ਸਾਡੀ ਅਮਨ ਦੀ ਇੱਛਾ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ : ਨਵਾਜ਼ ਸ਼ਰੀਫ਼

nawazਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਕੰਟਰੋਲ ਰੇਖਾ ਨੇੜੇ ਭਾਰਤ ਵਲੋਂ ”ਬਿਨਾਂ ਕਿਸੇ ਉਕਸਾਵੇ ਦੇ ਕੀਤੇ ਗਏ ਖੁਲ੍ਹੇ ਹਮਲੇ” ਦੀ ਸਖ਼ਤ ਨਿੰਦਾ ਕਰਦਿਆਂ ਅੱਜ ਕਿਹਾ ਕਿ ਪਾਕਿਸਤਾਨ ਦੀਆਂ ਹਥਿਆਰਬੰਦ ਫ਼ੌਜਾਂ ਦੇਸ਼ ਦੀ ਖੇਤਰੀ ਅਖੰਡਤਾ ਦੀ ਰਖਿਆ ਕਰਨ ਵਿਚ ਪੂਰੀ ਤਰ੍ਹਾਂ ਸਮਰਥ ਹਨ। ‘ਰੇਡੀਉ ਪਾਕਿਸਤਾਨ’ ਅਨੁਸਾਰ ਸ਼ਰੀਫ਼ ਨੇ ਇਹ ਵੀ ਚੇਤਾਵਨੀ ਦਿਤੀ ਕਿ ਪਾਕਿਸਤਾਨ ਦੀ ਸ਼ਾਂਤੀਪੂਰਨ ਗੁਆਂਢ ਦੀ ਇੱਛਾ ਨੂੰ ਉਸ ਦੀ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਉਸ ਦੀ ਪ੍ਰਭੂਸੱਤਾ ਨੂੰ ਠੇਸ ਪਹੁੰਚਾਉਣ ਵਾਲੇ ਹਰ ‘ਨਾਪਾਕ ਮਨਸੂਬੇ’ ਨੂੰ ਨਾਕਾਮ ਕਰ ਸਕਦਾ ਹੈ। ਪਾਕਿਸਤਾਨੀ ਫ਼ੌਜ ਨੇ ਕਿਹਾ ਕਿ ਕੰਟਰੋਲ ਰੇਖਾ ‘ਤੇ  ਭਾਰਤ ਵਲੋਂ ਗੋਲੀਬੰਦੀ ਦੀ ਉਲੰਘਣਾ ਕੀਤੇ ਜਾਣ ਨਾਲ ਉਸ ਦੇ ਦੋ ਜਵਾਨਾਂ ਦੀ ਅੱਜ ਮੌਤ ਹੋ ਗਈ।



from Punjab News – Latest news in Punjabi http://ift.tt/2cZZBc5
thumbnail
About The Author

Web Blog Maintain By RkWebs. for more contact us on rk.rkwebs@gmail.com

0 comments