ਛੋਟੇਪੁਰ ਅੱਜ ਕਰਨਗੇ ਪਾਰਟੀ ਦਾ ਐਲਾਨ

sucha-singh-cchotepurਚੰਡੀਗੜ੍ਹ, 30 ਸਤੰਬਰ : ਪੰਜਾਬ ਵਿੱਚ ਅਗਲੇ ਦਿਨੀਂ ਛੋਟੇਪੁਰ, ਗਾਂਧੀ, ਸਵਰਾਜ ਪਾਰਟੀ ਅਤੇ ਕੁਝ ਹੋਰ ਧਿਰਾਂ ਵੱਲੋਂ ਸਿਆਸੀ ਗੱਠਜੋੜ ਬਣਾਉਣ ਦੀ ਸੰਭਾਵਨਾ ਹੈ। ਆਵਾਜ਼-ਏ-ਪੰਜਾਬ ਦੀ ਅੱਜਕੱਲ੍ਹ ਕਾਂਗਰਸ ਨਾਲ ਗੁਫ਼ਤਗੂ ਹੋਣ ਕਾਰਨ ਇਸ ਧਿਰ ਦੇ ਫਿਲਹਾਲ ਨਵੇਂ ਬਣਨ ਵਾਲੇ ਸਿਆਸੀ ਗੱਠਜੋੜ ਨਾਲ ਜੁੜਨ ਦੀ ਸੰਭਾਵਨਾ ਨਹੀਂ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਸ੍ਰੀ ਛੋਟੇਪੁਰ ਵੱਲੋਂ ਕੱਲ੍ਹ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰਦਿਆਂ ਹੀ ਕੁਝ ਧਿਰਾਂ ਇਸ ਪਾਰਟੀ ਨਾਲ ਗੱਠਜੋੜ ਕਰਨ ਦੀ ਹਾਮੀ ਭਰਨਗੀਆਂ। ਇਨ੍ਹਾਂ ਧਿਰਾਂ ਵੱਲੋਂ ਗੱਠਜੋੜ ਦੇ ਨਾਮ ਨੂੰ ਵੀ ਤਕਰੀਬਨ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਅਜਿਹੀ ਇਕ ਧਿਰ ਦਾ ਕੱਲ੍ਹ ਹੀ ਸ੍ਰੀ ਛੋਟੇਪੁਰ ਵੱਲੋਂ ਬਣਾਈ ਜਾ ਰਹੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਡੈਮੋਕ੍ਰੇਟਿਕ ਸਵਰਾਜ ਪਾਰਟੀ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਮਨਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਸ੍ਰੀ ਛੋਟੇਪੁਰ ਧੜੇ ਨਾਲ ਇਸ ਮੁੱਦੇ ਉਪਰ ਲੰਮੀ-ਚੌੜੀ ਗੱਲਬਾਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਛੋਟੇਪੁਰ ਨੇ ਕਿਹਾ ਹੈ ਕਿ ਉਹ ਪਾਰਟੀ ਬਣਾਉਣ ਤੋਂ ਬਾਅਦ ਹਮਖਿਆਲੀ ਸਮੁੱਚੀਆਂ ਧਿਰਾਂ ਨਾਲ ਬੈਠ ਕੇ ਗੱਠਜੋੜ ਨੂੰ ਅੰਤਿਮ ਰੂਪ ਦੇ ਦੇਣਗੇ। ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਸਾਂਝਾ ਗੱਠਜੋੜ ਬਣਨ ਦੀ ਪੂਰੀ ਸੰਭਾਵਨਾ ਹੈ ਅਤੇ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਹਿੱਤ ਲਈ ਉਸਾਰੂ ਗੱਠਜੋੜ ਬਣਾਉਣ ਲਈ ਪੂਰਾ ਸਹਿਯੋਗ ਦੇਵੇਗੀ। ਸ੍ਰੀ ਛੋਟੇਪੁਰ ਨੇ ‘ਆਪ’ ਵਿੱਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਵੀ ਸਿਆਸੀ ਗੱਠਜੋੜ ਬਣਾਉਣ ਉਪਰ ਚਰਚਾ ਕਰ ਲਈ ਹੈ। ਦੱਸਣਯੋਗ ਹੈ ਕਿ ਡਾ. ਗਾਂਧੀ ਨਾਲ ਵੀ ਚਾਰ-ਪੰਜ ਧਿਰਾਂ ਜੁੜੀਆਂ ਹਨ। ਦੱਸਣਯੋਗ ਹੈ ਕਿ ਆਵਾਜ਼-ਏ-ਪੰਜਾਬ ਦੇ ਸਮੂਹ ਆਗੂ ਨਵਜੋਤ ਸਿੰਘ ਸਿੱਧੂ, ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਭਰਾ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਕੋਈ ਅਜਿਹਾ ਚੌਥਾ ਫਰੰਟ ਨਹੀਂ ਬਣਾਉਣਗੇ ਜਿਸ ਨਾਲ ਹੁਕਮਰਾਨਾਂ ਦੀਆਂ ਵਿਰੋਧੀ ਵੋਟਾਂ ਵੰਡਣ ਕਰਕੇ ਬਾਦਲਾਂ ਨੂੰ ਕੋਈ ਸਿਆਸੀ ਲਾਭ ਹੋ ਸਕੇ। ਸ੍ਰੀ ਛੋਟੇਪੁਰ ਦੀ ਧਿਰ ਮਹਿਸੂਸ ਕਰ ਰਹੀ ਹੈ ਕਿ ਉਹ ਪਾਰਟੀ ਬਣਾਉਣ ਵਿੱਚ ਪਹਿਲਾਂ ਹੀ ਪਛੜ ਗਏ ਹਨ, ਜਿਸ ਕਾਰਨ ਉਹ ਕੱਲ੍ਹ ਹੀ ਆਪਣੀ ਪਾਰਟੀ ਦੀ ਸਮੁੱਚੀ ਬਣਤਰ ਦਾ ਐਲਾਨ ਕਰ ਸਕਦੇ ਹਨ। ਦਰਅਸਲ ਸ੍ਰੀ ਛੋਟੇਪੁਰ ‘ਆਪ’ ਦੀ ਸੂਬਾਈ ਪੱਧਰੀ ਬਣਤਰ ਨੂੰ ਖੁਦ ਬੁਣਾ ਚੁੱਕੇ ਹਨ, ਉਹ ਇਸ ਪਾਰਟੀ ਦੀਆਂ ਕਮਜ਼ੋਰੀਆਂ ਬਾਖੂਬੀ ਜਾਣਦੇ ਹਨ। ਸੂਤਰ ਦੱਸਦੇ ਹਨ ਕਿ ਕਿਸੇ ਸਮੇਂ ‘ਆਪ’ ਦੇ ਸੂਬੇ ਤੋਂ ਲੈ ਕੇ ਜ਼ਿਲ੍ਹਿਆਂ ਦੇ ਆਗੂ ਰਹੇ ਵਿਅਕਤੀ ਹੀ ਕੱਲ੍ਹ ਸ੍ਰੀ ਛੋਟੇਪੁਰ ਵੱਲੋਂ ਬਣਾਈ ਜਾ ਰਹੀ ਨਵੀਂ ਪਾਰਟੀ ਦੇ ਮੁੱਖ ਨੇਤਾ ਹੋਣਗੇ।


from Punjab News – Latest news in Punjabi http://ift.tt/2drBMxw
thumbnail
About The Author

Web Blog Maintain By RkWebs. for more contact us on rk.rkwebs@gmail.com

0 comments