ਜਹਾਜ਼ ਦੀ ਕੌਫੀ ਮਸ਼ੀਨ ‘ਚੋਂ ਨਿਕਲਿਆ ਧੂੰਆਂ, ਐਮਰਜੈਂਸੀ ਲੈਡਿੰਗ

ਵਾਸ਼ਿੰਗਟਨ : ਲੁਫਥਾਂਸਾ ਏਅਰਲਾਈਨ ਦੇ ਇਕ ਜਹਾਜ਼ ਨੂੰ ਐਤਵਾਰ ਉਸ ਸਮੇਂ ਐਮਰਜੈਂਸੀ ਲੈਡਿੰਗ ਕਰਨੀ ਪਈ ਜਦੋਂ ਜਹਾਜ਼ ‘ਚ ਲੱਗੀ ਕੌਫੀ ਮਸ਼ੀਨ ‘ਚੋਂ ਧੂੰਆਂ ਨਿਕਲਣ ਲੱਗਾ। ਜਹਾਜ਼ ‘ਚ 223 ਯਾਤਰੀ ਸਵਾਰ ਸਨ। ਜਹਾਜ਼ ਸਬੰਧੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਏਅਰੋਇਨਸਾਈਡ ਨੇ ਕਿਹਾ ਹੈ ਕਿ ਏਅਰਬੱਸ ਏ330-300 ਨੇ ਵਰਜੀਨੀਆ ਦੇ ਵਾਸ਼ਿੰਗਟਨ ਡਲੇਸ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਜਹਾਜ਼ ਨੇ ਮਿਊਨਿਖ ਜਾਣਾ ਸੀ। ਜਹਾਜ਼ ਜਦੋਂ ਆਕਾਸ਼ ‘ਚ ਸਿਡਨੀ ਤੋਂ 70 ਮੀਲ ਦੱਖਣੀ-ਪੱਛਮ ਦੂਰ ਸੀ ਤਾਂ ਇਕ ਯਾਤਰੀ ਨੇ ਬਿਜਲੀ ਦੀ ਤਾਰ ਸੜਨ ਵਰਗੀ ਬਦਬੂ ਆਉਣ ਦੀ ਸ਼ਿਕਾਇਤ ਕੀਤੀ। ਜਹਾਜ਼ ਦੇ ਅਮਲੇ ਨੇ ਮੈਦਾਨੀ ਕੰਟਰੋਲ ਨੂੰ ਸੂਚਿਤ ਕੀਤਾ। ਇਸ ਮਗਰੋਂ ਪਾਇਲਟ ਨੇ ਜਹਾਜ਼ ਦੀ ਬੋਸਟਨ ‘ਚ ਐਮਰਜੈਂਸੀ ਲੈਡਿੰਗ ਕਰਾਈ।
ਲੁਫਥਾਂਸਾ ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਇੰਜੀਨੀਅਰਾਂ ਦੀ ਜਹਾਜ਼ ਦੀ ਨਿਰੀਖਣ ਕੀਤਾ ਹੈ। ਪਤਾ ਲੱਗਾ ਹੈ ਕਿ ਕੌਫੀ ਮਸ਼ੀਨ ਦੇ ਜ਼ਰੂਰਤ ਤੋਂ ਜ਼ਿਆਦਾ ਗਰਮ ਹੋ ਜਾਣ ਕਾਰਨ ਸੜਨ ਦੀ ਬਦਬੂ ਆ ਰਹੀ ਸੀ। ਜਹਾਜ਼ ਨੇ ਕਰੀਬ 16 ਘੰਟੇ ਬਾਅਦ ਮਿਊਨਿਖ ਵਾਸਤੇ ਉਡਾਣ ਭਰੀ। ਇਸ ਘਟਨਾ ਦੇ ਚਲਦੇ ਜਹਾਜ਼ ਤੈਅ ਸਮੇਂ ਤੋਂ 18 ਘੰਟੇ ਦੇਰੀ ਨਾਲ ਮੰਜ਼ਿਲ ਤੇ ਪੁੱਜਾ।



from Punjab News – Latest news in Punjabi http://ift.tt/2d0BURl
thumbnail
About The Author

Web Blog Maintain By RkWebs. for more contact us on rk.rkwebs@gmail.com

0 comments