ਪਾਕਿਸਤਾਨ ਨੂੰ ਅਤਿਵਾਦ ਦਾ ਸਰਪ੍ਰਸਤ ਦੇਸ਼ ਐਲਾਨਣ ਲਈ ਬਿਲ ਪੇਸ਼

full11537ਵਾਸ਼ਿੰਗਟਨ, 21 ਸਤੰਬਰ : ਅਮਰੀਕਾ ਦੇ ਦੋ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਨੂੰ ਅਤਿਵਾਦ ਨੂੰ ਸ਼ਹਿ ਦੇਣ ਵਾਲਾ ਦੇਸ਼ ਐਲਾਨਣ ਲਈ ਪ੍ਰਤੀਨਿਧ ਸਭਾ ਵਿਚ ਇਕ ਬਿਲ ਪੇਸ਼ ਕੀਤਾ ਹੈ। ਇਹ ਪਾਕਿਸਤਾਨ ਲਈ ਅਜਿਹੇ ਸਮੇਂ ਝਟਕਾ ਹੈ ਜਦ ਉਸ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਕਸ਼ਮੀਰ ਮਸਲੇ ਬਾਬਤ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸ਼ਰੀਫ਼ ਨੇ ਭਾਰਤ ਨਾਲ ਪਾਕਿਸਤਾਨ ਵਿਵਾਦ ਦਾ ਅੰਤਰਰਾਸ਼ਟਰੀਕਰਨ ਕਰਨ ਲਈ ਸੰਯੁਕਤ ਰਾਸ਼ਟਰ ਮਹਾਂਸਭਾ ਦੇ 71ਵੇਂ ਸੈਸ਼ਨ ਤੋਂ ਵਖਰੇ ਤੌਰ ‘ਤੇ ਵਿਸ਼ਵ ਆਗੂਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਸੰਸਦ ਮੈਂਬਰਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦ ਅਮਰੀਕਾ ਪਾਕਿਸਤਾਨ ਨੂੰ ‘ਉਸ ਦੇ ਵਿਸ਼ਵਾਸਘਾਤ’ ਲਈ ਧਨ ਦੇਣਾ ਬੰਦ ਕਰ ਦੇਵੇ।
ਰੀਪਬਲੀਕਨ ਪਾਰਟੀ ਦੇ ਟੇਡ ਪੋ ਅਤੇ ਡੈਮੋਕ੍ਰੇਟਿਕ ਪਾਰਟੀ ਤੋਂ ਕਾਂਗਰਸ ਮੈਂਬਰ ਡਾਨਾ ਰੋਹਰਾਬਾਚਰ ਨੇ ‘ਪਾਕਿਸਤਾਨ ਸਟੇਟ ਸਪਾਂਸਰ ਆਫ਼ ਟੈਰੋਰਿਜ਼ਮ ਡੇਜ਼ਿਗਨੇਸ਼ਨ ਐਕਟ’ (ਐਚ.ਆਰ. 6069) ਪੇਸ਼ ਕੀਤਾ। ਰੋਹਰਾਬਾਚਰ ਅਤਿਵਾਦ ‘ਤੇ ਕਾਂਗਰਸ ਦੀ ਪ੍ਰਭਾਵਸ਼ਾਲੀ ਕਮੇਟੀ ਦੇ ਰੈਂਕਿੰਗ ਮੈਂਬਰ ਹਨ।
ਉਨ੍ਹਾਂ ਕਿਹਾ, ”ਓਸਾਮਾ ਬਿਨ ਲਾਦੇਨ ਨੂੰ ਸ਼ਰਨ ਦੇਣ ਤੋਂ ਲੈ ਕੇ ਹਕਾਨੀ ਨੈੱਟਵਰਕ ਨਾਲ ਉਸ ਦੇ (ਪਾਕਿਸਤਾਨ ਦੇ) ਨਜ਼ਦੀਕੀ ਸਬੰਧ, ਇਸ ਗੱਲ ਦਾ ਲੋੜੀਂਦਾ ਸਬੂਤ ਹਨ ਕਿ ਪਾਕਿਸਤਾਨ ਅਤਿਵਾਦ ਵਿਰੁਧ ਜੰਗ ਵਿਚ ਕਿਸ ਪਾਸੇ ਹੈ ਅਤੇ ਉਹ ਅਮਰੀਕਾ ਵਲ ਨਹੀਂ।” ਪੋ ਨੇ ਕਿਹਾ ਕਿ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਸ ਬਿਲ ਦੇ ਪਾਸ ਹੋਣ ਦੇ 90
ਦਿਨਾਂ ਵਿਚ ਇਕ ਰੀਪੋਰਟ ਜਾਰੀ
ਕਰ ਕੇ ਦਸਣਾ ਪਵੇਗਾ ਕਿ ਪਾਕਿਸਤਾਨ ਨੇ ਕੌਮਾਂਤਰੀ ਅਤਿਵਾਦ ਨੂੰ ਸਮਰਥਨ ਮੁਹਈਆ ਕਰਵਾਇਆ ਹੈ ਜਾਂ ਨਹੀਂ।



from Punjab News – Latest news in Punjabi http://ift.tt/2cnkBbO
thumbnail
About The Author

Web Blog Maintain By RkWebs. for more contact us on rk.rkwebs@gmail.com

0 comments