ਮੋਦੀ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਲਾਂਚ

 ਪੁਣੇ ’ਚ ਸ਼ਨਿਚਰਵਾਰ ਨੂੰ ਸਮਾਰਟ ਸਿਟੀਜ਼ ਨੁਮਾਇਸ਼ ਦੌਰਾਨ ਪ੍ਰਾਜੈਕਟ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

ਪੁਣੇ ’ਚ ਸ਼ਨਿਚਰਵਾਰ ਨੂੰ ਸਮਾਰਟ ਸਿਟੀਜ਼ ਨੁਮਾਇਸ਼ ਦੌਰਾਨ ਪ੍ਰਾਜੈਕਟ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

ਪੁਣੇ, 25 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਸਮਾਰਟ ਸਿਟੀ ਮਿਸ਼ਨ ਨੂੰ ਜਨਤਕ ਸਹਾਇਤਾ ਵਾਲਾ ਸਰਕਾਰ ਦਾ ਅਹਿਮ ਪ੍ਰਾਜੈਕਟ ਦੱਸਦਿਆਂ ਕਿਹਾ ਕਿ ਸ਼ਹਿਰੀਕਰਨ ਸਮੱਸਿਆ ਨਹੀਂ ਹੈ ਬਲਕਿ ਇਸ ਨੂੰ ਮੌਕਾ ਸਮਝਣਾ ਚਾਹੀਦਾ ਹੈ। ਅੱਜ ਸ਼ਾਮ ਇਥੇ ਸਮਾਰਟ ਸਿਟੀ ਪ੍ਰਾਜੈਕਟ ਲਾਂਚ ਕਰਨ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ, ‘ਸਵੱਛ ਭਾਰਤ ਅਭਿਆਨ ਵਾਂਗ ਸਮਾਰਟ ਸਿਟੀ ਮਿਸ਼ਨ ਲੋਕਾਂ ਦੀ ਸਹਾਇਤਾ ਵਾਲਾ ਸਰਕਾਰ ਦਾ ਸੁਪਨਮਈ ਪ੍ਰਾਜੈਕਟ ਹੈ। ਸਾਡੇ ਮੁਲਕ ਦੇ ਲੋਕ ਸਭ ਤੋਂ ਵੱਧ ਸਮਾਰਟ ਹਨ।’ ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਲੋਕ ਇਸ ਵਿੱਚ ਮਦਦ ਕਰਨਗੇ। ਇਸ ਦੌਰਾਨ ਪੁਣੇ ਪ੍ਰਾਜੈਕਟ ਤੋਂ ਇਲਾਵਾ ਅੱਜ ਹੋਰ ‘ਸਮਾਰਟ ਸਿਟੀਜ਼’ ਵਿੱਚ ਤਕਰੀਬਨ 69 ਅਜਿਹੇ ਕਾਰਜ ਲਾਂਚ ਕੀਤੇ ਗਏ, ਜਿਨ੍ਹਾਂ ’ਤੇ ਕੁੱਲ੍ਹ 1770 ਕਰੋੜ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ।
ਸਮਾਰਟ ਸਿਟੀ ਪ੍ਰਾਜੈਕਟ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਾਜੈਕਟ ਸਵੱਛ ਭਾਰਤ ਮਿਸ਼ਨ ਤਹਿਤ ਸਾਲਿਡ ਵੇਸਟ ਮੈਨੇਜਮੈਂਟ, ਜਲ ਸਪਲਾਈ ਪ੍ਰਾਜੈਕਟ, ਸੀਵਰੇਜ ਟਰੀਟਮੈਂਟ ਪਲਾਂਟਜ਼ ਅਤੇ ਅਟਲ ਮਿਸ਼ਨ ਫਾਰ ਰੀਜੁਵੇਨੇਸ਼ਨ ਐਂਡ ਅਰਬਨ ਟਰਾਂਸਫਾਰਮੇਸ਼ਨ ਤਹਿਤ ਖੁੱਲ੍ਹੇ ਤੇ ਹਰੀਆਂ ਪੱਟੀਆਂ ਦੇ ਵਿਕਾਸ ਨਾਲ ਸਬੰਧਤ ਹਨ। ਸਮਾਰਟ ਸਿਟੀ ਪ੍ਰਾਜੈਕਟ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗ਼ਰੀਬ ਸ਼ਹਿਰੀਆਂ ਲਈ ਹਾਊਸਿੰਗ ਪ੍ਰਾਜੈਕਟ ਵੀ ਸ਼ਾਮਲ ਹੈ। ਇਥੇ ਸ਼ਿਵਾ ਛਤਰਪਤੀ ਬਾਲਵਾੜੀ ਸਟੇਡੀਅਮ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਮੈਂ ਹਮੇਸ਼ਾ ਸੋਚਦਾ ਹਾਂ ਅਤੇ ਆਪਣੇ ਆਪ ਤੋਂ ਪੁੱਛਦਾ ਹਾਂ ਕਿ ਫੰਡਾਂ ਦੀ ਘਾਟ ਦੇ ਬਾਵਜੂਦ ਬਾਕੀ ਮੁਲਕ ਭਾਰਤ ਨਾਲੋਂ ਜ਼ਿਆਦਾ ਕਿਵੇਂ ਵਿਕਸਤ ਹਨ। ਸਾਡੇ ਵਿੱਚ ਕਿਥੇ ਘਾਟ ਹੈ? ਜੇਕਰ ਲੋਕਾਂ ਲਈ ਕੋਈ ਵਿਕਾਸਮੁਖੀ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਸਾਨੂੰ ਸਮੀਖਿਆ ਕਰਨੀ ਪਵੇਗੀ ਕਿ ਇਸ ਦਾ ਲੋੜਵੰਦਾਂ ਨੂੰ ਲਾਭ ਮਿਲ ਰਿਹਾ ਹੈ ਜਾਂ ਨਹੀਂ।’ ਅੱਜ ਦੇ ਦੌਰ ਨੂੰ ਮੁਕਾਬਲੇ ਦਾ ਯੁੱਗ ਕਰਾਰ ਦਿੰਦਿਆਂ ਸ੍ਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਅਤੇ ਆਪਣੇ ਸ਼ਹਿਰ ਨੂੰ ਸਮਾਰਟ ਬਣਾਉਣ ਦਾ ਸੱਦਾ ਦਿੱਤਾ।



from Punjab News – Latest news in Punjabi http://ift.tt/28TtwC9
thumbnail
About The Author

Web Blog Maintain By RkWebs. for more contact us on rk.rkwebs@gmail.com

0 comments