ਛੇੜ-ਛਾੜ ਦੇ ਦੋਸ਼ ’ਚ ‘ਆਮ ਆਦਮੀ’ ਗ੍ਰਿਫ਼ਤਾਰ

ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ‘ਆਪ’ ਦਾ ਵਿਧਾਇਕ ਦਿਨੇਸ਼ ਮੋਹਨੀਆ।

ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ‘ਆਪ’ ਦਾ ਵਿਧਾਇਕ ਦਿਨੇਸ਼ ਮੋਹਨੀਆ।

ਨਵੀਂ ਦਿੱਲੀ, 25 ਜੂਨ : ਆਮ ਆਦਮੀ ਪਾਰਟੀ (ਆਪ) ਵਿਧਾਇਕ ਦਿਨੇਸ਼ ਮੋਹਨੀਆ ਨੂੰ ਅੱਜ ਛੇੜ-ਛਾੜ ਤੇ ਦੁਰਵਿਹਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ‘ਮੋਦੀ ਨੇ ਦਿੱਲੀ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ। ਜਿਨ੍ਹਾਂ ਨੂੰ ਦਿੱਲੀ ਨੇ ਚੁਣਿਆ ਹੈ ਉਨ੍ਹਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਕੇ ਅਤੇ ਗ੍ਰਿਫ਼ਤਾਰੀਆਂ, ਛਾਪਿਆਂ ਨਾਲ ਦਹਿਸ਼ਤ ਫੈਲਾਈ ਜਾ ਰਹੀ ਹੈ। ਦਿਨੇਸ਼ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕੈਮਰਿਆਂ ਸਾਹਮਣੇ ਗ੍ਰਿਫ਼ਤਾਰ ਕੀਤਾ ਗਿਆ। ਮੋਦੀ ਸਾਰਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ?’

ਅੱਜ ਦੁਪਹਿਰ 12:10 ਵਜੇ ਦੱਖਣੀ ਦਿੱਲੀ ਦੇ ਖਾਨਪੁਰ ਵਿੱਚ ਸਥਿਤ ਆਪਣੇ ਦਫ਼ਤਰ ਵਿੱਚ ਦਿਨੇਸ਼ ਮੋਹਨੀਆ ਪੱਤਰਕਾਰਾਂ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਇਕ ਪੁਲੀਸ ਅਧਿਕਾਰੀ ਉਸ ਨੂੰ ਕੁਰਸੀ ਤੋਂ ਘੜੀਸ ਕੇ ਲੈ ਗਿਆ। ਜੁਆਇੰਟ ਕਮਿਸ਼ਨਰ ਆਫ ਪੁਲੀਸ (ਦੱਖਣ ਪੂਰਬੀ) ਆਰ.ਪੀ. ਉਪਾਧਿਆਏ ਨੇ ਦੱਸਿਆ ਕਿ ਦਿਨੇਸ਼ ਮੋਹਨੀਆ ਨੂੰ ਆਈਪੀਸੀ ਦੀ ਧਾਰਾ 323, 506, 509, 354, 354 ਏ, 354 ਬੀ ਅਤੇ 354 ਸੀ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਹਾਈ ਕੋਰਟ ਨੇ ਦਿਨੇਸ਼ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਉਸ ਨੂੰ ਸੋਮਵਾਰ ਤਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਦੱਸਣਯੋਗ ਹੈ ਕਿ ਇਹ ਵਿਧਾਇਕ ਦਿੱਲੀ ਜਲ ਬੋਰਡ ਦਾ ਉਪ ਚੇਅਰਮੈਨ ਹੈ। ਪਾਣੀ ਦੀ ਸਮੱਸਿਆ ਸਬੰਧੀ ਸ਼ਿਕਾਇਤ ਦੇਣ ਆਈਆਂ ਔਰਤਾਂ ਨਾਲ ਕਥਿਤ ਤੌਰ ’ਤੇ ਦੁਰਵਿਹਾਰ ਕਰਨ ਦੇ ਦੋਸ਼ ਵਿੱਚ ਇਸ ਵਿਧਾਇਕ ਖ਼ਿਲਾਫ਼ 23 ਜੂਨ ਨੂੰ ਧਾਰਾ 232, 506 ਤੇ 509 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਦੋ ਸ਼ਿਕਾਇਤਕਰਤਾਵਾਂ ਵੱਲੋਂ ਕੱਲ੍ਹ ਮੈਜਿਸਟਰੇਟ ਸਾਹਮਣੇ ਬਿਆਨ ਦਿੱਤੇ ਜਾਣ ਬਾਅਦ ਬਾਕੀ ਧਰਾਵਾਂ ਜੋੜੀਆਂ ਗਈਆਂ।



from Punjab News – Latest news in Punjabi http://ift.tt/2905Dg1
thumbnail
About The Author

Web Blog Maintain By RkWebs. for more contact us on rk.rkwebs@gmail.com

0 comments