ਵਾਸ਼ਿੰਗਟਨ, 6 ਮਾਰਚ : ਜ਼ਿਆਦਾਤਰ ਦੱਖਣੀ ਏਸ਼ਿਆੲੀ ਦੇਸ਼ਾਂ ਦੇ ਸਿੱਖਾਂ ਤੇ ਮੁਸਲਮਾਨਾਂ ਦਾ ਇਕ ਸਮੂਹ ਅਮਰੀਕੀ ਸੂਬੇ ਮੈਰੀਲੈਂਡ ਵਿੱਚ ਡੋਨਲਡ ਟਰੰਪ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੋ ਗਿਆ ਤੇ ੳੁਸ ਨੇ ਕਿਹਾ ਕਿ ਰਿਪਬਲਿਕਨ ੳੁਮੀਦਵਾਰੀ ਹਾਸਲ ਕਰਨ ਵਾਲਾ ਟਰੰਪ ੳੁਨ੍ਹਾਂ ਖ਼ਿਲਾਫ਼ ਨਹੀਂ ਹੈ। ਹੱਥਾਂ ਵਿੱਚ ਸਿੱਖ ਅਮੈਰੀਕਨਜ਼ ਫਾਰ ਟਰੰਪ ਤੇ ਮੁਸਲਿਮ ਐਮਰੀਕਨਜ਼ ਫਾਰ ਟਰੰਪ ਦੇ ਬੈਨਰ ਲੲੀ ਕੲੀ ਸਿੱਖਾਂ ਤੇ ਮੁਸਲਮਾਨਾਂ ਨੂੰ ਮੈਰੀਲੈਂਡ ਵਿੱਚ ਵਾਸ਼ਿੰਗਟਨ ਡੀਸੀ ਦੇ ੲਿਕ ੳੁਪ ਨਗਰ ਵਿੱਚ ਟਰੰਪ ਦੇ ਪ੍ਰਤੀਨਿਧੀ ਨੇ ਸੰਬੋਧਨ ਕੀਤਾ। ਸਮਾਗਮ ਕਰਵਾੳੁਣ ਵਾਲੇ ਸਿੱਖ ਤੇ ਮੁਸਲਮਾਨ ਸਨ। ੳੁਨ੍ਹਾਂ ਕਿਹਾ ਕਿ ਸਿੱਖਾਂ ਤੇ ਮੁਸਲਮਾਨਾਂ ਬਾਰੇ ਟਰੰਪ ਦੇ ਨਜ਼ਰੀਏ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਮੈਰੀਲੈਂਡ ਵਿੱਚ ਸਿੱਖ ਅਮੈਰੀਕਨਜ਼ ਦੇ ਜਸਦੀਪ ਸਿੰਘ ਨੇ ਕਿਹਾ ਕਿ ਟਰੰਪ ਸਿੱਖਾਂ ਜਾਂ ਮੁਸਲਮਾਨਾਂ ਦੇ ਖ਼ਿਲਾਫ਼ ਨਹੀਂ ਹਨ। ੳੁਨ੍ਹਾਂ ਕਿਹਾ ਕਿ ਜਦੋਂ ੳੁਹ ਮੁਸਲਮਾਨਾਂ ਬਾਰੇ ਗੱਲ ਕਰਦੇ ਹਨ ਤਾਂ ੳੁਹ ਅਮਰੀਕੀ ਮੁਸਲਮਾਨਾਂ ਬਾਰੇ ਗੱਲ ਨਹੀਂ ਕਰਦੇ। ਸੀਰੀਆ ਦੇ ਸ਼ਰਨਾਰਥੀ ਸੰਕਟ ਬਾਰੇ ਟਰੰਪ ਦੇ ਵਿਚਾਰਾਂ ਦਾ ਜਸਦੀਪ ਸਿੰਘ ਨੇ ਸਮਰਥਨ ਕੀਤਾ। ਇਕ ਮੁਸਲਮਾਨ ਨੇਤਾ ਨੇ ਕਿਹਾ,‘ਟਰੰਪ ਵਿੱਚ ਦੇਸ਼ ਨੂੰ ਅੱਗੇ ਲੈਕੇ ਜਾਣ ਦੀ ਸਮਰੱਥਾ ਹੈ। ੳੁਹ ਚੋਣ ਮੁਹਿੰਮ ਆਪਣੇ ਦਮ ’ਤੇ ਚਲਾ ਰਿਹਾ ਹੈ ਤੇ ੳੁਸ ਕੋਲ ਪਹਿਲਾਂ ਹੀ ਬਹੁਤ ਕੁੱਝ ਹੈ। ਇਸ ਲੲੀ ੳੁਸ ਦਾ ਰਾਸ਼ਟਰਪਤੀ ਬਣਨ ਪਿੱਛੇ ਕੋੲੀ ਨਿੱਜੀ ਹਿੱਤ ਨਹੀਂ ਹੈ। ੳੁਸ ਨੇ ਐਟਲਾਂਟਿਕ ਸ਼ਹਿਰ ਵਿੱਚ 25 ਸਾਲ ਪਹਿਲਾਂ ਜੂਆਘਰ ‘ਤਾਜਮਹੱਲ’ ਖੋਲ੍ਹਿਆ ਸੀ ਤੇ ੳੁਸ ਦੀ ਭਾਰਤ ਨਾਲ ਸਾਂਝ ਹੈ।
from Punjab News – Latest news in Punjabi http://ift.tt/1YkuNEE
0 comments