‘ਆਪ’ ਵਿਧਾਇਕ ਸੋਮਨਾਥ ਭਾਰਤੀ ਗ੍ਰਿਫ਼ਤਾਰ

full11578ਨਵੀਂ ਦਿੱਲੀ, 22 ਸਤੰਬਰ : ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਏਮਜ਼ ਦੀ ਚਾਰਦੀਵਾਰੀ ਡੇਗਣ ਲਈ ਭੀੜ ਨੂੰ ਉਕਸਾਉਣ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਦੁਰਵਿਹਾਰ ਕਰਨ ਦੇ ਦੋਸ਼ ਵਿਚ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਭਾਰਤੀ ਦੀ ਗ੍ਰਿਫ਼ਤਾਰੀ ਨਾਲ ਹੀ ਪਿਛਲੇ 24 ਘੰਟਿਆਂ ਵਿਚ ਦਿੱਲੀ ਪੁਲੀਸ ਨੇ ਪਾਰਟੀ ਦੇ ਦੂਜੇ ਵਿਧਾਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਉਂਜ ਸ਼ਾਮ ਨੂੰ ਉਸ ਨੂੰ ਜ਼ਮਾਨਤ ਮਿਲ ਗਈ।
ਮਾਲਵੀ ਨਗਰ ਦੀ ਪੁਲੀਸ ਟੀਮ ਨੇ ਦੁਪਹਿਰ ਸਮੇਂ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਨੂੰ ਹੌਜ਼ ਖ਼ਾਸ ਥਾਣਾ ਲਿਆਂਦਾ ਗਿਆ ਜਿਥੇ 11 ਸਤੰਬਰ ਨੂੰ ਉਸ ਵਿਰੁਧ ਇਕ ਕੇਸ ਦਰਜ ਕੀਤਾ ਗਿਆ ਸੀ।
ਦਖਣੀ ਦਿੱਲੀ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ‘ਆਪ’ ਵਿਧਾਇਕ ਅਤੇ ਦਿੱਲੀ ਵਕਫ਼ ਬੋਰਡ ਦੇ ਪ੍ਰਧਾਨ ਅਮਾਨਤੁੱਲਾ ਖ਼ਾਨ ਨੂੰ ਕਲ ਜਿਨਸੀ ਸ਼ੋਸ਼ਣ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਵਿਧਾਇਕ ਵਿਰੁਧ ਉਨ੍ਹਾਂ ਦੀ ਸਾਲੇ ਦੀ ਪਤਨੀ ਨੇ ਦੋਸ਼ ਲਾਇਆ ਹੈ। ਭਾਰਤੀ ਵਿਰੁਧ ਏਮਜ਼ ਦੇ ਮੁੱਖ ਸੁਰੱਖਿਆ ਅਧਿਕਾਰੀ ਆਰ.ਐਸ. ਰਾਵਤ ਨੇ ਮਾਮਲਾ ਦਰਜ ਕਰਵਾਇਆ ਸੀ। ਭਾਰਤੀ ਨੇ ਚਾਰਦੀਵਾਰੀ ਡੇਗਣ ਦੀ ਕਾਰਵਾਈ ਨੂੰ ਦਰੁਸਤ ਦਸਦਿਆਂ ਏਮਜ਼ ‘ਤੇ ਮਾਮਲੇ ਸਬੰਧੀ ‘ਝੂਠ’ ਬੋਲਣ ਦਾ ਦੋਸ਼ ਲਾਇਆ ਸੀ।  ਦਿੱਲੀ ਪੁਲੀਸ ਨੇ ਇਸ ਤੋਂ ਪਹਿਲਾਂ ਭਾਰਤੀ ਨੂੰ ਉਨ੍ਹਾਂ ਦੀ ਪਤਨੀ ਵਲੋਂ ਲਗਾਏ ਇਰਾਦਾ ਕਤਲ ਅਤੇ ਘਰੇਲੂ ਹਿੰਸਾ ਦੇ ਦੋਸ਼ ਦੇ ਮਾਮਲੇ ਵਿਚ ਦਸੰਬਰ 2015 ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲੀਸ ਨੇ ਹੁਣ ਤਕ ਵੱਖ-ਵੱਖ ਮਾਮਲਿਆਂ ਵਿਚ ‘ਆਪ’ ਦੇ 15 ਵਿਧਾਇਕਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ ਅਤੇ 12 ਨੂੰ ਹਿਰਾਸਤ ਵਿਚ ਲਿਆ ਗਿਆ ਹੈ।
‘ਆਪ’ ਨੇ ਭਾਰਤੀ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਪੁਲੀਸ ਦੀ ਕਾਰਵਾਈ ਗੋਆ ਅਤੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ‘ਧਿਆਨ ਲਾਂਭੇ ਕਰਨ ਦੀ ਸਾਜ਼ਸ਼’ ਹੈ। ਦਿੱਲੀ ਦੇ ਸਿਹਤ ਮੰਤਰੀ ਅਤੇ ਆਪ ਦੇ ਸੀਨੀਅਰ ਆਗੂ ਸਤਿੰਦਰ ਜੈਨ ਨੇ ਕਿਹਾ, ”ਇਹ ਚੋਣਾਂ ਦਾ ਸਮਾਂ ਹੈ ਅਤੇ ਜਦ ਤਕ ਪੰਜਾਬ ਅਤੇ ਗੋਆ ਵਿਚ ਚੋਣਾਂ ਖ਼ਤਮ ਨਹੀਂ ਹੁੰਦੀਆਂ, ਉਦੋਂ ਤਕ ਇਸ ਤਰ੍ਹਾਂ ਦੀਆਂ ਗ੍ਰਿਫ਼ਤਾਰੀਆਂ ਹੁੰਦੀਆਂ ਰਹਿਣਗੀਆਂ।’



from Punjab News – Latest news in Punjabi http://ift.tt/2cLnM01
thumbnail
About The Author

Web Blog Maintain By RkWebs. for more contact us on rk.rkwebs@gmail.com

0 comments