‘ਅਤਿਵਾਦੀਆਂ’ ਵਜੋਂ ਪ੍ਰਚਾਰੇ ਜਾਣ ਕਾਰਨ ਬੜੇ ਦੁਖੀ ਹਨ ਇਹ ਸਿੱਖ

full11423ਲੰਡਨ, 18 ਸਤੰਬਰ: ਲੈਮਿੰਗਟਨ ਅਤੇ ਵਾਰਵਿਕ ਦੇ ਗੁਰਦਵਾਰੇ ਵਿਚ ਹੋ ਰਹੇ ਇਕ ਸਿੱਖ ਅਤੇ ਇਕ ਗ਼ੈਰ ਸਿੱਖ ਵਿਆਹ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਨੇ ਕਿਹਾ ਕਿ ਉਨ੍ਹਾਂ ਦਾ ਦਿਲ ਉਸ ਸਮੇਂ ਟੁੱਟ ਗਿਆ ਸੀ ਜਦ ਉਨ੍ਹਾਂ ਨੂੰ ‘ਅਤਿਵਾਦੀਆਂ’ ਵਜੋਂ ਪ੍ਰਚਾਰਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਪੁਲੀਸ ਅਧਿਕਾਰੀਆਂ ਤੋਂ ਵੀ ਜਵਾਬ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਟੈਕਬਰੂਕ ਰੋਡ ‘ਤੇ ਸਥਿਤ ਗੁਰਦਵਾਰੇ ਵਿਚ 55 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਰੀਪੋਰਟਾਂ ਮਿਲੀਆਂ ਸਨ ਕਿ ਅਤਿਵਾਦੀਆਂ ਕਈ ਹਥਿਆਰ ਲੈ ਕੇ ਜਾ ਰਹੇ ਹਨ ਪਰ ਬਾਅਦ ਵਿਚ ਰੀਪੋਰਟ ਮਿਲੀ ਸੀ ਕਿ ਇਨ੍ਹਾਂ ਵਿਚੋਂ ਇਕ ਸਿੱਖ ਕੋਲ ਸਮਾਰੋਹ ਵਿਚ ਵਰਤਿਆ ਜਾਣ ਵਾਲਾ ਚਾਕੂ ਹੈ। ਗੁਰਦਵਾਰਾ ਕਮੇਟੀਆਂ ਨੇ ਕਿਹਾ ਕਿ ਸਿੱਖਾਂ ਨੇ ਗ਼ਲਤ ਢੰਗ ਨਾਲ ਅਪਣਾ ਵਿਰੋਧ ਪ੍ਰਗਟ ਕੀਤਾ। ਸਿੱਖ ਯੂ.ਕੇ. ਦੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਸੀ ਜਦਕਿ ਅਸਲ ਇਹ ਹੈ ਕਿ ਲੈਮਿੰਗਟਨ ਗੁਰਦਵਾਰਾ ਕਮੇਟੀ ਅਕਾਲ ਤਖ਼ਤ ਦੇ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ ਜਿਸ ਵਿਚ ਅਕਾਲ ਤਖ਼ਤ ਨੇ ਗੁਰਦਵਾਰਿਆਂ ਵਿਚ ਇਕ ਸਿੱਖ ਤੇ ਇਕ ਗ਼ੈਰ ਸਿੱਖ ਦੇ ਵਿਆਹ ‘ਤੇ ਰੋਕ ਲਗਾਈ ਹੋਈ ਹੈ। ਗੁਰਦਵਾਰਾ ਕਮੇਟੀ ਨੇ ਕਿਹਾ ਕਿ ਕਮੇਟੀ ਨੂੰ ਪਤਾ ਸੀ ਕਿ ਉਹ ਕੀ ਕਰ ਰਹੀ ਹੈ।
ਪ੍ਰਦਰਸ਼ਨਕਾਰੀ ਸਿੱਖਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਫ਼ੀ ਦੁੱਖ ਹੈ ਕਿ ਉਨ੍ਹਾਂ ਨੂੰ ਅਤਿਵਾਦੀਆਂ ਵਜੋਂ ਪ੍ਰਚਾਰਿਆ ਗਿਆ ਜਦਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। ਇਹ ਪ੍ਰਦਰਸ਼ਨ ਕਾਫ਼ੀ ਵੱਡਾ ਪ੍ਰਦਰਸ਼ਨ ਹੋ ਸਕਦਾ ਹੈ ਕਿ ਕਿਉਂਕਿ ਇਥੇ ਆਉਣ ਵਾਲੇ ਸਮੇਂ ਵਿਚ ਕਈ ਵਿਆਹ ਹੋਣ ਦੀ ਸੰਭਾਵਨਾ ਹੈ।



from Punjab News – Latest news in Punjabi http://ift.tt/2cAPAHw
thumbnail
About The Author

Web Blog Maintain By RkWebs. for more contact us on rk.rkwebs@gmail.com

0 comments