ਹਿਲੇਰੀ ਨੂੰ ਪਾਕਿ ਤੋਂ ਪਰਮਾਣੂ ਫਿਦਾਈਨ ਪੈਦਾ ਹੋਣ ਦਾ ਖ਼ਦਸ਼ਾ

12707CD-_HILLARY-CLINTONਵਾਸ਼ਿੰਗਟਨ : ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਚਿੰਤਾ ਹੈ ਕਿ ਜੇਕਰ ਪਾਕਿਸਤਾਨ ਵਿੱਚ ਜਹਾਦੀਆਂ ਦੇ ਹੱਥ ਪਰਮਾਣੂ ਹਥਿਆਰ ਲੱਗ ਗਏ ਤਾਂ ਇਸ ਮੁਲਕ ਤੋਂ ਆਤਮਘਾਤੀ ਪਰਮਾਣੂ ਹਮਲਾਵਰ ਪੈਦਾ ਹੋਣ ਦੀ ਸੰਭਾਵਨਾ ਹੈ। ਡੈਮੋਕ੍ਰੈਟਿਕ ਪਾਰਟੀ ਦੇ ਹੈਕ ਕੀਤੇ ਗਏ ਕੰਪਿਊਟਰਾਂ ਵਿੱਚੋਂ ਲਈ ਗਈ ਹਿਲੇਰੀ ਦੀ ਆਡੀਓ ਦੇ ਹਵਾਲੇ ਨਾਲ ‘ਨਿਊਯਾਰਕ ਟਾਈਮਜ਼’ ਨੇ ਰਿਪੋਰਟ ਦਿੱਤੀ ਹੈ, ‘ਅਸੀਂ ਡਰ ਵਿੱਚ ਜੀਅ ਰਹੇ ਹਾਂ ਕਿ ਉਹ ਰਾਜਪਲਟਾ ਕਰਨ ਜਾ ਰਹੇ ਹਨ। ਜਹਾਦੀ ਸਰਕਾਰ ਨੂੰ ਡੇਗਣ ਜਾ ਰਹੇ ਹਨ। ਉਹ ਪਰਮਾਣੂ ਹਥਿਆਰਾਂ ਤੱਕ ਪਹੁੰਚ ਕਰਨ ਜਾ ਰਹੇ ਹਨ ਅਤੇ ਫਿਰ ਪਰਮਾਣੂ ਫਿਦਾਈਨ ਹਮਲਾਵਰ ਹੋਣਗੇ। ਇਸ ਲਈ ਇਸ ਤੋਂ ਵੱਧ ਡਰਾਉਣਾ ਮਾਹੌਲ ਨਹੀਂ ਹੋ ਸਕਦਾ।’ ਵਰਜੀਨੀਆ ਵਿੱਚ ਸਾਬਕਾ ਵਿਦੇਸ਼ ਮੰਤਰੀ ਨੇ ਫਰਵਰੀ ਵਿੱਚ ਇਕ ਫੰਡ ਇਕੱਠਾ ਕਰਨ ਵਾਲੇ ਵਿਅਕਤੀ ਨੂੰ ਦੱਸਿਆ ਸੀ, ‘ਭਾਰਤ ਨਾਲ ਵੈਰ ਕਾਰਨ ਪਾਕਿਸਤਾਨ ਵੱਲੋਂ ਵੱਡੇ ਪੱਧਰ ਉਤੇ ਰਣਨੀਤਕ ਪਰਮਾਣੂ ਵਿਕਾਸ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।’



from Punjab News – Latest news in Punjabi http://ift.tt/2drAJxs
thumbnail
About The Author

Web Blog Maintain By RkWebs. for more contact us on rk.rkwebs@gmail.com

0 comments