ਪਾਕਿ ਕਲਾਕਾਰ ਅਤਿਵਾਦੀ ਨਹੀਂ: ਸਲਮਾਨ ਖਾਨ

salman-khan_625x411_51418449777ਨਵੀਂ ਦਿੱਲੀ, 30 ਸਤੰਬਰ : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਆਉਣ ਵਾਲੇ ਕਲਾਕਾਰਾਂ ਨਾਲ ਅਤਿਵਾਦੀਆਂ ਵਾਲਾ ਵਿਹਾਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਕਲਾ ਤੇ ਅਤਿਵਾਦ ਨੂੰ ਰਲਗੱਡ ਨਹੀਂ ਕਰਨਾ ਚਾਹੀਦਾ। ਉੜੀ ਹਮਲੇ ਬਾਅਦ ਕੱਲ੍ਹ ਇੰਡੀਅਨ ਮੋਸ਼ਨ ਪ੍ਰੋਡਿਊਸਰਜ਼ ਐਸੋਸੀਏਸ਼ਨ ਨੇ ਪਾਕਿ ਕਲਾਕਾਰਾਂ ਉਤੇ ਰੋਕ ਬਾਰੇ ਮਤਾ ਪਾਸ ਕੀਤਾ ਸੀ। ਪਾਕਿਸਤਾਨੀ ਕਲਾਕਾਰਾਂ ’ਤੇ ਰੋਕ ਬਾਰੇ ਪੁੱਛਣ ਉਤੇ ਸਲਮਾਨ ਨੇ ਕਿਹਾ, ‘ਪਾਕਿਸਤਾਨੀ ਕਲਾਕਾਰ ਮਹਿਜ਼ ਕਲਾਕਾਰ ਹਨ ਅਤੇ ਅਤਿਵਾਦੀ ਨਹੀਂ ਹਨ। ਅਤਿਵਾਦ ਤੇ ਕਲਾ ਦੋ ਵੱਖ ਵੱਖ ਚੀਜ਼ਾਂ ਹਨ।’ ਇਸ ਅਦਾਕਾਰ ਨੇ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ (ਸਰਜੀਕਲ ਹਮਲਾ) ਜਾਇਜ਼ ਹੈ ਕਿਉਂਕਿ ਇਹ ਅਤਿਵਾਦ ਖ਼ਿਲਾਫ਼ ਸੀ ਪਰ ਉਹ ਸ਼ਾਂਤੀ ਤੇ ਸਦਭਾਵਨਾ ਵਾਲੇ ਮਾਹੌਲ ਦਾ ਹਾਮੀ ਹੈ। ਇਥੇ ‘ਬੀਇੰਗ ਹਿਊਮਨ’ ਤਹਿਤ ਜਿਊਲਰੀ ਰੇਂਜ ਪੇਸ਼ ਕਰਨ ਸਮੇਂ ਸਲਮਾਨ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਸ਼ਾਂਤੀ ਵਾਲੇ ਹਾਲਾਤ ਸਾਰਿਆਂ ਲਈ ਖਾਸ ਤੌਰ ’ਤੇ ਆਮ ਆਦਮੀ ਲਈ ਬਿਹਤਰ ਰਹਿਣਗੇ।’ ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਰਾਜ ਠਾਕਰੇ ਦੀ ਅਗਵਾਈ ਵਾਲੀ ਐਮਐਨਐਸ ਨੇ ਅਲੀ ਜ਼ਫ਼ਰ ਅਤੇ ਫਵਾਦ ਖਾਨ, ਜੋ ਸਲਮਾਨ ਦੇ ਬੈਨਰ ਅਧੀਨ ਇਕ ਪ੍ਰਾਜੈਕਟਰ ਦਾ ਹਿੱਸਾ ਹੈ, ਸਮੇਤ ਪਾਕਿਸਤਾਨੀ ਕਲਾਕਾਰਾਂ ਤੇ ਅਦਾਕਾਰਾਂ ਨੂੰ 25 ਸਤੰਬਰ ਤਕ ਭਾਰਤ ਛੱਡਣ ਸਬੰਧੀ ਅਲਟੀਮੇਟਮ ਦਿੱਤਾ ਸੀ। ਹਾਲ ਹੀ ਵਿੱਚ ਪਾਕਿਸਤਾਨੀ ਗਾਇਕਾਂ ਸ਼ਫ਼ਕਤ ਅਮਾਨਤ ਅਲੀ ਅਤੇ ਆਤਿਫ ਅਸਲਮ ਦੇ ਕ੍ਰਮਵਾਰ ਬੰਗਲੌਰ ਤੇ ਗੁੜਗਾਉਂ ਵਿੱਚ ਹੋਣ ਵਾਲੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਸਨ।



from Punjab News – Latest news in Punjabi http://ift.tt/2dun992
thumbnail
About The Author

Web Blog Maintain By RkWebs. for more contact us on rk.rkwebs@gmail.com

0 comments