ਚੰਡੀਗੜ੍ਹ : ਦਲ ਖਾਲਸਾ ਅਲਾਇੰਸ ਵੱਲੋਂ ਪਿਛਲੇ ਦਿਨੀਂ ਪੰਥਕ ਪ੍ਰੋਗਰਾਮ ਦੀ ਸਟੇਜ ਤੋਂ ਭਰਵੇਂ ਇੱਕਠ ਚ ਰਾਜ ਕਾਕੜਾ ਦੀ ਸੋਚ ਅਤੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਰਾਜ ਕਾਕੜਾ ਨੂੰ ”ਕਲਮ ਦਾ ਬਾਦਸ਼ਾਹ” ਅਵਾਰਡ ਨਾਲ ਸਨਮਾਨਿਤ ਕੀਤਾ। ਦਲ ਖਾਲਸਾ ਅਲਾਇੰਸ ਵੱਲੋਂ ਇਹ ਅਵਾਰਡ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਪ੍ਰਧਾਨ ਸ. ਕੁਲਦੀਪ ਸਿੰਘ ਢੀਂਡਸਾ ਨੂੰ ਸੌਂਪਿਆ ਗਿਆ ਜਿਨ੍ਹਾਂ ਨੇ ਅਮਰੀਕਾ ਤੋਂ ਆਪਣੀ ਵਤਨ ਫੇਰੀ ਦੌਰਾਨ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਪਹੁੰਚ ਕੇ ਰਾਜ ਕਾਕੜਾ ਨੂੰ ‘ਕਲਮ ਦਾ ਬਾਦਸ਼ਾਹ’ ਅਵਾਰਡ ਦੇ ਕੇ ਸਨਮਾਨਿਤ ਕੀਤਾ।ਦਲ ਖ਼ਾਲਸਾ ਦੇ ਆਗੂਆਂ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਰਾਜ ਕਾਕੜਾ ਨੇ ਆਪਣੀ ਆਵਾਜ਼ ਅਤੇ ਕਲਮ ਨਾਲ ਪੰਜਾਬ ਦਾ ਸੱਚਾ ਪਹਿਰੇਦਾਰ ਹੋਣ ਦਾ ਸਬੂਤ ਦਿੱਤਾ ਹੈ। ਰਾਜ ਕਾਕੜਾ ਨੇ ਆਪਣੇ ਅਨੇਕਾਂ ਗੀਤਾਂ, ‘ਕੌਮ ਦੇ ਹੀਰ’ ਤੇ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਆਦਿ ਪੰਜਾਬੀ ਫ਼ਿਲਮਾਂ ਰਾਹੀਂ ਪੰਜਾਬ ਵਿਚੋਂ ਮੁਰਦੇਹਾਨੀਆਂ ਦੀ ਛਾਈ ਧੁੰਦ ਨੂੰ ਦੂਰ ਕਰਨ ਦੇ ਯਤਨ ਕੀਤੇ ਹਨ।
from Punjab News - Latest news in Punjabi http://ift.tt/1xBj0st

0 comments