ਲੁਧਿਆਣਾ, 23 ਜੂਨ : ਇੱਥੇ ਅਬਦੁੱਲਾਪੁਰ ਬਸਤੀ ਕੋਲ ਸਥਿਤ ਇੰਜਣ ਸ਼ੈੱਡ ਵਿੱਚ ਬੈਠੇ ਨੌਜਵਾਨ ਨੂੰ ਕਾਰ ਸਵਾਰ ਨੇ ਸ਼ਰ੍ਹੇਆਮ ਗੋਲੀਆਂ ਮਾਰ ਦਿੱਤੀਆਂ। ਜ਼ਖ਼ਮੀ ਨੂੰ ਸੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਚਰਚਾ ਹੈ ਕਿ ਇਸ ਹਮਲੇ ਵਿੱਚ ਗੈਂਗਸਟਰ ਗੋਰੂ ਬੱਚਾ ਦਾ ਹੱਥ ਹੈ। ਪੁਲੀਸ ਮੁਤਾਬਕ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲਗਦਾ ਹੈ।
ਜਾਣਕਾਰੀ ਮੁਤਾਬਕ ਰੇਲਵੇ ਕਲੋਨੀ ਵਾਸੀ ਜੌਹਨੀ ਇੰਜਣ ਸ਼ੈੱਡ ਬਾਹਰ ਲਾਟਰੀ ਦਾ ਕੰਮ ਕਰਦਾ ਹੈ। ਉਹ ਰੋਜ਼ਾਨਾ ਸ਼ਾਮ ਨੂੰ ਪੰਜ ਵਜੇ ਜਿੰਮ ਚਲਾ ਜਾਂਦਾ ਸੀ ਪਰ ਅੱਜ ਕਿਸੇ ਕਾਰਨ ਜਿੰਮ ਨਹੀਂ ਗਿਆ ਅਤੇ ਇੰਜਣ ਸ਼ੈੱਡ ਦੇ ਬਾਹਰ ਬੈਠਾ ਰਿਹਾ। ਸ਼ਾਮੀਂ ਕਰੀਬ ਸੱਤ ਵਜੇ ਸਵਿਫਟ ਕਾਰ ਕੋਲ ਆ ਕੇ ਰੁਕੀ। ਕਾਰ ਵਿੱਚੋਂ ਇਕ ਨੌਜਵਾਨ ਉਤਰਿਆ ਅਤੇ ਉਸ ਨੇ ਜੌਹਨੀ ਨਾਲ ਹੱਥ ਮਿਲਾਇਆ। ਬਾਅਦ ਵਿੱਚ ਉਸ ਨੇ ਰਿਵਾਲਵਰ ਕੱਢ ਕੇ ਜੌਹਨੀ ਨੂੰ ਛੇ ਗੋਲੀਆਂ ਮਾਰ ਦਿੱਤੀਆਂ। ਲੋਕਾਂ ਨੇ ਤੁਰੰਤ ਜੌਹਨੀ ਨੂੰ ਸੀਐਮਸੀ ਹਸਪਤਾਲ ਭੇਜਿਆ ਅਤੇ ਪੁਲੀਸ ਕੰਟਰੋਲ ਰੂਮ ’ਤੇ ਘਟਨਾ ਦੀ ਜਾਣਕਾਰੀ ਦਿੱਤੀ। ਚਰਚਾ ਹੈ ਕਿ ਜੌਹਨੀ ਦੇ ਗੋਰੂ ਬੱਚਾ ਨਾਲ ਪੁਰਾਣੇ ਸਬੰਧ ਸਨ ਪਰ ਕੁੱਝ ਸਮੇਂ ਤੋਂ ਉਨ੍ਹਾਂ ਵਿੱਚ ਰੰਜਿਸ਼ ਸੀ। ਪੁਲੀਸ ਕਮਿਸ਼ਨਰਜਤਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਿਸ ਗੈਂਗਸਟਰ ਦਾ ਨਾਂ ਸਾਹਮਣੇ ਆਇਆ ਹੈ, ਉਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਵੱਖ ਵੱਖ ਟੀਮਾਂ ਬਣਾ ਕੇ ਕਾਰ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਰਸਤੇ ਉਤੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਲਈ ਹੈ ਤਾਂ ਕਿ ਹਮਲਾਵਰਾਂ ਨੂੰ ਪਛਾਣਿਆ ਜਾ ਸਕੇ।
from Punjab News – Latest news in Punjabi http://ift.tt/28QJ4t9
0 comments