ਗੁਰਦਵਾਰਿਆਂ ਵਿਚ ਸੇਵਾਦਾਰਾਂ ਦਾ ਪ੍ਰਬੰਧ ਕੀਤਾ ਜਾਵੇ

full11913ਅੰਮ੍ਰਿਤਸਰ : ਸਰਬੱਤ ਖ਼ਾਲਸਾ ਵਲੋ ਨਾਮਜ਼ਦ ਜਥੇਦਾਰ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਮੇਜਰ ਸਿੰਘ ਦੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮਾਮਲਿਆਂ ਸਬੰਧੀ ਅਹਿਮ ਇਕੱਤਰਤਾ ਹੋਈ।

ਇਸ ਵਿਚ ਇਹ ਫ਼ੈਸਲੇ ਕੀਤੇ ਗਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤ ਪਹਿਰੇਦਾਰ, ਸੇਵਾਦਾਰਾਂ ਦਾ ਲੋੜੀਂਦਾ ਪ੍ਰਬੰਧ ਕਰ ਕੇ ਅਪਣੀ ਜ਼ਿੰਮੇਵਾਰੀ ਨਿਭਾਉਣ। ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਪੰਜਾਬ ਸਰਕਾਰ ਵਲੋ ਕੀਤੀ ਜਾਂਚ ਰੀਪੋਰਟ ਜੋ ਪੰਜਾਬ ਗ੍ਰਹਿ ਵਿਭਾਗ ਦਾ ਮੁਖੀ ਹੋਣ ਦੇ ਨਾਤੇ ਸੁਖਬੀਰ ਸਿੰਘ ਬਾਦਲ ਤੋਂ 30 ਸਤੰਬਰ ਤਕ ਅਕਾਲ ਤਖ਼ਤ ਵਿਖੇ ਤਲਬ ਕੀਤੀ ਸੀ ਜਿਸ ਤਰੀਕ ਵਿਚ ਦੋ ਵਾਰ ਵਾਧਾ ਵੀ ਕੀਤਾ ਗਿਆ ਪਰ ਸੁਖਬੀਰ ਸਿੰਘ ਬਾਦਲ ਨੇ ਅੱਜ ਤਕ ਜਾਂਚ ਰੀਪੋਰਟ ਪੇਸ਼ ਨਹੀਂ ਕੀਤੀ। ਜਿਨ੍ਹਾਂ ਘਟਨਾਵਾਂ ਕਾਰਨ ਦੇਸ਼ ਵਿਦੇਸ਼ ਵਿਚ ਵਸਦੀ ਸੰਗਤ ਦੇ ਹਿਰਦੇ ਅੱਜ ਵੀ ਦੁਖੀ ਹਨ ਪਰ ਸੁਖਬੀਰ ਸਿੰਘ ਬਾਦਲ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਸੱਭ ਕੁੱਝ ਭੁਲਾਈ ਬੈਠਾ ਹੈ। ਅਜਿਹੇ ਵਿਅਕਤੀ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ? ਇਸ ਸਬੰਧੀ ਸਿੱਖ ਸੰਗਤ ਅਤੇ 26 ਅਕਤੂਬਰ ਤਕ ਅਪਣੇ ਵਿਚਾਰ ਭੇਜਣ।



from Punjab News – Latest news in Punjabi http://ift.tt/2cHU6ht
thumbnail
About The Author

Web Blog Maintain By RkWebs. for more contact us on rk.rkwebs@gmail.com

0 comments