ਅਮਰੀਕੀ ਸੁਰੱਖਿਆ ਸਲਾਹਕਾਰ ਨੇ ਡੋਭਾਲ ਨਾਲ ਕੀਤੀ ਗੱਲ

bhਵਾਸ਼ਿੰਗਟਨ : ਉੜੀ ਅਤਿਵਾਦੀ ਹਮਲੇ ਅਤੇ ਉਸ ਕਾਰਨ ਸਾਰਕ ਸਿਖਰ ਸੰਮੇਲਨ ‘ਚ ਹਿੱਸਾ ਨਾ ਲੈਣ ਦੇ ਨਵੀਂ ਦਿੱਲੀ ਦੇ ਫ਼ੈਸਲੇ ਦੇ ਬਾਅਦ ਭਾਰਤ ਪਾਕਿਸਤਾਨ ‘ਚ ਜਾਰੀ ਵਿਵਾਦ ਵਿਚਾਲੇ ਅਮਰੀਕੀ ਸੁਰੱਖਿਆ ਸਲਾਹਕਾਰ ਸੁਸੈਨ ਰਈਸ ਨੇ ਅਪਣੇ ਭਾਰਤੀ ਹਮਰੁਤਬਾ ਅਜੀਤ ਡੋਭਾਲ ਨੂੰ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਦੁਆਰਾ ਅਤਿਵਾਦੀ ਐਲਾਨੇ ਗਏ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਸਮੇਤ ਕਈ ਸਮੂਹਾਂ ਨਾਲ ਨਜਿਠੇ ਅਤੇ ਉਨ੍ਹਾਂ ਦੀ ਜਾਇਜ਼ਤਾ ਖ਼ਤਮ ਕਰੇ।

ਅਮਰੀਕੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਨੇਡਲ ਪ੍ਰਾਈਸ ਨੇ ਕਿਹਾ , ”ਕੌਮੀ ਸੁਰੱਖਿਆ ਸਲਾਹਕਾਰ ਰਈਸ ਨੇ ਕਲ ਡੋਭਾਲ ਨੂੰ ਫ਼ੋਨ ਕੀਤਾ ਅਤੇ 18 ਸਤੰਬਰ ਨੂੰ ਭਾਰਤੀ ਸੈਨਾ ਦੇ ਉੜੀ ਬੇਸ ਕੈਂਪ ‘ਚ ਹੋਏ ਅਤਿਵਾਦੀ ਹਮਲੇ ਦੀ ਸਖ਼ਤ ਨਿੰਦਿਆ ਕੀਤੀ। ਉਨ੍ਹਾਂ ਇਸ ਹਮਲੇ ‘ਚ ਸ਼ਹੀਦ ਜਵਾਨਾਂ ਨੂੰ ਅਤੇ ਉਨ੍ਹਾਂ ਦੇ ਪਰਵਾਰਾਂ ਪ੍ਰਤੀ  ਹਮਦਰਦੀ ਪ੍ਰਗਟ ਕੀਤੀ।” ਪ੍ਰਾਈਸ ਨੇ ਕਿਹਾ ਕਿ ਰਾਜਦੂਤ ਰਈਸ ਨੇ ਕਿਹਾ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਦੁਆਰਾ ਅਤਿਵਾਦੀ ਐਲਾਨੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਸਮੇਤ ਸਾਰੇ ਸਮੂਹਾਂ, ਵਿਅਕਤੀਆਂ ਅਤੇ ਉਨ੍ਹਾਂ ਨਾਲ ਸਬੰਧਤ ਗੁੱਟਾਂ ਨਾਲ ਨਜਿਠੇ ਅਤੇ ਉਨ੍ਹਾਂ ਦੀ ਜਾਇਜ਼ਤਾ ਖ਼ਤਮ ਕਰਨ ਲਈ ਅਮਲੀ ਕਾਰਵਾਈ ਕਰੇ।

ਪ੍ਰਾਈਸ ਨੇ ਕਿਹਾ, ”ਉਨ੍ਹਾਂ ਦੁਨੀਆਂ ਭਰ ‘ਚ ਅਤਿਵਾਦ ਦੇ ਸਾਜਸ਼ਕਾਰਾਂ ਨੂੰ ਨਿਆਂ ਦੇ ਘੇਰੇ ‘ਚ ਲਿਆਉਣ ਲਈ ਅਮਰੀਕਾ ਵਲੋਂ ਯਤਨ ਦੁੱਗਣੇ ਕਰਨ ਦੀ ਰਾਸ਼ਟਰਪਤੀ ਬਰਾਕ ਉਬਾਮਾ ਦੀ ਵਚਨਬੱਧਤਾ ਦੀ ਦ੍ਰਿੜਤਾ ਦੀ ਪੁਸ਼ਟੀ ਕੀਤੀ।” ਪ੍ਰਾਈਸ ਨੇ ਕਿਹਾ ਕਿ ਸਲਾਹਕਾਰ ਰਈਸ ਨੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਭਾਰਤ ਨਾਲ ਸਾਡੀ ਸਾਂਝੀ ਵਚਨਬੱਧਤਾ ‘ਤੇ ਚਰਚਾ ਕੀਤੀ ਅਤੇ ਸੰਯੁਕਤ ਰਾਸ਼ਟਰ ਦੁਆਰਾ ਅਤਿਵਾਦੀ ਐਲਾਨ ਕੀਤੇ ਜਾਣ ਸਮੇਤ ਅਤਿਵਾਦ ਨੂੰ ਰੋਕਣ ਸਬੰਧੀ ਮੁੱਦਿਆਂ ‘ਤੇ ਸਹਿਯੋਗ ਮਜ਼ਬੂਤ ਕਰਨ ਦਾ ਸੰਕਲਪ ਪ੍ਰਗਟਾਇਆ। ਭਾਰਤ ਨੇ ਉੜੀ ਹਮਲੇ ਲਈ ਪਾਕਿਸਤਾਨ ਸਥਿਤ ਅਤਿਵਾਦੀ ਸਗੰਠਨ ਜੈਸ਼-ਏ-ਮੁਹੰਮਦ ਨੂੰ ਦੋਸ਼ੀ ਠਹਿਰਾਇਆ ਹੈ। ਉੜੀ ਅਤਿਵਾਦੀ ਹਮਲੇ ਤੋਂ ਬਾਅਦ ਵਧਦੇ ਤਣਾਅ ਕਾਰਨ ਮੰਗਲਵਾਰ ਨੂੰ ਭਾਰਤ ਨੇ ‘ਸਰਹੱਦ ਪਾਰ’ ਤੋਂ ਵਧਦੇ ਅਤਿਵਾਦੀ ਹਮਲਿਆਂ ਦਾ ਹਵਾਲਾ ਦਿੰਦਿਆਂ ਸਿਖਰ ਸੰਮੇਲਨ ‘ਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਸੀ।



from Punjab News – Latest news in Punjabi http://ift.tt/2cZZAox
thumbnail
About The Author

Web Blog Maintain By RkWebs. for more contact us on rk.rkwebs@gmail.com

0 comments