ਨਵੀਂ ਦਿੱਲੀ, 24 ਜੂਨ : ਦਿੱਲੀ ਅਤੇ ਕੁਝ ਹੋਰ ਰਾਜਾਂ ਵਿੱਚ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਤਕਰੀਬਨ 186 ਕੇਸਾਂ ਦੀ ਕੇਂਦਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਮੁੜ ਜਾਂਚ ਕਰ ਸਕਦੀ ਹੈ। ਇਸ ਕਤਲੇਆਮ ਵਿੱਚ 3325 ਸਿੱਖ ਮਾਰੇ ਗਏ ਸਨ। ਇਕੱਲੀ ਦਿੱਲੀ ਵਿੱਚ 2733 ਹੱਤਿਆਵਾਂ ਹੋਈਆਂ ਸਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਹੋਰ ਰਾਜਾਂ ਵਿੱਚ ਵੀ ਸਿੱਖ ਮਾਰੇ ਗਏ ਸਨ। ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰ ’ਚ ਲੱਗਾ ਸੀ ਕਿ ਸਿੱਖ ਵਿਰੋਧੀ ਦੰਗਿਆਂ ਦੇ 186 ਕੇਸਾਂ ਦੀ ਮੁੜ ਜਾਂਚ ਹੋ ਸਕਦੀ ਹੈ ਅਤੇ ਐਸਆਈਟੀ ਵੱਲੋਂ ਉਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਹਰੇਕ ਕੇਸ ਦੀ ਜਾਂਚ ਲਈ ਸਬੰਧਤ ਅਦਾਲਤ ਤੋਂ ਆਗਿਆ ਲੈਣੀ ਪਵੇਗੀ। ਗੌਰਤਲਬ ਹੈ ਕਿ ਦਿੱਲੀ ਪੁਲੀਸ ਨੇ 241 ਕੇਸ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿੱਤੇ ਸਨ।
from Punjab News – Latest news in Punjabi http://punjabnewsusa.com/2016/06/%e0%a8%b8%e0%a8%bf%e0%a9%b1%e0%a8%96-%e0%a8%95%e0%a8%a4%e0%a8%b2%e0%a9%87%e0%a8%86%e0%a8%ae-%e0%a8%90%e0%a8%b8%e0%a8%86%e0%a8%88%e0%a8%9f%e0%a9%80-186-%e0%a8%95%e0%a9%87%e0%a8%b8%e0%a8%be%e0%a8%82/
0 comments