ਬਰਤਾਨੀਆ ਵਿਚ ਦੋ ਸਿੱਖ ਔਰਤਾਂ ‘ਤੇ ਨਸਲੀ ਟਿਪਣੀ ਕਰਨ ਲਈ ਸਾਬਕਾ ਫ਼ੌਜੀ ਨੂੰ 10 ਮਹੀਨੇ ਦੀ ਜੇਲ

ਲੰਡਨ, 18 ਸਤੰਬਰ : ਅਪਣੇ ਗਵਾਂਢ ‘ਚ ਰਹਿੰਦੀਆਂ ਦੋ ਸਿੱਖ ਔਰਤਾਂ ਨੂੰ ‘ਆਈਐਸਆਈਅੈਸ ਅਤੇ ਗੰਦੇ ਪਾਕੀ’ ਕਹਿ ਕੇ ਨਸਲੀ ਟਿਪਣੀਆਂ ਕਰਨ ਵਾਲੇ 51 ਸਾਲਾ ਸਾਬਕਾ ਬਰਤਾਨੀ ਫ਼ੌਜੀ ਨੂੰ 10 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ।
ਮੈਨਚੈਸਟਰ ਸਟ੍ਰੀਟ, ਡਰਬੀ ‘ਚ ਅਪਣੇ ਗਵਾਂਢ ਵਿਚ ਰਹਿੰਦੀਆਂ ਦੋ ਔਰਤਾਂ ਵਿਰੁਧ ਨਸਲੀ ਟਿਪਣੀਆਂ ਕਰਨ ਦੇ ਇਲਜ਼ਾਮ ਤੋਂ ਬਾਅਦ ਡਰਬੀ ਕ੍ਰੋਨ ਕੋਰਟ ਨੇ ਕ੍ਰਿਸਟੋਫ਼ਰ ਬਲਰਟਨ ਨੂੰ ਦੋਸ਼ੀ ਠਹਿਰਾਇਆ। ਅਦਾਲਤ ਵਲੋਂ ਉਸ ਨੂੰ ਦਸ ਮਹੀਨਿਆਂ ਦੀ ਜੇਲ ਦੀ ਸਜ਼ਾ ਦਿਤੀ ਗਈ। ਕ੍ਰਿਸਟੋਫ਼ਰ ਨੇ ਅਪਣੀਆਂ ਗਵਾਂਢਣਾ ਦੋਵੇਂ ਔਰਤਾਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਆਈਐਸਆਈਐਸ ਦਾ ਮੈਂਬਰ ਦਸਿਆ। ਕ੍ਰਿਸਟੋਫ਼ਰ ਪਹਿਲਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਪਰ ਸ਼ੁਕਰਵਾਰ ਨੂੰ ਉਸ ਨੂੰ ਦੋਸ਼ੀ ਪਾਇਆ ਗਿਆ।
ਕ੍ਰਿਸਟੋਫ਼ਰ ਨੂੰ ਸਜ਼ਾ ਸੁਣਉਂਦਿਆਂ ਰੀਕਾਰਡਰ ਅਦ੍ਰੀਅਨ ਰਿਡਗ੍ਰੇਵ ਨੇ ਕਿਹਾ, ”ਤੁਸੀਂ ਇਨ੍ਹਾਂ ਦੋ ਔਰਤਾਂ ਨੂੰ ਡਰਾਇਆ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਇਥੋਂ ਚਲੀਆਂ ਜਾਣ। ਤੁਹਾਡੇ ਅਪਰਾਧਕ ਰੀਕਾਰਡ ਤੋਂ ਪਤਾ ਚਲਦਾ ਹੈ ਕਿ ਤੁਸੀਂ ਪਹਿਲਾਂ ਵਿਚ ਹਿੰਸਾ ਕਰਦੇ ਰਹੇ ਹੋ ਅਤੇ ਨਸ਼ੇ ਦੀ ਹਾਲਤ ਵਿਚ ਵੀ ਅਪਰਾਧ ਕੀਤੇ।” ਅਦਾਲਤ ਨੂੰ ਦਸਿਆ ਗਿਆ ਸੀ ਕਿ ਪੀੜਤਾਂ 2014 ਵਿਚ ਇਥੇ ਰਹਿਣ ਆਈਆਂ ਸਨ ਪਰ ਇਹ ਸਮੱਸਿਆ ਪਿਛਲੇ ਸਾਲ ਜੂਨ ਤੋਂ ਸ਼ੁਰੂ ਹੋਈ ਤੇ ਦੋ ਮਹੀਨਿਆਂ ਤਕ ਚੱਲੀ।
ਕ੍ਰਿਸਟੋਫ਼ਰ ਅਪਣੇ ਵਿਹੜੇ ਜਾਂ ਘਰੋਂ ਉਚੀ ਉਚੀ ‘ਗੰਦੇ ਪਾਕੀ, ‘ਆਈਐਸਆਈਐਸ’ ਚਲਾਉਂਦਾ ਤੇ ਟੁਕੜੇ ਟੁਕੜੇ ਕਰਨ ਦੀ ਧਮਕੀ ਦਿੰਦਾ। ਪਰ ਉਸ ਨੇ ਦਾਅਵਾ ਕੀਤਾ ਕਿ ਉਹ ਅਪਣੇ ਟੀਵੀ ‘ਤੇ ਚਲਾਉਂਦਾ ਸੀ।



from Punjab News – Latest news in Punjabi http://ift.tt/2cAPkIr
thumbnail
About The Author

Web Blog Maintain By RkWebs. for more contact us on rk.rkwebs@gmail.com

0 comments