ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨਾਲ ਸਬੰਧਤ ਸੂਬਾ ਪੱਧਰੀ ਸਮਾਗਮ ਰੱਦ

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨਾਲ ਸਬੰਧਤ ਸਮਾਗਮ ਰੱਦ ਹੋਣ ਤੋਂ ਬਾਅਦ ਸਟੇਜ ਦਾ ਸਾਮਾਨ ਇਕੱਠਾ ਕਰਦੇ ਹੋਏ ਕਾਮੇ

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨਾਲ ਸਬੰਧਤ ਸਮਾਗਮ ਰੱਦ ਹੋਣ ਤੋਂ ਬਾਅਦ ਸਟੇਜ ਦਾ ਸਾਮਾਨ ਇਕੱਠਾ ਕਰਦੇ ਹੋਏ ਕਾਮੇ

ਲੁਧਿਆਣਾ : ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦੇ ਸਬੰਧ ਵਿੱਚ 3 ਅਕਤੂਬਰ ਨੂੰ ਲੁਧਿਆਣਾ ਵਿੱਚ ਹੋਣ ਵਾਲਾ ਸੂਬਾ ਪੱਧਰੀ ਸਮਾਗਮ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ। ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਲਈ ਬਣਾਈ ਸਟੇਜ ਅੱਜ ਦੂੂਜੀ ਵਾਰ ਢਾਹੀ ਗਈ। ਸਮਾਗਮ ਰੱਦ ਹੋਣ ਨਾਲ ਪਿਛਲੇ ਕਈ ਦਿਨਾਂ ਤੋਂ ਤਿਆਰੀ ਕਰ ਰਹੇ ਵਿਦਿਆਰਥੀ ਅਤੇ ਅਧਿਆਪਕ ਨਿਰਾਸ਼ ਹੋ ਗਏ ਹਨ। ਸਮਾਗਮ ਸਬੰਧੀ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਹਾਲੇ ਤੱਕ ਕੋਈ ਫੰਡ ਨਹੀਂ ਮਿਲਿਆ ਸੀ।

ਸੂਬਾ ਸਰਕਾਰ ਅਤੇ ਪੰਜਾਬ ਸਿਖਿਆ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ਦਾ ਉਦਘਾਟਨ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ 3 ਅਕਤੂਬਰ ਨੂੰ ਕਰਵਾਇਆ ਜਾਣਾ ਸੀ। ਇਸ ਸਮਾਗਮ ਤੋਂ ਬਾਅਦ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਸਭਿਆਚਾਰਕ ਗਤੀਵਿਧੀਆਂ ਹੋਣੀਆਂ ਸਨ ਜਦਕਿ ਸਮਾਪਤੀ ਸਮਾਗਮ ਅੰਮ੍ਰਿਤਸਰ ਵਿੱਚ 1 ਨਵੰਬਰ ਦਾ ਰੱਖਿਆ ਗਿਆ ਹੈ। ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਅਤੇ ਹੋਰ ਕਈ ਉੱਚ ਅਧਿਕਾਰੀਆਂ ਨੇ ਸਟੇਡੀਅਮ ਪਹੁੰਚ ਕੇ ਮੌਕੇ ਦਾ ਜਾਇਜ਼ਾ ਵੀ ਲਿਆ ਸੀ, ਜਿਸ ਦੌਰਾਨ ਪਹਿਲਾਂ ਬਣਾਈ ਗਈ ਸਟੇਜ ਨੂੰ ਢਾਹ ਕੇ ਦੁਬਾਰਾ ਬਣਵਾਇਆ ਗਿਆ। ਸ਼ੁੱਕਰਵਾਰ ਨੂੰ ਪ੍ਰੋਗਰਾਮ ਰੱਦ ਹੋਣ ’ਤੇ ਇਸ ਸਟੇਜ ਨੂੰ ਮੁੜ ਢਾਹੁਣਾ ਪਿਆ, ਜਿਸ ਦਾ ਦੁੱਗਣਾ ਖਰਚਾ ਕਥਿਤ ਤੌਰ ’ਤੇ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਸਹਿਣਾ ਪੈ ਸਕਦਾ ਹੈ।

ਡੀਈਓ (ਸੈਕੰਡਰੀ) ਪਰਮਜੀਤ ਕੌਰ ਚਾਹਲ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਪ੍ਰੋਗਰਾਮ ਰੱਦ ਕੀਤਾ ਗਿਆ ਹੈ। ਜਦੋਂ ਉਨ੍ਹਾਂ ਤੋਂ ਸਮਾਗਮ ਦੀਆਂ ਤਿਆਰੀਆਂ ’ਤੇ ਆਏ ਖਰਚ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਅਜੇ ਕੁਝ ਨਹੀਂ ਕਿਹਾ ਜਾ ਸਕਦਾ।



from Punjab News – Latest news in Punjabi http://ift.tt/2d2u21s
thumbnail
About The Author

Web Blog Maintain By RkWebs. for more contact us on rk.rkwebs@gmail.com

0 comments