ਵਰਜ਼ੀਨੀਆ (ਗਿੱਲ) : ਸਲਾਨਾ ਵਿਸਾਖੀ ਮੇਲਾ ਕਰਵਾਉਣ ਵਿਚ ਆਈ ਖੜੋਤ ਨੂੰ ਦੂਰ ਕਰਨ ਸਬੰਧੀ ਰਾਜ ਨਿੱਝਰ ਅਤੇ ਗੁਰਿੰਦਰ ਪਨੂੰ ਵਲੋਂ ਮੈਟਰੋਪੁਲਿਟਨ ਦੇ ਪਤਵੰਤਿਆਂ ਦੀ ਮੀਟਿੰਗ ਸੱਦ ਕੇ ਸਾਲਾਨਾ ਵਿਸਾਖੀ ਮੇਲੇ ਨੂੰ ਮੁੜ ਸ਼ੁਰੂ ਕਰਨ ਦਾ ਬੀੜਾ ਚੁੱਕਿਆ ਹੈ। ਮੀਟਿੰਗ ਦੇ ਭਰਵੇਂ ਹੁੰਗਾਰੇ ਨੇ ਇਸ ਇਸ ਵਿਸਾਖੀ ਮੇਲੇ ਨੂੰ 26 ਅਪ੍ਰੈਲ ਨੂੰ ਕਰਵਾਉਣ ਦੀ ਝੰਡੀ ਦੇ ਦਿੱਤੀ ਅਤੇ ਦਾਨੀਆਂ ਨੇ ਅੱਧੇ ਬਜਟ ਨੂੰ ਮੌਕੇ ‘ਤੇ ਹੀ ਪੂਰਾ ਕਰ ਦਿੱਤਾ। ਵੱਖ ਵੱਖ ਬੁਲਾਰਿਆਂ ਨੇ ਦਿਲ ਖੋਲ੍ਹ ਕੇ ਹਮਾਇਤ ਕੀਤੀ, ਜਿਸ ਵਿਚ ਜਸਦੀਪ ਜੱਸੀ, ਸਾਜਿਦ ਤਰਾਰ, ਰਾਜ ਨਿੱਝਰ, ਹਰਜੀਤ ਹੁੰਦਲ, ਹੋਠੀ ਪਰਿਵਾਰ, ਸੁਰਜੀਤ ਸਿੰਘ ਆਦਿ ਸ਼ਾਮਲ ਹਨ। ਇਸ ਮੌਕੇ ਸੁਰਜੀਤ ਸਿੱਧੂ ਨੇ ਕਿਹਾ ਕਿ ਅਜਿਹੇ ਮੇਲੇ ਆਉਣ ਵਾਲੀ ਪਨੀਰੀ ਲਈ ਪ੍ਰੇਰਨਾ ਸਰੋਤ ਹੋਣਗੇ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਅਤੇ ਸੱਭਿਆਚਾਰ ਬਹੁਤ ਅਮੀਰ ਹੈ, ਇਹ ਮੇਲੇ ਕਰਾਉਣੇ ਸਾਡਾ ਫਰਜ਼ਹੈ। ਵਿਚ ਹਰਜੀਤ ਹੁੰਦਲ ਤੇ ਰਾਜ ਨਿੱਝਰ ਨੇ ਗੀਤਾਂ ਰਾਹੀਂ ਸਾਰਿਆਂ ਦਾ ਮਨੋਰੰਜਨ ਕੀਤਾ।
from Punjab News - Latest news in Punjabi http://ift.tt/19Igeqw

 
0 comments