ਸਿਰਫ਼ ਇਕ ਸਾਲ ਵਿਚ ਹੀ ਡਿੱਗਾ ਖੰਡਾ

full11516ਸ੍ਰੀ ਅਨੰਦਪੁਰ ਸਾਹਿਬ, 21 ਸਤੰਬਰ :  ਖ਼ਾਲਸੇ ਦੀ ਪਾਵਨ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਛਲੇ ਸਾਲ 19 ਜੂਨ ਨੂੰ ਇਥੋਂ ਦੇ ਪੰਜ ਪਿਆਰਾ ਪਾਰਕ ਵਿਚ ਲਗਾਇਆ ਗਿਆ 81 ਫ਼ੁੱਟ ਖੰਡਾ ਅੱਜ ਡਿੱਗ ਗਿਆ।

ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾਂ ਸਥਾਪਨਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਵਿਸ਼ਵ ਭਰ ਦੀ ਸੰਗਤ ਨੂੰ ਸਮਰਪਤ ਕੀਤਾ ਗਿਆ ਇਹ ਖੰਡਾ ਸਿਰਫ਼ ਇਕ ਸਾਲ ‘ਚ ਹੀ ਟੇਢਾ ਹੋ ਗਿਆ ਸੀ ਜਿਸ ਨੂੰ ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਠੀਕ ਨਹੀਂ ਕਰਵਾਇਆ ਗਿਆ ਸੀ। ਖ਼ਬਰ ਲਿਖੇ ਜਾਣ ਤਕ ਖੰਡਾ ਬਾਟੇ ਨੂੰ ਤੋੜ ਕੇ ਹਵਾ ਵਿਚ ਲਟਕਿਆ ਹੋਇਆ ਹੈ।
ਇਹ ਖੰਡਾ ਚਮਕੌਰ ਸਿੰਘ ਟਿੱਲੇ ਵਾਲੇ ਸੰਤਾਂ ਦੀ ਮਦਦ ਨਾਲ ਸਥਾਪਤ ਕੀਤਾ ਗਿਆ ਇਹ ਖੰਡਾ ਸਿਰਫ਼ ਇਕ ਸਾਲ ਵਿਚ ਹੀ ਅਪਣੀ ਥਾਂ ਤੋਂ ਹਿਲਦਾ ਨਜ਼ਰ ਆ ਰਿਹਾ ਸੀ ਕਿਉਕਿ ਇਸ ਖੰਡੇ ਦਾ ਸਟੇਨਲੈੱਸ ਸਟੀਲ ਦਾ ਸਟਰੱਕਚਰ ਟੇਢਾ ਹੋ ਗਿਆ ਸੀ। ਉਸ ਸਮੇਂ ਇਸ ਖੰਡੇ ਦੀਆਂ ਖ਼ਬਰਾਂ ਵੀ ਪ੍ਰਕਾਸ਼ਤ ਹੋਈਆਂ ਸਨ ਤੇ ਇਸ ਬਾਰੇ ਮਾਹਰਾਂ ਦਾ ਇਹ ਕਹਿਣਾ ਸੀ ਕਿ ਜੇ ਇਸਨੂੰ ਸਮਾ ਰਹਿੰਦੇ ਹੀ ਨਾ ਕਾਬੂ ਕੀਤਾ ਗਿਆ ਤਾਂ ਤੇਜ਼ ਹਨ੍ਹੇਰੀ ਜਾਂ ਹਵਾ ਦੇ ਦਬਾਅ ਨਾਲ ਟੇਢਾ ਹੋ ਚੁਕਿਆ ਖੰਢਾ ਗਿਰ ਵੀ ਸਕਦਾ ਹੈ ਅਤੇ ਕਿਸੇ ਤਰ੍ਹਾਂ ਦੇ ਜਾਨੀ ਜਾ ਮਾਲੀ ਨੁਕਸਾਨ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਸਬੰਧੀ ਬਾਬਾ ਚਮਕੌਰ ਸਿੰਘ ਟਿੱਲੇ ਵਾਲਿਆ ਨਾਲ ਕਈ ਵਾਰ ਫ਼ੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ।
ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਖੰਡਾ ਲਗਾਉਣ ਵਾਲੇ ਪ੍ਰਬੰਧਕਾਂ ਨੂੰ ਜਦ ਖੰਡੇ ਦੇ ਟੇਢੇ ਹੋਣ ਬਾਰੇ ਪਤਾ ਸੀ ਤਾਂ ਉਨ੍ਹਾਂ ਦਾ ਫ਼ਰਜ਼ ਸੀ ਕਿ ਤੁਰਤ ਖੰਡਾ ਠੀਕ ਕਰਵਾਉਦੇ। ਉਨ੍ਹਾਂ ਕਿਹਾ ਕਿ ਖ਼ਾਲਸੇ ਦੇ ਪਾਵਨ ਨਿਸ਼ਾਨ ਦੀ ਬੇਅਦਬੀ ਹੋਣ ਕਰ ਕੇ ਪ੍ਰਬੰਧਕਾਂ ਵਿਰੁਧ ਕਾਰਵਾਈ ਹੋਵੇਗੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਕਿਹਾ ਕਿਹਾ ਕਿ ਇਸ ਬਾਰੇ ਪ੍ਰੰਬਧਕਾਂ ਨਾਲ ਗੱਲ ਕਰ ਕੇ ਤੁਰਤ ਖੰਡਾ ਠੀਕ ਕਰਵਾਉਣ ਦੇ ਪ੍ਰਬੰਧ ਕੀਤੇ ਜਾਣਗੇ।


from Punjab News – Latest news in Punjabi http://ift.tt/2cv2Uu9
thumbnail
About The Author

Web Blog Maintain By RkWebs. for more contact us on rk.rkwebs@gmail.com

0 comments