ਹਾਦਸੇ ਵਿੱਚ ਇਰਾਨੀ ਸਾਈਕਲਿਸਟ ਦੀ ਮੌਤ

11809cd-_bahman-golbarnezhad_1ਰੀਓ ਡੀ ਜਨੇਰੋ: ਰੀਓ ਪੈਰਾਲੰਪਿਕਸ ਦੇ ਰੋਡ ਰੇਸ ਮੁਕਾਬਲੇ ਦੌਰਾਨ ਇਰਾਨ ਦੇ ਪੈਰਾਲੰਪੀਅਨ ਦੀ ਹਾਦਸੇ ਵਿੱਚ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 48 ਸਾਲ ਦੇ ਬਾਹਮਾਨ ਗੋਲਬਾਰਨੇਜਾਦ ਮੁਕਾਬਲੇ ਦੌਰਾਨ ਡਿੱਗ ਪਿਆ ਅਤੇ ਇਲਾਜ ਲਈ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਦੇ ਬਾਵਜੂਦ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ। ਕੌਮਾਂਤਰੀ ਪੈਰਾਲੰਪਿਕ ਕਮੇਟੀ ਦੇ ਬੁਲਾਰੇ ਕ੍ਰੇਗ ਸਪੇਨਜ਼ ਨੇ ਦੱਸਿਆ ਕਿ ਗੋਲਬਾਰਨੇਜਾਦ ਦੋ ਘੰਟੇ ਤੋਂ ਵੱਧ ਸਮੇਂ ਦੀ ਸੀ 4-5 ਰੋਡ ਰੇਸ ਮੁਕਾਬਲੇ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ। ਦੌੜ ਵਿੱਚ ਵੱਖ ਵੱਖ ਅਸਮਰੱਥਾਵਾਂ ਵਾਲੇ ਅਜਿਹੇ ਖਿਡਾਰੀ ਹਿੱਸਾ ਲੈਂਦੇ ਹਨ, ਜੋ ਸਾਈਕਲ ਚਲਾ ਸਕਦੇ ਹਨ। ਉਹ ਮੁਕਾਬਲੇ ਦੇ ਪਹਾੜੀ ਹਿੱਸੇ ਦੇ ਪਹਿਲੇ ਗੇੜ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ।



from Punjab News – Latest news in Punjabi http://ift.tt/2cAPjEn
thumbnail
About The Author

Web Blog Maintain By RkWebs. for more contact us on rk.rkwebs@gmail.com

0 comments