ਮੈਨੂੰ ਪ੍ਰਧਾਨ ਮੰਤਰੀ ਬਣਾਉ, ਮੈਂ ਚਲਾ ਕੇ ਵਿਖਾਉਂਦਾ ਹਾਂ ਦੇਸ਼: ਆਜ਼ਮ

full11536ਬਾਰਾਬੰਕੀ, 21 ਸਤੰਬਰ: ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਵਲੋਂ ਪ੍ਰਧਾਨ ਮੰਤਰੀ ਨਾ ਬਣਨ ਬਾਰੇ ਤਾਂ ਕਈ ਵਾਰ ਸੁਣਿਆ ਸੀ ਪਰ ਹੁਣ ਯੂਪੀ ਦੇ ਮੰਤਰੀ ਆਜ਼ਮ ਖ਼ਾਂ ਨੇ ਅਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਦਸਦਿਆਂ ਕਿਹਾ ਹੈ ਕਿ ਉਨ੍ਹਾਂ ਵਿਚ ਪ੍ਰਧਾਨ ਮੰਤਰੀ ਦੀਆਂ ਸਾਰੀਆਂ ਖ਼ੂਬੀਆਂ ਮੌਜੂਦ ਹਨ ਅਤੇ ਜੇ ਮੌਕਾ ਮਿਲੇ ਤਾਂ ਉਹ ਦੇਸ਼ ਚਲਾ ਕੇ ਵਿਖਾ ਦੇਣਗੇ।

ਖ਼ਾਨ ਨੇ ਕਲ ਸ਼ਾਮ ਦਰਿਆਬਾਦ ਵਿਚ ਇਕ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਰੱਖੇ। ਉਨ੍ਹਾਂ ਜੰਮੂ ਕਸ਼ਮੀਰ ਦੇ ਉੜੀ ਵਿਚ ਫ਼ੌਜੀ ਕੈਂਪ ‘ਤੇ ਹੋਏ ਦਹਿਸ਼ਤਗਰਦੀ ਹਮਲੇ ਕਾਰਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਹਿਣ ‘ਤੇ ਅਤਿਵਾਦ ਰੋਕੂ ਨੀਤੀ ਨਹੀਂ ਬਣਾਈ ਜਾਵੇਗੀ, ਹਾਂ ਜੇਕਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਾਏ ਜਾਂਦੇ ਹਨ ਤਾਂ ਦੇਸ਼ ਚਲਾ ਕੇ ਵਿਖਾ ਦੇਣਗੇ। ਉੁਨ੍ਹਾਂ ਅਪਣੇ ਅੰਦਰ ਪ੍ਰਧਾਨ ਮੰਤਰੀ ਵਾਲੀਆਂ ਖ਼ੂਬੀਆਂ ਗਿਣਾਉਂਦਿਆਂ ਕਿਹਾ ਕਿ ਉਨ੍ਹਾਂ ਵਿਚ ਨਾ ਵਿਦਿਅਕ ਯੋਗਤਾ ਦੀ ਤੇ ਨਾ ਹੀ ਤਜਰਬੇ ਦੀ ਕਮੀ ਹੈ, ਬਸ ਕਮੀ ਇਹ ਹੈ ਕਿ ਉਹ ਮੁਸਲਮਾਨ ਹਨ।  ਅਪਣੇ ਅੰਦਾਜ਼ ਲਈ ਮਸ਼ਹੂਰ ਖ਼ਾਨ ਨੇ ਵਿਅੰਗਮਈ ਅੰਦਾਜ਼ ਵਿਚ ਕਿਹਾ ਕਿ ਉਹ ਸਪਾ ਮੁਖੀ ਮੁਲਾਇਮ ਸਿੰਘ ਯਾਦਵ ਤੋਂ ਇਸ ਦੀ ਮਨਜ਼ੂਰੀ ਲੈ ਲੈਣਗੇ। ਜ਼ਿਕਰਯੋਗ ਹੈ ਕਿ ਮੁਲਾਇਮ ਸਿੰਘ ਯਾਦਵ 1990 ਦੇ ਦਹਾਕੇ ਦੌਰਾਨ ਦੇਸ਼ ਦਾ ਪ੍ਰਧਾਨ ਮੰਤਰੀ ਨਾ ਬਣ ਸਕਣ ਬਾਰੇ ਗਿਲਾ ਕਰਦੇ ਰਹਿੰਦੇ ਹਨ ਅਤੇ ਹਾਲ ਹੀ ਵਿਚ ਉਨ੍ਹਾਂ ਇਹ ਗੱਲ ਦੁਹਰਾਈ ਸੀ। ਸਪਾ ਵਿਚ ਬਾਹਰੀ ਵਿਅਕਤੀ ਦੇ ਨਾਂ ਨਾਲ ਜਾਣੇ ਜਾਂਦੇ ਅਮਰ ਸਿੰਘ ਨੂੰ ਮੁੱਖ ਸਕੱਤਰ ਬਣਾਏ ਜਾਣ ‘ਤੇ ਖ਼ਾਂ ਨੇ ਕਿਹਾ ਕਿ ਇਸ ਰਾਹੀਂ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਮਾਜਵਾਦੀ ਪਰਵਾਰ ਦੇ ਮਜ਼ਬੂਤ ਹੋਣ ਦਾ ਸੰਦੇਸ਼ ਦਿਤਾ ਹੈ।



from Punjab News – Latest news in Punjabi http://ift.tt/2cWZj5p
thumbnail
About The Author

Web Blog Maintain By RkWebs. for more contact us on rk.rkwebs@gmail.com

0 comments