ਅਮਰੀਕਾ ‘ਚ ਸਿਰਫਿਰੇ ਨੇ ਚਾਕੂ ਮਾਰ ਕੇ ਅੱਠ ਲੋਕ ਕੀਤੇ ਜ਼ਖ਼ਮੀ

ਵਾਸ਼ਿੰਗਟਨ  : ਅਮਰੀਕਾ ਦੇ ਮਿਨਸੋਟਾ ਸੂਬੇ ‘ਚ ਇਕ ਸਿਰਫਿਰੇ ਨੇ ਸ਼ਾਪਿੰਗ ਮਾਲ ‘ਚ ਚਾਕੂ ਮਾਰ ਕੇ ਅੱਠ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਸੇਂਟ ਕਲਾਊਡ ਸ਼ਹਿਰ ਦੇ ਸ਼ਾਪਿੰਗ ਮਾਲ ‘ਚ ਮਾਰ ਮੁਕਾਇਆ ਗਿਆ। ਇਹ ਘਟਨਾ ਸ਼ਹਿਰ ‘ਚ ਫ਼ੌਜੀਆਂ ਲਈ ਦੌੜ ਤੋਂ ਪਹਿਲਾਂ ਕੀਤੀ ਗਈ। ਸੇਂਟ ਕਲਾਊਡ ਦੇ ਪੁਲਿਸ ਮੁਖੀ ਬਲੇਅਰ ਏਂਡਰਸਨ ਨੇ ਦੱਸਿਆ ਕਿ ਹਮਲਾਵਰ ਨੇ ਇਕ ਵਿਅਕਤੀ ਤੋਂ ਪੁਿਛਆ ਕਿ ਉਹ ਮੁਸਲਿਮ ਹੈ ਜਵਾਬ ਮਿਲਦੇ ਹੀ ਹਮਲਾਵਰ ਨੇ ਉਸ ‘ਤੇ ਹਮਲਾ ਕਰ ਦਿੱਤਾ। ਹਮਲਾਵਰ ਇਕ ਸ਼ਾਪਿੰਗ ਮਾਲ ‘ਚ ਵੜ ਗਿਆ ਤੇ ਉਥੇ ਕਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਹਮਲਾਵਰ ਨੇ ਨਿੱਜੀ ਸੁਰੱਖਿਆ ਏਜੰਸੀ ਦੀ ਵਰਦੀ ਪਾਈ ਹੋਈ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਮਾਰ ਮੁਕਾਇਆ। ਪੁਲਿਸ ਮੁਖੀ ਨੇ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਇਕ ਅੱਤਵਾਦੀ ਘਟਨਾ ਹੈ ਜਾਂ ਨਹੀਂ। ਇਸ ਘਟਨਾ ਤੋਂ ਬਾਅਦ ਸ਼ਾਪਿੰਗ ਮਾਲ ਨੂੰ ਬੰਦ ਕਰ ਦਿੱਤਾ ਗਿਆ।



from Punjab News – Latest news in Punjabi http://ift.tt/2cRI0Gp
thumbnail
About The Author

Web Blog Maintain By RkWebs. for more contact us on rk.rkwebs@gmail.com

0 comments