ਸਰਜੀਕਲ ਸਟ੍ਰਾਈਕ ਤੋਂ ਬਾਅਦ ਮਦਦ ਲਈ ਯੂ.ਐਨ. ਪੁੱਜਾ ਪਾਕਿਸਤਾਨ

ਇਸਲਾਮਾਬਾਦ, 30 ਸਤੰਬਰ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ‘ਚ ਭਾਰਤੀ ਕਮਾਂਡੋਜ਼ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਤੋਂ ਘਬਰਾਏ ਪਾਕਿਸਤਾਨ ਨੇ ਹੁਣ ਮਦਦ ਲਈ ਸੰਯੁਕਤ ਰਾਸ਼ਟਰ ਦਾ ਦਰਵਾਜ਼ਾ ਖੜਕਾਇਆ ਹੈ।
ਇਸ ਲਈ ਯੂ.ਐਨ. ਵਿਚ ਪਾਕਿਸਤਾਨ ਦੀ ਅੰਬੈਸਡਰ ਮਲੀਹਾ ਲੋਧੀ ਨੇ ਯੂ.ਐਨ. ਮੁਖੀ ਬਾਨ ਕੀ ਮੂਨ ਨੂੰ ਮਿਲਣ ਲਈ ਵੀ ਸਮਾਂ ਮੰਗਿਆ ਹੈ। ਇਸ ਮੁੱਦੇ ‘ਤੇ ਪਾਕਿਸਤਾਨ ਹੁਣ ਭਾਰਤ ਦੇ ਵਿਰੁਧ ਸਮਰਥਨ ਜੁਟਾਉਣ ਅਤੇ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਕੋਸ਼ਿਸ਼ ਦੇ ਮੱਦੇਨਜ਼ਰ ਲੋਧੀ ਨੇ ਯੂ.ਐਨ. ਵਿਚ ਨਿਊਜ਼ੀਲੈਂਡ ਦੇ ਅੰਬੈਸਡਰ ਗਿਰਾਡ ਵੇਨ ਬੋਹਮੇਨ ਨਾਲ ਵੀ ਮੁਲਾਕਾਤ ਕੀਤੀ ਹੈ। ਬੋਹਮੇਨ ਮੌਜੂਦਾ ਸਮੇਂ ‘ਚ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਵੀ ਹਨ।
ਜ਼ਿਕਰਯੋਗ ਹੈ ਕਿ ਭਾਰਤ ਵਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਬਾਅਦ ਪਾਕਿਸਤਾਨ ਇਸ ਨੂੰ ਝੂਠਾ ਪ੍ਰਚਾਰ ਦੱਸ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਭਾਰਤ ਨੇ ਜੰਗਬੰਦੀ ਦਾ ਉਲੰਘਣ ਕੀਤਾ ਹੈ, ਜਿਸ ਵਿਚ ਦੋ ਪਾਕਿਸਤਾਨੀ ਫ਼ੌਜੀਆਂ ਦੀ ਮੌਤ ਹੋਈ ਹੈ। ਪਾਕਿਸਤਾਨ ਨੇ ਭਾਰਤ ‘ਤੇ ਦੋਸ਼ ਲਾਇਆ ਹੈ ਕਿ ਉਸ ਦੇ ਇਸ ਆਪਰੇਸ਼ਨ ਕਾਰਨ ਪਾਕਿਸਤਾਨ ਵਿਚ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਹਨ।
ਲੋਧੀ ਨੇ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਪਾਕਿਸਤਾਨ ਸੰਜਮ ਵਰਤ ਰਿਹਾ ਹੈ, ਜਦਕਿ ਭਾਰਤ ਲਗਾਤਾਰ ਉਸ ਨੂੰ ਉਕਸਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਉੜੀ ਹਮਲੇ ਵਿਚ ਸ਼ਹੀਦ ਹੋਏ ਅਪਣੇ 20 ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ ਹੈ। ਭਾਰਤ ਨੇ 28 ਸਤੰਬਰ ਦੀ ਰਾਤ ਨੂੰ ਮਕਬੂਜ਼ਾ ਕਸ਼ਮੀਰ ਵਿਚ ਸਰਜੀਕਲ ਸਟ੍ਰਾਈਕ ਕੀਤੀ, ਜਿਸ ਵਿਚ ਭਾਰਤੀ ਕਮਾਂਡੋਜ਼ ਨੇ ਅਤਿਵਾਦੀਆਂ ਦੇ 7 ਕੈਂਪਾਂ ਨੂੰ ਤਬਾਹ ਕਰ ਦਿਤਾ ਅਤੇ 38 ਅਤਿਵਾਦੀਆਂ ਨੂੰ ਮਾਰ ਦਿਤਾ।



from Punjab News – Latest news in Punjabi http://ift.tt/2dCF0j9
thumbnail
About The Author

Web Blog Maintain By RkWebs. for more contact us on rk.rkwebs@gmail.com

0 comments