‘ਆਪ’ ਵਾਲੰਟੀਅਰ ਦੀ ਹੱਤਿਆ ਦੇ ਦੋਸ਼ ਵਿੱਚ ਅਕਾਲੀ ਆਗੂ ਸਮੇਤ 16 ਖ਼ਿਲਾਫ਼ ਕੇਸ

ਧਰਮਕੋਟ ਦੇ ਸ਼ਹੀਦ ਊਧਮ ਸਿੰਘ ਚੌਕ ਵਿੱਚ ਸਾਂਝਾ ਧਰਨਾ ਦਿੰਦੇ ਹੋਏ ਕਾਂਗਰਸ ਤੇ ‘ਆਪ’ ਆਗੂ।

ਧਰਮਕੋਟ ਦੇ ਸ਼ਹੀਦ ਊਧਮ ਸਿੰਘ ਚੌਕ ਵਿੱਚ ਸਾਂਝਾ ਧਰਨਾ ਦਿੰਦੇ ਹੋਏ ਕਾਂਗਰਸ ਤੇ ‘ਆਪ’ ਆਗੂ।

ਮੋਗਾ : ਥਾਣਾ ਧਰਮਕੋਟ ਪੁਲੀਸ ਨੇ ਪਿੰਡ ਭਿੰਡਰ ਕਲਾਂ ਵਿੱਚ ਜ਼ਮੀਨੀ ਵਿਵਾਦ ’ਚ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਦੀ ਹੱਤਿਆ ਦੇ ਦੋਸ਼ ਹੇਠ ਅਕਾਲੀ ਆਗੂ ਸਮੇਤ 16 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੋਸਟਮਾਰਟਮ ਵਿੱਚ ਹੋਈ ਦੇਰੀ ਹੋਣ ਕਾਰਨ ਦੇਹ ਦੇਰ ਸ਼ਾਮ ਪੁੱਜੀ, ਜਿਸ ਕਰਕੇ ਸਸਕਾਰ ਨਹੀਂ ਹੋ ਸਕਿਆ। ਦੱਸਣਯੋਗ ਹੈ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਥਾਣਾ ਧਰਮਕੋਟ ਵਿੱਚ ਬੀਤੀ 19 ਅਗਸਤ ਨੂੰ ਅਕਾਲੀ ਆਗੂ ਸਮੇਤ 15 ਖ਼ਿਲਾਫ਼ ਜ਼ਮੀਨ ’ਤੇ ਕਬਜ਼ਾ ਕਰਨ, ਸੱਟਾਂ ਮਾਰਨ, ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਗਿਆ ਸੀ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਜੇਕਰ ਪੁਲੀਸ ਸਮੇਂ ਸਿਰ ਅਕਾਲੀ ਆਗੂ ਤੇ ਹੋਰਾਂ ਖ਼ਿਲਾਫ਼ ਕਾਰਵਾਈ ਕਰਦੀ ਤਾਂ ਇਹ ਕਾਂਡ ਨਾ ਵਾਪਰਦਾ।

ਥਾਣਾ ਧਰਮਕੋਟ ਪੁਲੀਸ ਨੇ ਮ੍ਰਿਤਕ ਜਗਰੂਪ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਦੇ ਭਰਾ ਰਣ ਸਿੰਘ ਦੇ ਬਿਆਨਾਂ ’ਤੇ ਅਕਾਲੀ ਆਗੂ ਜਗਸੀਰ ਸਿੰਘ ਉਰਫ਼ ਸੀਰਾ, ਸਤਵਿੰਦਰ ਸਿੰਘ ਉਰਫ਼ ਬਿੰਦਰ, ਰਾਜਦੀਪ ਸਿੰਘ ਉਰਫ਼ ਰਾਜੂ, ਮਹਿੰਦਰ ਸਿੰਘ ਪੁੱਤਰ ਬੰਤਾ ਸਿੰਘ, ਬੂਟਾ ਸਿੰਘ, ਸੁੱਖਾ ਸਿੰਘ, ਭਿੰਦਾ ਸਿੰਘ, ਮਹਿੰਦਰ ਸਿੰਘ ਉਰਫ਼ ਕੱਲੂ ਪੁੱਤਰ ਸਾਧੂ ਸਿੰਘ ਤੋਂ ਇਲਾਵਾ ਅੱਠ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਹੱਤਿਆ, ਜਾਨਲੇਵਾ ਹਮਲਾ, ਆਰਮਜ਼ ਐਕਟ ਆਦਿ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਗੋਲੀਬਾਰੀ ’ਚ ਪੀੜਤ ਦਾ ਲੜਕਾ ਪ੍ਰਿਤਪਾਲ ਸਿੰਘ ਵੀ ਜ਼ਖ਼ਮੀ ਹੋਇਆ ਹੈ। ਥਾਣਾ ਧਰਮਕੋਟ ਦੇ ਮੁਖੀ ਇੰਸਪੈਕਟਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਦੀ ਲਾਸ਼ ਦਾ ਲੁਧਿਆਣਾ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੀਐਮਸੀ ਹਸਪਤਾਲ, ਲੁਧਿਆਣਾ ਵਿੱਚ ਦਾਖ਼ਲ ਮੁਲਜ਼ਮ ਜਗਸੀਰ ਸਿੰਘ ਉਰਫ਼ ਸੀਰਾ ਤੇ ਹੋਰਾਂ ’ਤੇ ਪੁਲੀਸ ਨੇ ਪਹਿਰਾ ਲਾ ਦਿੱਤਾ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇ ਮਾਰ ਰਹੀ ਹੈ।

ਦੂਜੇ ਪਾਸੇ ਅੱਜ ਧਰਮਕੋਟ ਦਾ ਸ਼ਹੀਦ ਊਧਮ ਸਿੰਘ ਚੌਕ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਇੱਥੇ ਮ੍ਰਿਤਕ ਵਾਲੰਟੀਅਰ ਦੇ ਪਰਿਵਾਰਕ ਮੈਂਬਰਾਂ ਸਮੇਤ ਕਾਂਗਰਸ ਅਤੇ ‘ਆਪ’ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸਾਂਝਾ ਧਰਨਾ ਦਿੱਤਾ। ਇਸ ਮੌਕੇ ਕਾਂਗਰਸ ਆਗੂ ਸੁਖਜੀਤ ਸਿੰਘ ਉਰਫ਼ ਕਾਕਾ ਲੋਹਗੜ੍ਹ ਸਮੇਤ ਨੌਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ‘ਆਪ’ ਦੇ ਕਾਨੂੰਨੀ ਸੈੱਲ ਦੇ ਇੰਚਾਰਜ ਰਮੇਸ਼ ਗਰੋਵਰ ਨੇ ਦੱਸਿਆ ਕਿ ਪੁਲੀਸ ਨੇ ਪੀੜਤ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ, ਪੀੜਤ ਪਰਿਵਾਰ ਖ਼ਿਲਾਫ਼ ਕਰਾਸ ਕੇਸ ਦਰਜ ਨਾ ਕਰਨ ਅਤੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਆਦਿ ਮੰਗਾਂ ਮੰਨ ਲਈਆਂ ਹਨ।



from Punjab News – Latest news in Punjabi http://ift.tt/2dmVhbF
thumbnail
About The Author

Web Blog Maintain By RkWebs. for more contact us on rk.rkwebs@gmail.com

0 comments