Jammu: Jammu and Kashmir Chief Minister Mehbooba Mufti waves during an event to flag off Ladies Special bus in Jammu on Saturday. PTI Photo(PTI6_25_2016_000039A)
* ਕਾਂਗਰਸ ਉਮੀਦਵਾਰ ਨੇ ਈਵੀਐਮ ਸੀਲ ਨਾ ਹੋਣ ਦਾ ਦੋਸ਼ ਲਾ ਕੇ ਦਿੱਤਾ ਧਰਨਾ
ਸ੍ਰੀਨਗਰ, 25 ਜੂਨ : ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅਨੰਤਨਾਗ ਜ਼ਿਮਨੀ ਚੋਣ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਲਈ ਹੈ। ਉਨ੍ਹਾਂ ਆਪਣੇ ਵਿਰੋਧੀ ਕਾਂਗਰਸ ਉਮੀਦਵਾਰ ਹਿਲਾਲ ਅਹਿਮਦ ਸ਼ਾਹ ਨੂੰ ਹਰਾਇਆ। ਤੀਜੇ ਨੰਬਰ ’ਤੇ ਨੈਸ਼ਨਲ ਕਾਨਫਰੰਸ ਦੇ ਇਫ਼ਤਿਖਾਰ ਹੁਸੈਨ ਮਿਸਗਾਰ ਰਹੇ। ਮੁਕਾਬਲੇ ’ਚ ਪੰਜ ਹੋਰ ਉਮੀਦਵਾਰ ਵੀ ਸਨ ਪਰ ਜ਼ਿਆਦਾਤਰ ਦੀ ਜ਼ਮਾਨਤ ਜ਼ਬਤ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਤੀ ਸਮੇਤ ਹੋਰ ਕਈ ਆਗੂਆਂ ਨੇ ਮਹਿਬੂਬਾ ਮੁਫ਼ਤੀ ਦੇ ਚੌਥੀ ਵਾਰ ਵਿਧਾਨ ਸਭਾ ਸੀਟ ਜਿੱਤਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਉਮੀਦਵਾਰ ਸ਼ਾਹ ਨੇ ਦੋਸ਼ ਲਾਇਆ ਸੀ ਕਿ ਕਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਸੀਲ ਨਹੀਂ ਕੀਤਾ ਗਿਆ ਸੀ। ਮਤਦਾਨ ਕੇਂਦਰ ਅੰਦਰ ਵੋਟਾਂ ਦੀ ਗਿਣਤੀ ਕੁਝ ਦੇਰ ਲਈ ਰੋਕਣ ਤੋਂ ਬਾਅਦ ਸ੍ਰੀ ਸ਼ਾਹ ਨੇ ਬਾਹਰ ਜਾ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਚੋਣ ਅਧਿਕਾਰੀ ਨੇ ਦੱਸਿਆ ਕਿ ਮਹਿਬੂਬਾ ਮੁਫ਼ਤੀ ਨੂੰ 17,701 ਵੋਟਾਂ ਮਿਲੀਆਂ ਜਦਕਿ ਹਿਲਾਲ ਅਹਿਮਦ ਸ਼ਾਹ ਨੂੰ 5,616 ਅਤੇ ਨੈਸ਼ਨਲ ਕਾਨਫਰੰਸ ਦੇ ਇਫ਼ਤਿਖਾਰ ਹੁਸੈਨ ਨੂੰ 2,811 ਵੋਟਾਂ ਹੀ ਨਸੀਬ ਹੋਈਆਂ।
ਅਨੰਤਨਾਗ ਸੀਟ ਮਹਿਬੂਬਾ ਮੁਫ਼ਤੀ ਦੇ ਪਿਤਾ ਮੁਫ਼ਤੀ ਮੁਹੰਮਦ ਸਈਦ ਦੇ ਇਸ ਸਾਲ 7 ਜਨਵਰੀ ਨੂੰ ਦੇਹਾਂਤ ਮਗਰੋਂ ਖਾਲੀ ਹੋਈ ਸੀ ਅਤੇ ਵੋਟਾਂ 22 ਜੂਨ ਨੂੰ ਪਈਆਂ ਸਨ।
from Punjab News – Latest news in Punjabi http://ift.tt/2905mtb
0 comments