ਅਕਾਲੀ ਦਲ ਅਮਰੀਕਾ ਦੀ ਵਿਸ਼ੇਸ਼ ਮੀਟੰਗ ਵਿੱਚ 30 ਅਕਤੂਬਰ ਦੀ ਕਨਵੈਨਸ਼ਨ ਬਾਰੇ ਵਿਚਾਰਾਂ

unnamedਨਿਊਯਾਰਕ  :  ਨਿਊਯਾਰਕ ਵਿਖੇ 30 ਅਕਤੂਬਰ ਨੂੰ ਹੋ ਰਹੀ ਕਨਵੈਨਸ਼ਨ ਦੇ ਸਬੰਧ ਵਿੱਚ ਅਮਰੀਕਾ ਅਕਾਲੀ ਦਲ (ਬ) ਦੀ ਇੱਕ ਵਿਸ਼ੇਸ਼ ਮੀਟਿੰਗ ਰਿਚੀਰਿਚ ਪੈਲਸ ਵਿਖੇ ਹੋਈ। ਅਕਾਲੀ ਦਲ ਅਮਰੀਕਾ ਦੇ ਮੁੱਖ ਬੁਲਾਰੇ ਸ. ਕਰਨੈਲ ਸਿੰਘ ਬਾਠ ਨੇ ਕਿਹਾ ਕਿ ਹੁਣ ਤੱਕ ਹੋਈਆਂ ਕਨਵੈਨਸ਼ਨਾਂ ਵਿੱਚੋਂ ਸਭ ਤੋਂ ਵੱਡੀ ਹੋਣ ਜਾ ਰਹੀ ਇਸ ਕਨਵੈਨਸ਼ਨ ਲਈ ਅਮਰੀਕਾ ਅਕਾਲੀ ਦਲ ਦੇ ਵੱਖ-ਵੱਖ ਸਟੇਟਾਂ ਦੇ ਪ੍ਰਧਾਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਨਵੈਨਸ਼ਨ 2017 ਦੀਆਂ ਚੋਣਾਂ ਸਬੰਧੀ ਰੱਖੀ ਗਈ ਹੈ ਅਤੇ ਇਸ ਵਿੱਚ ਪੰਜਾਬ ਤੋਂ ਕਈ ਮੰਤਰੀਆਂ ਦੀ ਸ਼ਮੂਲੀਅਤ ਹੋਵੇਗੀ। ਪਾਰਟੀ ਦੇ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਸੰਬੋਧਨ ਕਰਨਗੇ। ਇਸ ਕਨਵੈਨਸ਼ਨ ਦਾ ਪ੍ਰਸਾਰਣ ਪੀਟੀਸੀ ਅਤੇ ਆਜ ਤੱਕ ਟੀਵੀ ਚੈਨਲਾਂ ‘ਤੇ ਕੀਤਾ ਜਾਵੇਗਾ। ਅਮਰੀਕਾ ਦੇ ਪੰਜਾਬੀ ਮੀਡੀਏ ਨੂੰ ਵੀ ਇਸ ਮੌਕੇ ਸੱਦਾ ਦਿੱਤਾ ਜਾਵੇਗਾ। ਇਸ ਕਨਵੈਨਸ਼ਨ ਵਾਸਤੇ 7 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਮਾਸਟਰ ਮਹਿੰਦਰ ਸਿੰਘ, ਹਰਬੰਸ ਸਿੰਘ ਢਿੱਲੋਂ, ਮੋਹਨ ਸਿੰਘ ਖੱਟੜਾ, ਰਘਬੀਰ ਸਿੰਘ ਸੁਭਾਨਪੁਰ, ਜਰਨੈਲ ਸਿੰਘ ਗਿਲਜ਼ੀਆ, ਬਲਵਿੰਦਰ ਸਿੰਘ ਨਵਾਂ ਸ਼ਹਿਰ, ਹਿੰਮਤ ਸਿੰਘ ਸਰਪੰਚ ਸ਼ਾਮਲ ਹਨ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਗਿਲਜ਼ੀਆ, ਮਲਕੀਤ ਸਿੰਘ ਸਰੀਂਹ, ਕਰਨੈਲ ਸਿੰਘ ਬਾਠ ਮੁੱਖ ਬੁਲਾਰਾ, ਸ. ਜਸਮੇਰ ਸਿੰਘ ਗੁਰਾਲਾ, ਮਹਿੰਦਰ ਸਿੰਘ ਸਿੱਬੂ ਕਬੱਡੀ ਪ੍ਰਮੋਟਰ, ਬਲਵਿੰਦਰ ਸਿੰਘ ਵਿਰਕ, ਬਲਕਾਰ ਸਿੰਘ ਸੱਲ੍ਹਾ, ਭੁਪਿੰਦਰ ਸਿੰਘ ਬੇਗੋਵਾਲ, ਭੁਪਿੰਦਰ ਸਿੰਘ ਨਾਰੰਗਪੁਰ, ਭੁਪਿੰਦਰ ਸਿੰਘ ਸਨੌਰ, ਰਣਜੀਤ ਸਿੰਘ, ਬਲਬੀਰ ਸਿੰਘ ਕੈਸ਼ੀਅਰ, ਤੇਜਿੰਦਰ ਸਿੰਘ ਸ਼ਾਹੀ, ਵਰਿੰਦਰ ਸਿੰਘ ਪੱਡਾ, ਰਣਜੀਤ ਸਿੰਘ, ਜਸਵੰਤ ਸਿੰਘ, ਗੁਰਦੇਵ ਸਿੰਘ ਕੁਲਬੀਰ ਸਿੰਘ ਆਲਮਪੁਰ, ਜਗਮੋਹਣ ਸਿੰਘ ਫ਼ਤਹਿਗੜ੍ਹ, ਗੁਰਚਰਨ ਸਿੰਘ, ਸੁੱਚਾ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ, ਅਜੈਬ ਸਿੰਘ ਐਮ.ਏ., ਸੁਖਦੇਵ ਸਿੰਘ ਜਲੰਧਰ, ਕੁਲਬੀਰ ਸਿੰਘ ਬਾਸੀ, ਗੁਰਬਚਨ ਸਿੰਘ ਤਲਵੰਡੀ, ਹਾਕਮ ਸਿੰਘ ਗਰੇਵਾਲ, ਹਰਬਖਸ਼ ਸਿੰਘ ਟਾਹਲੀ ਮੀਡੀਆ ਇੰਚਾਰਜ਼ ਅਤੇ ਕਸ਼ਮੀਰ ਸਿੰਘ ਪਿਹੋਵਾ ਨੇ ਸ਼ਮੂਲੀਅਤ ਕੀਤੀ।



from Punjab News – Latest news in Punjabi http://ift.tt/2dg16Vn
thumbnail
About The Author

Web Blog Maintain By RkWebs. for more contact us on rk.rkwebs@gmail.com

0 comments