ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਦਰਬਾਰ ਸਾਹਿਬ ਦਾ ਅਪਮਾਨ

ਚੰਡੀਗੜ੍ਹ, 19 ਸਤੰਬਰ (ਪੰਜਾਬ ਨਿਊਜ਼ ਯੂਐਸਏ ਬਿਊਰੋ) : ਸੋਨੀ ਸਬ ਟੀਵੀ ‘ਤੇ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਇਸ ਵਾਰ ਦਰਬਾਰ ਸਾਹਿਬ ਦਾ ਅਪਮਾਨ ਕਰਕੇ ਸਿੱਖਾਂ ਦੇ ਦਿਲ ਦੁਖਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੰਘੀ 14 ਸਤੰਬਰ ਦੇ ਐਪੀਸੋਡ ਵਿੱਚ ਇਸ ਸੀਰੀਅਲ ਦੇ ਇੱਕ ਅਖੌਤੀ ਸਿੱਖ ਪਾਤਰ ਰੌਸ਼ਨ ਸਿੰਘ ਸੋਢੀ (ਗੁਰਚਰਨ ਸਿੰਘ ਸੋਢੀ) ਦੀ ਇੱਛਾ ਮੁਤਾਬਕ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਗਣੇਸ਼ ਦੀ ਮੂਰਤੀ ਸਥਾਪਤ ਹੁੰਦੀ ਦਿਖਾਈ ਗਈ ਹੈ। ਸੀਰੀਅਲ ਦੀ ਪਟਕਥਾ ਮੁਤਾਬਕ ਗਣੇਸ਼ ਪੁਰਬ ਮੌਕੇ ਗਣੇਸ਼ ਦੀ ਮੂਰਤੀ ਪਿੱਛੇ ਇੱਕ ਵੱਡੀ ਸਕਰੀਨ ਲਗਾਈ ਗਈ ਹੈ ਤੇ ਹਰ ਪਾਤਰ ਦੀ ਇੱਛਾ ਮੁਤਾਬਕ ਇਸ ਸਕਰੀਨ ਰਾਹੀਂ ਗਣੇਸ਼ ਦੀ ਮੂਰਤੀ ਨੂੰ ਵੱਖ-ਵੱਖ ਥਾਵਾਂ ‘ਤੇ ਸਥਾਪਤ ਹੁੰਦੇ ਦਿਖਾਇਆ ਗਿਆ ਹੈ। ਰੌਸ਼ਨ ਸਿੰਘ ਸੋਢੀ ਦੀ ਇੱਛਾ ਮੁਤਾਬਕ ਇਸ ਮੂਰਤੀ ਨੂੰ ਪਿੱਠਭੂਮੀ ਦੀ ਸਕਰੀਨ ਰਾਹੀਂ ਦਰਬਾਰ ਸਾਹਿਬ ਵਿੱਚ ਸਥਾਪਤ ਹੁੰਦੇ ਦਿਖਾਇਆ ਗਿਆ ਹੈ। ਭਾਵੇਂ ਇਹ ਸਭ ਤਕਨੀਕ ਦੀ ਵਰਤੋਂ ਰਾਹੀਂ ਹੀ ਕੀਤਾ ਗਿਆ ਪਰ ਦਰਬਾਰ ਸਾਹਿਬ ਵਿੱਚ ਇਸ ਮੂਰਤੀ ਨੂੰ ਸਥਾਪਤ ਕਰਨ ਦੀ ਗੱਲ ਕਰਨੀ ਜਾ ਦਿਖਾਉਣਾ ਸਿੱਖ ਕੌਮ ਨੂੰ ਸਿੱਧੀ ਵੰਗਾਰ ਹੈ। ਪਿਛਲੇ ਦੌਰ ਵਿੱਚ ਜਦੋਂ ਮਹੰਤਾਂ ਨੇ ਦਰਬਾਰ ਸਾਹਿਬ ਵਿੱਚ ਹੋਰ ਕਰਮਕਾਂਡਾਂ ਦੇ ਨਾਲ ਮੂਰਤੀਆਂ ਵੀ ਸਥਾਪਤ ਕਰ ਦਿੱਤੀਆਂ ਸਨ ਤਾਂ ਮਹੰਤਾਂ ਤੋਂ ਗੁਰਦੁਆਰਾ ਪ੍ਰਬੰਧ ਖੋਹਣ ਲਈ ਸਿੱਖਾਂ ਨੂੰ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦੇਣੀਆਂ ਪਈਆਂ ਸਨ।

ਜਿੱਥੋਂ ਤੱਕ ਰੌਸ਼ਨ ਸਿੰਘ ਸੋਢੀ (ਅਸਲੀ ਨਾਂ ਗੁਰਚਰਨ ਸਿੰਘ ਸੋਢੀ) ਦੀ ਗੱਲ ਹੈ ਦੀ ਵਰਤੋਂ ਸ਼ੁਰੂ ਤੋਂ ਹੀ ਸਿੱਖਾਂ ਦੀ ਇਮੇਜ਼ ਖ਼ਰਾਬ ਕਰਨ ਲਈ ਕੀਤੀ ਜਾਂਦੀ ਰਹੀ ਹੈ। ਉਸ ਨੂੰ ਸੀਰੀਅਲ ਦੇ ਇੱਕ ਸ਼ਰਾਬੀ, ਬੇਸਮਝ ਤੇ ਗੱਲ-ਗੱਲ ਤੇ ਆਪਾ ਖੋ ਦੇਣ ਵਾਲੇ ਪਾਤਰ ਦੇ ਰੂਪ ਵਿੱਚ ਅਕਸਰ ਪੇਸ਼ ਕੀਤਾ ਜਾਂਦਾ ਹੈ ਅਤੇ ਸੀਰੀਅਲ ਦੇ ਬਾਕੀ ਪਾਤਰਾਂ ਨੂੰ ਵੀ ਉਹ ਸ਼ਰਾਬ ਦੀ ਪਾਰਟੀ ਕਰਨ ਲਈ ਮਿੰਨਤਾਂ ਕਰਦਾ ਦਿਖਾਇਆ ਜਾਂਦਾ ਹੈ। ਗੱਲ-ਗੱਲ ਵਿੱਚ ਉਸ ਤੋਂ ‘ਬੱਲੇ-ਬੱਲੇ’ ਅਖਵਾਇਆ ਜਾਂਦਾ ਹੈ ਤੇ ਗੱਲ-ਗੱਲ ‘ਚ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾ ਕੇ ਅਜੀਬ ਜਿਹੀ ਸਥਿਤੀ ਪੈਦਾ ਕੀਤੀ ਜਾਂਦੀ ਹੈ।ਇੰਨਾ ਹੀ ਨਹੀਂ ਹਰ ਹਿੰਦੂ ਤਿਉਹਾਰ ਮੌਕੇ ਉਸ ਨੂੰ ਮੂਰਤੀਆਂ ਅੱਗੇ ਝੂਮਦੇ ਹੋਏ ਦਿਖਾਇਆ ਜਾਂਦਾ ਹੈ।

ਇੱਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਇਹ ਸੀਰੀਅਲ ਗੁਜਰਾਤੀ ਮੂਲ ਦੇ ਭਗਵਾਂ-ਪੰਥੀਆਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਜੋ ਇੱਕ ਵਿਸ਼ੇਸ਼ ਧਰਮ ਦਾ ਗੱਜ-ਵੱਜ ਕੇ ਪ੍ਰਚਾਰ ਕਰਦੇ ਹਨ। ਸੀਰੀਅਲ ਦੇ ਹਰ ਪਾਤਰ (ਸਮੇਤ ਸਿੱਖ ਪਾਤਰ) ਦੇ ਹੱਥ ਵਿੱਚ ਮੌਲੀ ਧਾਗਾ ਜਾਂ ਸਵਾਸਤਿਕ ਦੇ ਨਿਸ਼ਾਨਾਂ ਵਾਲੀ ਭਗਵੀਂ ਪੱਟੀ ਪਾਈ ਹੁੰਦੀ ਹੈ। ਜਿੱਥੇ ਦੂਜੇ ਧਰਮ ਦੇ ਤਿਉਹਾਰਾਂ ਦਾ ਮਹਿਜ਼ ਜ਼ਿਕਰ ਕਰ ਕੇ ਗੱਲ ਛੱਡ ਦਿੱਤੀ ਜਾਂਦੀ ਹੈ ਉੱਥੇ ਬਹੁਗਿਣਤੀ ਦੇ ਤਿਉਹਾਰ ‘ਤੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਪ੍ਰੋਗਰਾਮ ਸੀਰੀਅਲ ਦੇ ਕਈ ਐਪੀਸੋਡਸ ਤੱਕ ਚੱਲਦੇ ਹੀ ਰਹਿੰਦੇ ਹਨ ਅਤੇ ਇੱਕ ਸਾਜ਼ਿਸ਼ ਤਹਿਤ ਇਨ੍ਹਾਂ ਦਾ ਆਯੋਜਨ ਬੱਚੇ ਕਰਦੇ ਦਿਖਾਏ ਜਾਂਦੇ ਹਨ। ਹਰ ਐਪੀਸੋਡ ਵਿੱਚ ਬਹੁਗਿਣਤੀ ਦੀਆ ਮਾਨਤਾਵਾਂ ਸ਼ਗਨ-ਅਪਸ਼ਗਨ, ਉਦਾਹਰਨਾਂ ਆਦਿ ਸਭ ਸ਼ਾਮਿਲ ਹੁੰਦਾ ਹੈ। ਦੱਸ ਦਈਏ ਕਿ ਇਹ ਭਾਰਤ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੀਵੀ ਸੀਰੀਅਲ ਹੈ ਜਿਸਦਾ ਲਾਹਾ ਇੱਕ ਸਾਜ਼ਿਸ਼ੀ ਪ੍ਰਚਾਰ ਲਈ ਲਿਆ ਜਾਂਦਾ ਹੈ ਤੇ ਗੁਰਚਰਨ ਸਿੰਘ ਸੋਢੀ ਇਸ ਫ਼ਿਰਕੂ ਗਰੁੱਪ ਦੇ ਸਿੱਖ ਵਿਰੋਧੀ ਮੁਹਿੰਮ ਦਾ ਇੱਕ ਦਸਤਾ ਬਣ ਕੇ ਵਿਚਰ ਰਿਹਾ ਹੈ।



from Punjab News – Latest news in Punjabi http://ift.tt/2d9VUlf
thumbnail
About The Author

Web Blog Maintain By RkWebs. for more contact us on rk.rkwebs@gmail.com

0 comments