮ੍ਰਤਸਰ ਵਿਚ ਬਹੁਤ ਸਾਰੇ ਪ੍ਰਵਾਸੀ ਲੋਕ ਹਨ, ਜਿੰਂਾਂ ਦਾ ਆਏ ਦਿਨ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਆਉਣ ਜਾਣ ਲੱਗਾ ਰਹਿੰਦਾ ਹੈ, ਪਰ ਇੰਨਾਂ ਰੇਲ ਗੱਡੀਆਂ ਦੇ ਘੰਟਿਆਂ ਬੱਧੀ ਦੇਰੀ ਨਾਲ ਆਉਣ ਜਾਣ ਕਾਰਨ ਆਮ ਜਨਤਾ ਨੂੰ ਭਾਂਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਉਹ ਆਪਣੇ ਸਮੇਂ ਤੇ ਕੋਈ ਕੰੰ ਨਹੀ ਕਰ ਸਕਦੇ। ਉਨਾਂ ਰੇਲ ਮੰਤਰੀ ਨੂੰ ਪੱਤਰ ਵਿਚ ਮੰਗ ਕੀਤੀ ਹੈ ਕਿ ਉਹ ਲੋਕਾਂ ਦੀਆਂ ਇੰਨਾਂ ਮੁਸ਼ਕਿਲਾਂ ਨੂੰ ਧਿਆਂਨ ਵਿਚ ਲਿਆ ਕੇ ਇਸ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕਰਨ।ਇਸ ਮੋਕੇ ਨਫੀਸ ਅਹਿਮਦ ਸ਼ਾਕਿਰ, ਨੌਸ਼ਾਂਦ ਆਲਮ, ਸਾਵਰ ਆਲਮ, ਰਫੀਕੁਲ ਹਸਨ, ਅਜੀਮ ਆਦਿ ਹਾਜਰ ਸਨ।







from Punjab Post http://ift.tt/19GiP44
thumbnail
About The Author

Web Blog Maintain By RkWebs. for more contact us on rk.rkwebs@gmail.com

0 comments