ਇਰਾਦਾ ਕਤਲ ‘ਚ ਢੱਕੀ ਵਾਲਾ ਸਾਧ ਬਰੀ

sadhਪਟਿਆਲਾ : ਪਟਿਆਲਾ ਸਥਿਤ ਸੀ.ਬੀ.ਆਈ. ਦੀ ਅਦਾਲਤ ਵਿਚ ਚਲਦੇ ਆ ਰਹੇ ਇਰਾਦਾ ਕਤਲ ਦੇ 17 ਸਾਲ ਪੁਰਾਣੇ ਕੇਸ ਦੇ ਫ਼ੈਸਲੇ ਦੌਰਾਨ ਢੱਕੀ ਵਾਲਾ ਸਾਧ ਦਰਸ਼ਨ ਸਿੰਘ ਅਤੇ ਉਸ ਦੇ 22 ਸਾਥੀਆਂ ਸਮੇਤ ਇਨ੍ਹਾਂ ਦੀ ਵਿਰੋਧੀ ਧਿਰ ਦੇ ਡੇਢ ਦਰਜਨ ਮੈਂਬਰ ਵੀ ਬਰੀ ਹੋ ਗਏ ਹਨ। ਥਾਣਾ ਪਾਇਲ ਵਿਖੇ ਇਹ ਕੇਸ 1999 ਵਿਚ ਸ਼੍ਰੋਮਣੀ ਅਕਾਲੀ ਦਲ ਦੀ ‘ਬਾਦਲ ਸਰਕਾਰ’ ਅਤੇ ਸੰਤ ਸਮਾਜ ਦੇ ਟਕਰਾਅ ਮੌਕੇ ਦਰਜ ਹੋਇਆ ਸੀ।
ਕੇਸ ਫ਼ਾਈਲ ਅਨੁਸਾਰ ਇਹ ਘਟਨਾ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਮਕਸੂਦੜਾ ਵਿਖੇ ਸਥਿਤ ਇਸ ਸਾਧ ਦੀ ਅਧੀਨਗੀ ਵਾਲੇ ‘ਡੇਰਾ ਤਪੋਬਣ ਢੱਕੀ’ ਨੇੜਲੇ ਰਕਬੇ ਨੂੰ ਲੈ ਕੇ ਵਾਪਰੀ ਸੀ। ਪਿੰਡ ਮਕਸੂਦੜਾ ਦੇ ਕੁੱਝ ਵਾਸੀਆਂ ਵਲੋਂ ਡੇਰਾ ਪ੍ਰਬੰਧਕਾਂ ‘ਤੇ ਪਿੰਡ ਦੀ ਸ਼ਾਮਲਾਟ ਜ਼ਮੀਨ ‘ਤੇ ਵੀ ਕਬਜ਼ਾ ਕਰਨ ਦੇ ਦੋਸ਼ ਲਾਏ ਗਏ ਸਨ ਜਿਸ ਕਰ ਕੇ ਹੋਈਆਂ ਝੜੱਪਾਂ ਦੌਰਾਨ ਦੋਹਾਂ ਧਿਰਾਂ ਦੇ ਕਈ ਕਈ ਮੈਂਬਰ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਹੀ ਇਕ ਪਿੰਡ ਵਾਸੀ ਦੇ ਬਿਆਨਾਂ ‘ਤੇ ਇਸ ਸਾਧ ਸਮੇਤ ਉਨ੍ਹਾਂ ਦੇ 21 ਹੋਰ ਸਾਥੀਆਂ ਅਤੇ ਹਮਾਇਤੀਆਂ ਵਿਰੁਧ 8 ਮਈ 1999 ਨੂੰ ਕੇਸ ਦਰਜ ਕੀਤਾ ਗਿਆ ਸੀ। ਸਾਧ ਨੇ ਇਸ ਨੂੰ ਸਰਕਾਰ ਦੀ ਬਦਲਾ ਲਊ ਭਾਵਨਾ ਕਰਾਰ ਦਿੰਦਿਆਂ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਰਿੱਟ ਦੇ ਆਧਾਰ ‘ਤੇ ਇਹ ਕੇਸ ਸੀ.ਬੀ.ਆਈ ਦੇ ਹਵਾਲੇ ਕੀਤਾ ਗਿਆ ਸੀ।
ਕੇਸ ਦਰਜ ਹੋਣ ਵਾਲੇ ਦਿਨਾਂ ਵਿਚ ਇਸ ਸਾਧ ਦੀ ਇਕ ਧਾਰਮਕ ਸ਼ਖ਼ਸੀਅਤ ਵਜੋਂ ਵਧੇਰੇ ਚੜ੍ਹਤ ਸੀ। ਕੀਰਤਨ ਦਰਬਾਰ ਸਜਾਉਣ ਲਈ ਹਵਾਈ ਜਹਾਜ਼ ਵਿਚ ਜਾਣ ਕਰ ਕੇ ਵੀ ਉਸ ਦੀ ਨਿਕੇਵਲੀ ਪਛਾਣ ਬਣੀ  ਹੋਈ ਸੀ। ਉਸ ਵਲੋਂ ਲਾਇਆ ਗਿਆ ਵਿਸ਼ਾਲ ਖ਼ੂਨਦਾਨ ਕੈਂਪ ਵੀ ਉਸ ਵੇਲੇ ਚਰਚਾ ਵਿਚ ਰਿਹਾ ਸੀ। ਉਧਰ ਸਰਕਾਰ ਅਤੇ ਸੰਤ ਸਮਾਜ ਦਰਮਿਆਨ ਟਕਰਾਅ ਚਲਦਾ ਹੋਣ ਕਰ ਕੇ ਹੀ ਇਹ ਸਾਧ ਉਦੋਂ ਸ੍ਰੀ ਅਨੰਦਪੁਰ ਸਾਹਿਬ ਵਿਚਲੇ ਉਸ ਸਮਾਗਮ ਵਿਚ ਨਹੀਂ ਸੀ ਗਿਆ ਜਿਸ ਵਿਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਪੁੱਜੇ ਸਨ। ਉਸ ਮੌਕੇ ਹੀ  ਸ਼ਾਮਲਾਟ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਇਹ ਵਿਵਾਦ ਛਿੜਿਆ ਸੀ ਜੋ ਕਈ ਦਿਨਾਂ ਤਕ ਸੁਰਖ਼ੀਆਂ ਵਿਚ ਬਣਿਆ ਰਿਹਾ।



from Punjab News – Latest news in Punjabi http://ift.tt/2dy3Z7k
thumbnail
About The Author

Web Blog Maintain By RkWebs. for more contact us on rk.rkwebs@gmail.com

0 comments