ਸਿੱਧੂ ਨੇ ਹੁਣ ਤਕ ਪੱਕੀਆਂ-ਪਕਾਈਆਂ ਹੀ ਖਾਧੀਆਂ ਹਨ: ਸੁਖਬੀਰ

full11574ਫ਼ਰੀਦਕੋਟ, 22 ਸਤੰਬਰ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਇਕ ਵੀ ਸੀਟ ਨਹੀਂ ਜਿੱਤ ਸਕੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਅਪਣੇ ਸਾਰੇ 117 ਉਮੀਦਵਾਰਾਂ ਲਈ ਅੰਦਰਖਾਤੇ ਸੀਟਾਂ ਐਲਾਨ ਦਿਤੀਆਂ ਹਨ। ਪਾਰਟੀ ਕੁੱਝ ਉਮੀਦਵਾਰਾਂ ਦੀ ਰੱਦੋ-ਬਦਲ ਕਰ ਸਕਦੀ ਹੈ।

ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕਣ ਪੁੱਜੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬਾਬਾ ਫ਼ਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖ਼ਾਲਸਾ ਅਤੇ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਨੇ ਸਿਰੋਪਾਉ ਭੇਂਟ ਕੀਤਾ। ਇਸ ਤੋਂ ਬਾਅਦ ਯੂਥ ਵੈਲਫ਼ੇਅਰ ਬੋਰਡ ਦੇ ਚੇਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸ ਨਾਲ ਹੈ। ਸੁਖਬੀਰ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ, ਇਸੇ ਕਰ ਕੇ ਹੁਣ ਉਹ ਪਾਰਟੀ ਬਣਾਉਣ ਤੋਂ ਪਿੱਛੇ ਹਟ ਗਿਆ ਹੈ। ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਹੁਣ ਤਕ ਪੱਕੀਆਂ ਪਕਾਈਆਂ ਖਾਧੀਆਂ ਹਨ ਤੇ ਸਵਾਦ ਤਾਂ ਹੈ, ਜੇ ਹੁਣ ਆਪ ਪਕਾ ਕੇ ਖਾਂਦਾ।

ਸੁਖਬੀਰ ਨੇ ਕਿਹਾ ਕਿ ਆਰਐਸਐਸ ਆਗੂ ਬ੍ਰਿਗੇਡੀਅਰ ਗਗਨੇਜਾ ਦੀ ਮੌਤ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ, ਬਹਿਬਲ ਕਾਂਡ, ਮਾਤਾ ਚੰਦ ਕੌਰ ਕਤਲ ਕਾਂਡ ਅਤੇ ਗਗਨੇਜਾ ‘ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਮਾਮਲਿਆਂ ਨਾਲ ਨਜਿਠਣ ਬਾਰੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਹੀਂ ਕੀਤੀ।
ਸੁਖਬੀਰ ਨੇ ਕਿਹਾ ਕਿ ਕੁੱਝ ਮਾਮਲਿਆਂ ਦੀ ਪੜਤਾਲ ਲਈ ਸੀਬੀਆਈ ਵਿਦੇਸ਼ੀ ਪੁਲੀਸ ਦੇ ਵੀ ਸੰਪਰਕ ਵਿਚ ਹੈ ਕਿਉਂਕਿ ਮੁਲਜ਼ਮ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ਾਂ ਵਿਚ ਜਾਣ ਦਾ ਵੀ ਖ਼ਦਸ਼ਾ ਹੈ।
ਫ਼ਰੀਦਕੋਟ ਤੋਂ ਅਕਾਲੀ ਵਿਧਾਇਕ ਤੇ ਸ਼ਰਾਬ ਦੇ ਵੱਡੇ ਕਾਰੋਬਾਰੀ ਦੀਪ ਮਲਹੋਤਰਾ ਦੇ ਇਸ ਵਾਰ ਇਥੋਂ ਚੋਣ ਲੜਨ ਦੇ ਆਸਾਰ ਮੱਧਮ ਨਜ਼ਰ ਆ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਸੰਕੇਤ ਦਿਤਾ ਕਿ ਕੁੱਝ ਉਮੀਦਵਾਰਾਂ ਦੇ ਹਲਕੇ ਬਦਲੇ ਜਾ ਰਹੇ ਹਨ। ਵਿਧਾਇਕ ਦੀਪ ਮਲਹੋਤਰਾ ਨੇ ਕੁੱਝ ਦਿਨਾਂ ਤੋਂ ਅਪਣੀਆਂ ਸਰਗਰਮੀਆਂ ਸੀਮਤ ਕਰ ਲਈਆਂ ਹਨ। ਆਗਮਨ ਪੁਰਬ ਦੌਰਾਨ ਅੱਧੀ ਦਰਜਨ ਮੰਤਰੀ ਵਿਧਾਇਕ ਦੇ ਘਰ ਆਏ ਜਦਕਿ ਆਮ ਲੋਕ ਵਿਧਾਇਕ ਦੇ ਘਰ ਨਜ਼ਰ ਨਹੀਂ ਆਏ।

ਅੱਜ ਸੁਖਬੀਰ ਬਾਦਲ ਦੀ ਫੇਰੀ ਸਮੇਂ ਪਰਮਬੰਸ ਸਿੰਘ ਬੰਟੀ ਦੇ ਘਰ ਪਾਰਟੀ ਦੇ ਚੋਟੀ ਦੇ ਆਗੂਆਂ ਅਤੇ ਫ਼ਰੀਦਕੋਟ ਹਲਕੇ ਦੇ ਲੋਕਾਂ ਦਾ ਵੱਡਾ ਇਕੱਠ ਸੀ ਹਾਲਾਂਕਿ ਇਸ ਇਕੱਠ ‘ਚ ਵਿਧਾਇਕ ਦੀਪ ਮਲਹੋਤਰਾ ਨਹੀਂ ਸਨ। ਇਸ ਮੌਕੇ ਵਿਧਾਇਕ ਮਨਤਾਰ ਸਿੰਘ ਬਰਾੜ, ਪੀਆਰਟੀਸੀ ਦੇ ਚੇਅਰਮੈਨ ਅਵਤਾਰ ਸਿੰਘ ਬਰਾੜ, ਨਗਰ ਕੌਂਸਲ ਦੇ ਪ੍ਰਧਾਨ ਉਮਾ ਗਰੋਵਰ, ਪ੍ਰਕਾਸ਼ ਸਿੰਘ ਭੱਟੀ, ਯਾਦਵਿੰਦਰ ਸਿੰਘ ਯਾਦੀ ਆਦਿ ਹਾਜ਼ਰ ਸਨ।



from Punjab News – Latest news in Punjabi http://ift.tt/2cLqIcK
thumbnail
About The Author

Web Blog Maintain By RkWebs. for more contact us on rk.rkwebs@gmail.com

0 comments