ਕਾਬੁਲ, 23 ਜੂਨ :ਅਫ਼ਗ਼ਾਨਿਸਤਾਨ ਵਿੱਚ ਰਹਿੰਦੇ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕ ਉਨ੍ਹਾਂ ਨਾਲ ਹੁੰਦੀਆਂ ਵਧੀਕੀਆਂ ਦੇ ਮੱਦੇਨਜ਼ਰ ਉਥੋਂ ਭਜਣ ਲਈ ਮਜਬੂਰ ਹਨ। ਹਾਲੀਆ ਹਮਲੇ ਵਿੱਚ ਇਕ ਵਿਅਕਤੀ, ਜਗਤਾਰ ਸਿੰਘ ਲਾਗਮਨੀ ਦੀ ਰਵਾਇਤੀ ਜੜ੍ਹੀ ਬੂਟੀਆਂ ਦੀ ਦੁਕਾਨ ਵਿੱਚ ਦਾਖ਼ਲ ਹੋਇਆ ਤੇ ਉਸ ਦੀ ਗਰਦਨ ’ਤੇ ਚਾਕੂ ਰੱਖ ਕੇ ਇਸਲਾਮ ਕਬੂਲਣ ਲਈ ਕਿਹਾ। ਨੇੜਲੇ ਦੁਕਾਨਦਾਰਾਂ ਤੇ ਹੋਰਨਾਂ ਲੋਕਾਂ ਨੇ ਕਹਿ ਕੁਹਾ ਕੇ ਉਹਦੀ ਜਾਨ ਬਚਾਈ। ਹਿੰਦੂ ਤੇ ਸਿੱਖ ਭਾਈਚਾਰੇ ਬਾਰੇ ਕੌਮੀ ਕੌਂਸਲ ਦੇ ਚੇਅਰਮੈਨ ਅਵਤਾਰ ਸਿੰਘ ਨੇ ਕਿਹਾ 1992 ਵਿੱਚ ਕਾਬੁਲ ਸਰਕਾਰ ਦੇ ਡਿੱਗਣ ਤੋਂ ਪਹਿਲਾਂ ਭਾਈਚਾਰੇ ਦੇ 2.20 ਲੱਖ ਪਰਿਵਾਰ ਸਨ, ਪਰ ਅੱਜ ਇਹ ਗਿਣਤੀ ਘਟ ਕੇ 220 ਪਰਿਵਾਰਾਂ ਨੂੰ ਪੁੱਜ ਗਈ ਹੈ।
from Punjab News – Latest news in Punjabi http://ift.tt/28QJ2BF
0 comments