ਇੰਡੋ-ਅਮਰੀਕਨ ਦੇਸ਼ ਭਗਤ ਫੋਰਮ ਨੇ ਆਜ਼ਾਦੀ ਨੂੰ ਸਮਰਪਿਤ ਸਮਾਗਮ ਕਰਵਾਇਆ

varshik-smagamਮਰਸਡ ਕੈਲੀਫੋਰਨੀਆ : ਇੰਡੋ-ਅਮਰੀਕਨ ਦੇਸ਼ ਭਗਤ ਫੋਰਮ ਮਰਸਿਡ ਵੱਲੋਂ ਭਾਰਤ ਦੀ ਆਜ਼ਾਦੀ ਦੇ ਪਰਵਾਨਿਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵਿਸ਼ਾਲ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਤਿੰਨ ਕੁ ਸੌ ਦਰਸ਼ਕਾਂ ਨੇ ਹਾਜ਼ਰੀ ਭਰੀ। ਫੋਰਮ ਦੇ ਕਨਵੀਨਰ ਮਾਸਟਰ ਲਛਮਣ ਸਿੰਘ ਰਾਠੌਰ ਦੀ ਅਗਵਾਈ ਵਿਚ ਸਮੁੱਚੀ ਟੀਮ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਇਹ ਮੇਲਾ ਹਰ ਸਾਲ ਕਰਵਾ ਕੇ ਗ਼ੁਲਾਮ ਭਾਰਤ ਨੂੰ ਅੰਗਰੇਜ਼ਾਂ ਦੇ ਚੁੰਗਲ ਵਿਚੋਂ ਛੁਡਾਉਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਲੰਘੇ ਐਤਵਾਰ ਮਿਤੀ ਨੂੰ ਮਰਸਿਡ ਸ਼ਹਿਰ ਦੇ ਫੇਅਰ ਗਰਾਊਂਡ ਵਿਚ ਆਯੋਜਿਤ ਇਸ ਆਜ਼ਾਦੀ ਮੇਲੇ ਵਿਚ ਆਜ਼ਾਦੀ ਘੁਲਾਟੀਏ, ਸਾਹਿੱਤਿਕ, ਸਭਿਆਚਾਰਕ ਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਹਸਤੀਆਂ ਦੀ ਸ਼ਮੂਲੀਅਤ ਨੇ ਇਸ ਨੂੰ ਸਦੀਵੀ ਯਾਦਗਾਰੀ ਬਣਾ ਦਿੱਤਾ। ਸ ਲਛਮਣ ਸਿੰਘ ਰਾਠੌਰ ਨੇ ਕਿਹਾ ਕਿ ਸ਼ਹੀਦ ਹਰੇਕ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਉਹ ਕੌਮਾਂ ਖ਼ਤਮ ਹੋ ਜਾਂਦੀਆਂ ਹਨ ਜੋ ਸ਼ਹੀਦਾਂ ਦੀਆਂ ਕੁਰਬਾਨੀਆਂ ਭੁੱਲ ਜਾਂਦੇ ਹਨ। ਇਸ ਲਈ ਅਸੀਂ ਇਹ ਤਹੱਈਆ ਕੀਤਾ ਹੋਇਆ ਹੈ ਕਿ ਹਰ ਸਾਲ ਇਨ੍ਹਾਂ ਦੇ ਨਾਂ ਤੇ ਖ਼ੂਬਸੂਰਤ ਮੇਲਾ ਕਰਵਾ ਕੇ ਇਨ੍ਹਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦਿੱਤੀ ਜਾਇਆ ਕਰੇਗੀ। ਅਸ਼ਵਨੀ ਕੁਮਾਰ ਕੈਂਥ, ਮੱਖਣ ਸਿੰਘ ਬਨਿੰਗ, ਮਹਿੰਗਾ ਸਿੰਘ ਕੈਂਥ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪ੍ਰਿੰਸੀਪਲ ਹਜ਼ੂਰਾ ਸਿੰਘ, ਰਾਜ ਬਰਾੜ, ਹਰਜੀਤ ਹਿਲਮਾਰ ਤੇ ਦਿਲਦਾਰ ਭਰਾਵਾਂ ਨੇ ਆਪਣੀ ਮਿੱਠੀ ਆਵਾਜ਼ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਮਦਨ ਲਾਲ ਢੀਂਗਰਾ ਤੇ ਹੋਰਾਂ ਬਾਰੇ ਦੇਸ਼ ਭਗਤੀ/ਸ਼ਹੀਦੀ ਗੀਤ, ਕਵਿਤਾਵਾਂ, ਗ਼ਜ਼ਲਾਂ ਨਾਲ ਇਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਚਰਨਜੀਤ ਸਿੰਘ ਪੰਨੂ, ਮਹਿੰਦਰ ਸਿੰਘ ਗਰੇਵਾਲ, ਨਰਿੰਦਰਪਾਲ ਸਿੰਘ ਹੁੰਦਲ, ਪਰਮਜੀਤ ਦਾਖਾ, ਗੁਰਦੀਪ ਸਿੰਘ ਅਣਖੀ, ਜਗਜੀਤ ਸਿੰਘ ਥਿੰਦ, ਕਰਨਲ ਹਰਦੇਵ ਸਿੰਘ ਗਿੱਲ, ਨੇ ਸ਼ਹੀਦਾਂ ਬਾਰੇ ਖੋਜ ਭਰਪੂਰ ਭਾਸ਼ਣ/ਪਰਚੇ ਪੜ੍ਹ ਕੇ ਸ਼ਹੀਦਾਂ ਦੀ ਜੀਵਨੀ ਤੇ ਵਿਸਥਾਰਪੂਰਬਕ ਚਾਨਣਾ ਪਾਇਆ। ਪੰਜਾਬੀ ਵਿਰਸੇ ਦਾ ਭੰਗੜਾ ਤੇ ਮੁਟਿਆਰਾਂ ਦਾ ਗਿੱਧਾ ਆਦਿ ਰੰਗਾ ਰੰਗ ਪ੍ਰੋਗਰਾਮ ਨੇ ਸਰੋਤਿਆਂ ਦਾ ਖ਼ੂਬ ਮਨੋਰੰਜਨ ਕੀਤਾ। ਪ੍ਰਧਾਨ ਰਵਿੰਦਰ ਸਿੰਘ ਬੋਇਲ ਦੀ ਅਗਵਾਈ ਵਿਚ ਬਸੰਤੀ ਪੱਗਾਂ ਵਿਚ ਹਾਜ਼ਰੀ ਲੁਆ ਕੇ ਪ੍ਰਮਿੰਦਰ ਸਿੰਘ ਰਾਠੌਰ, ਭੁਪਿੰਦਰ ਸਿੰਘ ਜਾਡਲਾ ਸਮੇਤ ਅਕਾਲੀ ਦਲ ਯੂਥ ਅਮਰੀਕਾ ਦੀ ਟੀਮ ਦਰਸ਼ਕਾਂ ਦੀ ਤਵੱਜੋ ਆਕਰਸ਼ਿਤ ਕਰਦੀ ਰਹੀ। ਉਨ੍ਹਾਂ ਨੇ ਵਧ ਚੜ੍ਹ ਕੇ ਇਸ ਪ੍ਰੋਗਰਾਮ ਵਿਚ ਹਿੱਸਾ ਪਾ ਕੇ ਸ਼ਹੀਦਾਂ ਨੂੰ ਨਮਸਕਾਰ ਕਹੀ। ਸਟੇਜ ਦੀ ਸੇਵਾ ਅਮਰੀਕ ਸਿੰਘ ਵਿਰਕ ਨੇ ਬਾਖ਼ੂਬੀ ਨਿਭਾਈ।



from Punjab News – Latest news in Punjabi http://ift.tt/2cDe2H9
thumbnail
About The Author

Web Blog Maintain By RkWebs. for more contact us on rk.rkwebs@gmail.com

0 comments