ਸੜਕ ਹਾਦਸੇ ਵਿੱਚ ਨੌਂ ਸ਼ਰਧਾਲੂ ਹਲਾਕ

ਸੜਕ ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੀਆਂ ਤਸਵੀਰਾਂ।

ਸੜਕ ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੀਆਂ ਤਸਵੀਰਾਂ।

ਮ੍ਰਿਤਕਾਂ ’ਚ ਇਕੋ ਪਰਿਵਾਰ ਦੇ ਸੱਤ ਜੀਅ ਸ਼ਾਮਲ; 12 ਜ਼ਖ਼ਮੀ
ਮਾਛੀਵਾੜਾ : ਮਾਛੀਵਾੜਾ ਬਲਾਕ ਦੇ ਪਿੰਡ ਹੰਬੋਵਾਲ ਬੇਟ ਤੇ ਹਯਾਤਪੁਰ ਤੋਂ ਰਾਜਸਥਾਨ ਦੇ ਪਿੰਡ ਬਾਗੜ ਵਿਖੇ ਗੁੱਗਾ ਜ਼ਾਹਰ ਪੀਰ ਦੀ ਮਾੜੀ ’ਤੇ ਮੱਥਾ ਟੇਕਣ ਗਏ ਸ਼ਰਧਾਲੂਆਂ ਦੀ ਬੋਲੈਰੋ ਜੀਪ ਵਾਪਸੀ ਸਮੇਂ ਕੱਲ੍ਹ ਰਾਤ ਤਕਰੀਬਨ 11 ਵਜੇ ਹਰਿਆਣਾ ਦੇ ਪਿੰਡ ਸੈਣੀਵਾਸ (ਭਿਵਾਨੀ) ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ 9 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 12 ਜਣੇ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ 28 ਅਗਸਤ ਸਵੇਰੇ ਪਿੰਡ ਹੰਬੋਵਾਲ ਬੇਟ ਦੇ ਵਾਲਮੀਕ ਭਾਈਚਾਰੇ ਨਾਲ ਸਬੰਧਿਤ ਸ਼ਰਧਾਲੂ ਅਤੇ ਨਾਲ ਲੱਗਦੇ ਪਿੰਡ ਹਯਾਤਪੁਰ ਦੇ ਦੋ ਵਿਅਕਤੀ ਬਾਗੜ ’ਚ ਗੁੱਗਾ ਜ਼ਾਹਰ ਪੀਰ ਦੇ ਅਸਥਾਨ ’ਤੇ ਮੱਥਾ ਟੇਕਣ ਗਏ ਸਨ ਅਤੇ ਕੱਲ੍ਹ ਰਾਤ ਵਾਪਸ ਆਉਂਦੇ ਸਮੇਂ ਹਰਿਆਣਾ ਦੇ ਪਿੰਡ ਸੈਣੀਵਾਸ ਵਿਖੇ ਉਨ੍ਹਾਂ ਦੀ ਗੱਡੀ ’ਤੇ ਇਕ ਟਿੱਪਰ ਆ ਚੜ੍ਹਿਆ। ਇਸ ਹਾਦਸੇ ਵਿੱਚ ਕਾਫ਼ੀ ਸ਼ਰਧਾਲੂ ਕੁਚਲੇ ਗਏ, ਜਿਸ ਕਾਰਨ ਇਸ ਗੱਡੀ ਵਿੱਚ ਸਵਾਰ 21 ਸ਼ਰਧਾਲੂਆਂ ’ਚੋਂ 9 ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ 12 ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ।

ਇਸ ਹਾਦਸੇ ’ਚ ਇੱਕ ਪਰਿਵਾਰ ਦੇ ਸੱਤ ਜੀਅ ਰਵੀ (22), ਨੰਦੀ (20), ਸਾਗਰ (12) ਪੁੱਤਰ ਬਿੰਦਰ ਅਤੇ ਪਿਓ-ਪੁੱਤਰ ਰੌਸ਼ਨ ਲਾਲ (36) ਤੇ ਸ਼ਾਲੂ (12), ਇਨ੍ਹਾਂ ਦਾ ਭਤੀਜਾ ਗਗਨ (15) ਤੇ ਮਨਪ੍ਰੀਤ ਕੌਰ (32) ਸਾਲ ਦੀ ਮੌਤ ਹੋ ਗਈ। ਇਸ ਹਾਦਸੇ ’ਚ ਪਿੰਡ ਹਯਾਤਪੁਰ ਦੇ ਚਾਚਾ-ਭਤੀਜਾ ਦੀਦਾਰ ਸਿੰਘ (31) ਤੇ ਰਾਜਾ ਬੀਰ ਦਵਿੰਦਰ ਸਿੰਘ (12) ਦੀ ਵੀ ਮੌਤ ਹੋ ਗਈ। ਇਸ ਹਾਦਸੇ ’ਚ ਬਿੰਦਰ, ਬਲਦੇਵ ਰਾਜ, ਰਾਣੀ, ਅਨਮੋਲ, ਨਿਸ਼ੂ, ਗੁਰਨਾਮ ਚੰਦ, ਦਲਜੀਤ, ਪਰਮਜੀਤ ਵਾਸੀਆਨ ਹੰਬੋਵਾਲ ਬੇਟ ਅਤੇ ਕਾਰ ਚਾਲਕ ਜੱਸੀ ਵਾਸੀ ਹੇਡੋਂ ਬੇਟ ਤੋਂ ਇਲਾਵਾ ਸਮਰਾਲਾ ਦੀ  ਇੱਕ ਔਰਤ ਜ਼ਖ਼ਮੀ ਹੋ ਗਈ।
ਪਿੰਡ ਹੰਬੋਵਾਲ ਵਿੱਚ ਇੱਕ ਕੱਚੇ-ਪੱਕੇ       ਮਕਾਨ ਦੇ ਕਮਰੇ ’ਚ ਬਜ਼ੁਰਗ ਔਰਤ ਪਿਆਰੀ ਦੇਵੀ ਘਰ ਵਿੱਚ ਹਰ    ਆਉਣ-ਜਾਣ ਵਾਲੇ ਨੂੰ ਅੱਖਾਂ ਨਮ ਕਰਕੇ ਪੁੱਛ ਰਹੀ ਸੀ ਕਿ ਉਸ ਦੇ ਪਰਿਵਾਰ ਨਾਲ ਕੁਝ ਅਣਹੋਣੀ ਤਾਂ ਨਹੀਂ ਵਾਪਰੀ। ਪਿਆਰੀ ਦੇਵੀ ਅਣਜਾਣ ਸੀ ਕਿ ਉਸ ਦੇ ਜਵਾਨ ਪੋਤਰੇ ਰਵੀ, ਨੰਦੀ, ਸਾਗਰ, ਗਗਨ ਤੇ ਸ਼ਾਲੂ ਤੋਂ ਇਲਾਵਾ ਉਸ ਦਾ ਇੱਕ ਪੁੱਤਰ ਰੌਸ਼ਨ ਲਾਲ ਤੇ ਨੂੰਹ ਮਨਪ੍ਰੀਤ ਕੌਰ ਹੁਣ ਕਦੇ ਘਰ ਨਹੀਂ ਮੁੜਨਗੇ।

ਸੂਫ਼ੀਆਨਾ ਆਵਾਜ਼ਾਂ ਹੋਈਆਂ ਖ਼ਾਮੋਸ਼

ਹਾਦਸੇ ਵਿੱਚ ਪਿੰਡ ਹੰਬੋਵਾਲ ਬੇਟ ਦੀ ਉੱਘੀ ‘ਬਿੰਦਰ ਕੱਵਾਲ’ ਪਾਰਟੀ ਖ਼ਾਮੋਸ਼ ਹੋ ਗਈ ਹੈ। ਇਹ ਕੱਵਾਲ ਪਾਰਟੀ ਪੀਰਾਂ ਦੀਆਂ ਮਜ਼ਾਰਾਂ ’ਤੇ ਲੱਗਦੇ ਮੇਲਿਆਂ ’ਚ ਕੱਵਾਲੀਆਂ ਪੇਸ਼ ਕਰਦੀ ਸੀ। ਇਸ ਹਾਦਸੇ ਵਿੱਚ ਬਿੰਦਰ ਕੱਵਾਲ ਦੇ ਤਿੰਨ ਜਵਾਨ ਪੁੱਤਰ ਰਵੀ, ਨੰਦੀ ਤੇ ਸਾਗਰ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਅਨੁਸਾਰ ਬਿੰਦਰ ਕੱਵਾਲ ਦੇ ਪੁੱਤਰ ਬਹੁਤ ਹੀ ਮਿਲਾਪੜੇ ਤੇ ਨੇਕ ਸੁਭਾਅ ਦੇ ਸਨ ਅਤੇ ਉਨ੍ਹਾਂ ਦੀ ਸੂਫ਼ੀਆਨਾ ਗਾਇਕੀ ਦੀ ਪੂਰੇ ਇਲਾਕੇ ਵਿੱਚ ਚਰਚਾ ਸੀ। ਇਨ੍ਹਾਂ ਦੀ ਗਾਇਕੀ ਕਾਰਨ ਪਿੰਡ ਹੰਬੋਵਾਲ ਪੰਜਾਬ ਵਿੱਚ ਪ੍ਰਸਿੱਧ ਹੋਇਆ ਸੀ।



from Punjab News – Latest news in Punjabi http://ift.tt/2duma8E
thumbnail
About The Author

Web Blog Maintain By RkWebs. for more contact us on rk.rkwebs@gmail.com

0 comments