ਮਿਜ਼ੋਰਮ ਵਿਚ ਭੀੜ ਵਲੋਂ ਅਦਾਲਤ ‘ਚ ਪਥਰਾਅ, ਜੱਜ ਅੰਦਰ ਫਸੇ

full11577ਏਜ਼ਲ, 22 ਸਤੰਬਰ : ਦਖਣੀ ਮਿਜ਼ੋਰਮ ਦੇ ਲੁੰਗਲੇਈ ਨਗਰ ਵਿਚ ਲੋਕਾਂ ਦੀ ਭੀੜ ਨੇ ਜ਼ਿਲ੍ਹਾ ਅਦਾਲਤ ‘ਚ ਅੱਜ ਪਥਰਾਅ ਕਰ ਦਿਤਾ। ਲੋਕਾਂ ਦਾ ਕਹਿਣਾ ਸੀ ਕਿ ਖੇਤਰ ਵਿਚ ਬੱਚੇ ਦੀ ਹਤਿਆ ਦੇ ਦੋਸ਼ੀ ਵਿਅਕਤੀ ਨੂੰ ਪੇਸ਼ ਕਰਨ ਲਈ ਅਦਾਲਤ ‘ਚ ਲਿਆਂਦਾ ਨਹੀਂ ਗਿਆ। ਭੀੜ ਨੇ ਅਦਾਲਤ ਨੂੰ ਘੇਰ ਲਿਆ ਅਤੇ ਪਥਰਾਅ ਕੀਤਾ ਜਿਸ ਕਾਰਨ ਜੱਜਾਂ ਦੇ ਦਫ਼ਤਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਉਸ ਸਮੇਂ ਜੱਜ ਅੰਦਰ ਹੀ ਸਨ।

ਲੁੰਗਲੇਈ ਦੇ ਸਬ-ਡਵੀਜ਼ਨਲ ਪੁਲੀਸ ਅਧਿਕਾਰੀ ਡੀ. ਲਲਦਿੰਗਘੇਟਾ ਨੇ ਦਸਿਆ ਕਿ ਹਾਲਾਤ ‘ਤੇ ਕਾਬੂ ਪਾਉਣ ਲਈ ਪੁਲੀਸ ਮੁਲਾਜ਼ਮਾਂ ਵਲੋਂ ਲਾਠੀਚਾਰਜ ਕਰਨ ‘ਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਐਸ.ਡੀ.ਪੀ.ਓ. ਨੇ ਦਸਿਆ ਕਿ ਲੁੰਗਲੇਈ ਦੇ ਜੋਹਨੂਏਈ ਖੇਤਰ ਵਿਚ ਲੋਕਾਂ ਦੀ ਭੀੜ ਉਸ ਵਿਅਕਤੀ ਸਬੰਧੀ ਕਾਰਵਾਈ ਨੂੰ ਵੇਖਣ ਲਈ ਇਕੱਠੀ ਹੋਈ ਸੀ ਜਿਸ ‘ਤੇ ਹਾਲ ਹੀ ਵਿਚ ਇਕ ਬੱਚੇ ਦੀ ਹਤਿਆ ਦਾ ਦੋਸ਼ ਲੱਗਾ ਸੀ। ਲੋਕ ਉਦੋਂ ਨਾਰਾਜ਼ ਹੋ ਗਏ ਜਦ ਉਨ੍ਹਾਂ ਨੂੰ ਪਤਾ ਚਲਿਆ ਕਿ ਜੱਜ ਹਿੰਸਾ ਦੀ ਸ਼ੰਕਾ ਕਾਰਨ ਜ਼ਿਲ੍ਹਾ ਜੇਲ ਵਿਚ ਕੈਂਪ ਅਦਾਲਤ ਲਗਾ ਰਹੇ ਹਨ ਜਿਥੇ ਮੁਲਜ਼ਮ ਬੰਦ ਹੈ। ਲਲਦਿੰਗਬੇਟਾ ਨੇ ਦਸਿਆ ਕਿ ਭੀੜ ਨੇ ਅਜੇ ਵੀ ਅਦਾਲਤੀ ਕੰਪਲੈਕਸ ਨੂੰ ਘੇਰ ਰਖਿਆ ਹੈ ਜਦਕਿ ਜੱਜ ਅਤੇ ਮੈਜਿਸਟ੍ਰੇਟ ਅੰਦਰ ਅਪਣੇ ਦਫ਼ਤਰ ਜਾਂ ਅਦਾਲਤ ਫਸੇ ਹੋਏ ਹਨ।



from Punjab News – Latest news in Punjabi http://ift.tt/2cLocU5
thumbnail
About The Author

Web Blog Maintain By RkWebs. for more contact us on rk.rkwebs@gmail.com

0 comments