6 ਸਾਲਾ ਬੱਚੇ ਨੇ ਅਮਰੀਕੀ ਰਾਸ਼ਟਰਪਤੀ ਨੂੰ ਭੇਜੀ ਚਿੱਠੀ

childਨਿਊਯਾਰਕ, 23 ਸਤੰਬਰ : ਨਿਊਯਾਰਕ ‘ਚ ਰਹਿਣ ਵਾਲੇ 6 ਸਾਲਾ ਬੱਚੇ ਅਲੈਕਸ ਦੀ ਇਕ ਚਿੱਠੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਅਲੈਕਸ ਨੇ ਅਪਣੀ ਚਿੱਠੀ ‘ਚ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਕਿਹਾ ਕਿ ਉਹ ਅਤੇ ਉਸ ਦਾ ਪਰਵਾਰ ਸੀਰੀਆਈ ਬੱਚੇ ਓਮਰਾਨ ਦਾਕਨੀਸ਼ ਨੂੰ ਗੋਦ ਲੈਣਾ ਚਾਹੁੰਦਾ ਹੈ। ਉਸ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਉਹ ਇਕ ਕੰਮ ‘ਚ ਉਸ ਦੀ ਮਦਦ ਕਰਨ। ਪਿਛਲੇ ਮਹੀਨੇ ਅਲੈਪੋ ‘ਚ ਹਵਾਈ ਹਮਲੇ ‘ਚ ਜ਼ਖ਼ਮੀ ਹੋਏ 5 ਸਾਲਾ ਬੱਚੇ ਓਮਰਾਨ ਦਾਕਨੀਸ਼ ਦੀ ਖੂਨ ਅਤੇ ਧੂੜ-ਮਿੱਟੀ ਨਾਲ ਲਥਪਥ ਤਸਵੀਰ ਮੀਡੀਆ ‘ਚ ਆਈ ਸੀ।
ਜਾਣਕਾਰੀ ਅਨੁਸਾਰ ਨਿਊਯਾਰਕ ਦੇ ਅਲੈਕਸ ਨੇ ਖ਼ੂਨ ਨਾਲ ਲਥਪਥ ਅਤੇ ਘਬਰਾਏ ਹੋਏ ਸੀਰੀਆਈ ਬੱਚੇ ਓਮਰਾਨ ਦੀ ਤਸਵੀਰ ਵੇਖਣ ਤੋਂ ਬਾਅਦ ਉਬਾਮਾ ਨੂੰ ਇਕ ਚਿੱਠੀ ਲਿਖੀ ਅਤੇ ਕਿਹਾ ਕਿ ਉਹ ਓਮਰਾਨ ਨੂੰ ਅਪਣੇ ਘਰ ਵਿਚ ਥਾਂ ਦੇਣਾ ਚਾਹੁੰਦਾ ਹੈ ਅਤੇ ਉਸ ਨੂੰ ਅਪਣੇ ਭਰਾ ਵਾਂਗ ਰੱਖੇਗਾ।

ਉਬਾਮਾ ਨੇ ਇਸ ਚਿੱਠੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਚਿੱਠੀ ਉਸ ਬੱਚੇ ਨੇ ਲਿਖੀ ਹੈ, ਜਿਸ ਨੇ ਅਜੇ ਤਕ ”ਆਲੋਚਨਾ, ਸ਼ੱਕ ਕਰਨਾ ਅਤੇ ਡਰਨਾ ਨਹੀਂ ਸਿਖਿਆ ਹੈ।” ਵਾਈਟ ਹਾਊਸ ਵਲੋਂ ਅਲੈਕਸ ਦੀ ਇਸ ਚਿੱਠੀ ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਵ੍ਹਾਈਟ ਹਾਊਸ ਨੇ ਇਸ ਚਿੱਠੀ ਨੂੰ ਅਲੈਕਸ ਦੀ ਆਵਾਜ਼ ਵਿਚ ਰੀਕਾਰਡ ਵੀ ਕੀਤਾ ਹੈ, ਜਿਸ ਦੀ ਵੀਡੀਉ ਵੀ ਫੇਸਬੁਕ ‘ਤੇ ਵਾਇਰਲ ਹੋ ਰਹੀ ਹੈ ਅਤੇ ਉਸ ਨੂੰ 60 ਹਜ਼ਾਰ ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।



from Punjab News – Latest news in Punjabi http://ift.tt/2dqOIUL
thumbnail
About The Author

Web Blog Maintain By RkWebs. for more contact us on rk.rkwebs@gmail.com

0 comments