ਦਸੂਹਾ, 6 ਮਾਰਚ : ਇਥੇ ਦਸੂਹਾ ਮੁਕੇਰੀਆਂ ਕੌਮੀ ਮਾਰਗ ’ਤੇ ਉੱਚੀ ਬੱਸੀ ਫੌਜੀ ਛਾਉਣੀ ਨੇੜੇ ਅੱਜ ਦੁਪਹਿਰੇ ਵਾਪਰੇ ਸੜਕ ਹਾਦਸੇ ’ਚ ਪਿਉ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮ੍ਰਿਤਕ ਦੀ ਪਤਨੀ ਤੇ ਉਸ ਦੀ ਇਕ ਹੋਰ ਧੀ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਵੀਪੂ ਠਾਕੁਰ (35) ਪੁੱਤਰ ਕੇਵਲ ਕਿਸ਼ੋਰ ਤੇ ਚਾਹਤ (4) ਪੁੱਤਰੀ ਵੀਪੂ ਠਾਕੁਰ ਵਾਸੀ ਨੰਗਲ, ਜ਼ਿਲਾ ਰੂਪਨਗਰ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਅਨੀਤਾ ਪਤਨੀ ਵਿਪੂ ਠਾਕੁਰ ਤੇ ਕਵਿਤਾ ਪੁੱਤਰੀ ਵੀਪੂ ਠਾਕੁਰ ਸ਼ਾਮਲ ਹਨ। ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਰ ਚਾਲਕ ਮੌਕੇ ’ਤੇ ਕਾਰ ਛੱਡ ਕੇ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਪਰਮਸੁਨੀ ਸਿੰਘ ਰੰਧਾਵਾ ਪੁਲੀਸ ਪਾਰਟੀ ਸਮੇਤ ਹਾਦਸੇ ਵਾਲੀ ਥਾਂ ’ਤੇ ਪੁੱਜੇ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ । ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਕਾਰਵਾੲੀ ਆਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਪੂ ਠਾਕੁਰ ਐਕਟਿਵਾ (ਪੀ.ਬੀ 07 ਏ.ਵਾਈ 4497) ’ਤੇ ਦਸੂਹਾ ਤੋਂ ਮੁਕੇਰੀਆਂ ਜਾ ਰਿਹਾ ਸੀ ਕਿ ਉੱਚੀ ਬੱਸੀ ਫੌਜੀ ਛਾਉਣੀ ਨੇੜੇ ਪੁੱਜਾ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਰਿਟਜ਼ ਕਾਰ(ਡੀ.ਐਲ.ਜੀ.ਸੀ.ਐਲ 6162) ਜਿਸ ਨੂੰ ਮੋਹਿਤ ਮਲਿਕ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਜਵਾਲਾ ਨਗਰ, ਨਵੀਂ ਦਿੱਲੀ ਚਲਾ ਰਿਹਾ ਸੀ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਸਵਾਰ ਵੀਪੂ ਠਾਕੁਰ ਤੇ ਉਸ ਦੀ ਬੇਟੀ ਚਾਹਤ ਦੀ ਮੌਕੇ ’ਤੇ ਹੀ ਮੌਤ ਹੋ ਗੲੀ। ਪੁਲੀਸ ਨੇ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਕਾਰਵਾੲੀ ਆਰੰਭ ਦਿੱਤੀ ਹੈ।
ਮੁਕੇਰੀਆਂ (ਪੱਤਰ ਪ੍ਰੇਰਕ): ਕੰਢੀ ਖੇਤਰ ਦੇ ਪਿੰਡ ਕਕੋਏ ਕੋਲ ਬਣੇ ਬਾਬਾ ਬਾਲਕ ਨਾਥ ਮੰਦਰ ਨੇੜੇ ਇਕ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਕੇ ਪਲਟ ਗੲੀ। ਇਸ ਹਾਦਸੇ ਵਿੱਚ ਟਰੈਕਟਰ ਟਰਾਲੀ ਦੇ ਡਰਾੲੀਵਰ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਿੱਟਾਂ ਤੋਂ ਸੰਗਤਾਂ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਟਰੈਕਟਰ ਟਰਾਲੀ ਵਿੱਚ ਜਾ ਰਹੀਆਂ ਸਨ। ਜਦੋਂ ਇਹ ਟਰੈਕਟਰ ਟਰਾਲੀ ਸਵੇਰੇ ਕਰੀਬ 6 ਵਜੇ ਦਸੂਹਾ ਸੰਸਾਰਪੁਰ ਮਾਰਗ ’ਤੇ ਪੈਂਦੇ ਪਿੰਡ ਕਕੋਏ ਦੇ ਧਾਰਮਿਕ ਸਥਾਨ ਕੋਲ ਪੁੱਜੀ ਤਾਂ ਟਰੈਕਟਰ ਦਾ ਸੰਤੁਲਨ ਵਿਗਡ਼ ਗਿਆ ਤੇ ਦਰੱਖਤ ਨਾਲ ਟਕਰਾ ਕੇ ਪਲਟ ਗਿਆ। ਟਰੈਕਟਰ ਪਲਟਣ ਕਾਰਨ ਡਰਾੲੀਵਰ ਯਾਦਵੀਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਲਿੱਟਾ ਤੇ ਉਸ ਦੇ ਨਾਲ ਬੈਠਾ ਜਸਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਨਾਗਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸੰਗਤ ਅਤੇ ਇਲਾਕੇ ਦੇ ਸਹਿਯੋਗ ਨਾਲ ਟਰੈਕਟਰ ਥੱਲਿਓ ਕੱਢ ਕੇ ਸਰਕਾਰੀ ਹਸਪਤਾਲ ਦਸੂੁਹਾ ਵਿੱਚ ਦਾਖਲ ਕਰਵਾਇਆ ਗਿਆ, ਜਦੋਂਕਿ ਟਰਾਲੀ ਵਿੱਚ ਬੈਠੀਆਂ ਸੰਗਤਾਂ ਵਾਲ-ਵਾਲ ਬੱਚ ਗਈਆਂ।
ਗੁਰਦਾਸਪੁਰ(ਪੱਤਰ ਪ੍ਰੇਰਕ): ਜੇਲ੍ਹ ਸੜਕ ਉੱਤੇ ਪਨਿਆੜ ਨੇਡ਼ੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਸਕੂਟਰੀ ਸਵਾਰ ਅੌਰਤ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ। ੳੁਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਢਾਂਗੂ ਸ਼ਾਹ ਵਾਸੀ ਸੋਨਿਕਾ ਪਤਨੀ ਵਿਨੈ ਕੁਮਾਰ ਖਰੀਦਦਾਰੀ ਕਰਕੇ ਵਾਪਸ ਜਾ ਰਹੀ ਸੀ ਪਨਿਆੜ ਗੁੱਜਰਾਂ ਨੇਡ਼ੇ ਸਾਹਮਣੇ ਤੋਂ ਆ ਰਹੀ ਮੋਟਰਸਾੲੀਕਲ ਨਾਲ ਟਕਰਾ ਗੲੀ। ਮੋਟਰਸਾੲੀਕਲ ਸਵਾਰ ਨੇ ਹੀ ਅੌਰਤ ਨੂੰ ਹਸਪਤਾਲ ਦਾਖਲ ਕਰਾਇਆ।
from Punjab News – Latest news in Punjabi http://ift.tt/1TCI2Bx
0 comments