ਗਗਨੇਜਾ ਕਤਲ ਮਾਮਲਾ

full11914ਜਲੰਧਰ : ਦਸਮੇਸ਼ ਰੈਜੀਮੇਂਟ ਵਲੋਂ 54 ਦਿਨ ਬਾਅਦ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਹਤਿਆਕਾਂਡ ਦੀ ਜ਼ਿੰਮੇਵਾਰੀ ਲੈਣਾ ਕਿਧਰੇ ਸੀਬੀਆਈ ਜਾਂਚ ਨੂੰ ਭਟਕਾਉਣ ਦੀ ਕੋਈ ਕੋਸ਼ਿਸ਼ ਤਾਂ ਨਹੀਂ ਹੈ। ਖੂਫ਼ੀਆ ਏਜੰਸੀਆਂ ਸਾਹਮਣੇ ਇਸ ਹਤਿਆਕਾਂਡ ਨੂੰ ਲੈ ਕੇ ਇਕ ਨਵਾਂ ਸਵਾਲ ਪੈਦਾ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਗਗਨੇਜਾ ਹਤਿਆਕਾਂਡ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਦਸਦੇ ਹੋਏ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੱਲਾ ਝਾੜ ਲਿਆ ਸੀ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਹੱਥ ਵੀ ਕੁੱਝ ਨਹੀਂ ਲਗਾ ਸੀ ਜਿਸ ਤੋਂ ਬਾਅਦ ਜਾਂਚ ਸੀਬੀਆਈ ਨੂੰ ਸੌਂਪ ਦਿਤੀ ਗਈ ਸੀ।

ਸੂਤਰਾਂ ਦਾ ਮੰਨਣਾ ਹੈ ਕਿ ਪਿਛਲੇ ਸਮੇਂ ਵਿਚ ਅਤਿਵਾਦ ਦੇ ਦੌਰ ਦੀ ਸਮੀਖਿਆ ਕੀਤੀ ਜਾਵੇ ਤਾਂ ਖਾੜਕੂ ਸੰਗਠਨਾਂ ‘ਚ ਵਾਰਦਾਤਾਂ ਦੀ ਜ਼ਿੰਮੇਵਾਰੀ ਤੁਰਤ ਲੈਣ ਦਾ ਪ੍ਰਚਲਨ ਸੀ ਪਰ ਗਗਨੇਜਾ ਮਾਮਲੇ ‘ਚ 54 ਦਿਨ ਬਾਅਦ ਜ਼ਿੰਮੇਵਾਰੀ ਲੈਣ ਦੀ ਗੱਲ ਜਾਂਚ ਨੂੰ ਭਟਕਾਉਣ ਵਾਲੀ ਲਗਦੀ ਹੈ। ਸੂਤਰਾਂ ਦੀਆਂ ਮੰਨੀਏ ਤਾਂ ਅਜਿਹਾ ਸੰਭਵ ਹੈ ਕਿ ਇਸ ਹਤਿਆਕਾਂਡ ‘ਚ ਸੀਬੀਆਈ ਦੇ ਹੱਥ ਕੁੱਝ ਅਜਿਹੇ ਸੁਰਾਹ ਹੱਥ ਲੱਗੇ ਹੋ ਸਕਦੇ ਹਨ ਜੋ ਸਰਕਾਰ ਲਈ ਕੋਈ ਨਹੀਂ ਰਾਜਨੀਤਿਕ ਸਿਰਦਰਦੀ ਖੜੀ ਕਰ ਸਕਦੇ ਹੋਣ ਪਰ ਜ਼ਿੰਮੇਵਾਰੀ ਚੁੱਕ ਕੇ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਗਗਨੇਜਾ ਉੱਪਰ ਹਮਲਾ ਅਤੇ ਫੇਰ ਲੱਗਭੱਗ 48 ਦਿਨ੍ਹਾਂ ਬਾਅਦ ਉਨ੍ਹਾਂ ਦੀ ਮੌਤ ਦੇ ਬਾਵਜੂਦ ਕੋਈ ਤਿੱਖੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ । ਇਸ ਦੇ ਬਾਅਦ ਪਿਛਲੇ ਹਫ਼ਤੇ ਗੁਰੂ ਗੰ੍ਰਥ ਸਾਹਿਬ ਜੀ ਦੀ ਜਲੰਧਰ ‘ਚ ਬੇਅਦਬੀ ਘਟਨਾ ‘ਤੇ ਵੀ ਆਪਸ ਵਿੱਚ ਸਾਮਾਜਿਕ ਮਾਹੌਲ ਵਿਗਾੜਨ ਵਰਗੀ ਗੱਲ ਨਹੀਂ ਬਚੀ । ਅਜਿਹੇ ਵਿਚ ਗਗਨੇਜਾ ਹਤਿਆਕਾਂਡ ਦੀ ਜ਼ਿੰਮੇਦਾਰੀ ਖ਼ਾਲਿਸਤਾਨ ਦੇ ਨਾਂਅ ‘ਤੇ ਇਕ ਹੋਰ ਕੀਤੀ ਗਈ ਕੋਸ਼ਿਸ਼ ਵੀ ਹੋ ਸਕਦੀ ਹੈ। ਫਿਲਹਾਲ ਪੁਲਿਸ ਨੇ ਇਸ ਜਿੰਮੇਵਾਰੀ ਵਾਲੀ ਚਿੱਠੀ ਅਤੇ ਈਮੇਲ ਨਾਲ ਜੁੜੇ ਆਈਪੀ ਐਡਰਸ ਲਈ ਜਾਂਚ ਸਾਈਬਰ ਸੈੱਲ ਨੂੰ ਦਿਤੀ ਹੈ ਹਾਲਾਂਕਿ ਸੂਤਰਾਂ ਤੋਂ ਦੇ ਅਨੁਸਾਰ ਖੇਤਰ ਵਿਚ ਇਕ ਅਜਿਹੀ ਚਰਚਾ ਵੀ ਹੈ ਕਿ ਇਸ ਹਤਿਆਕਾਂਡ ਦੇ ਬਾਅਦ ਪੰਜਾਬ ‘ਚ ਸਲਾਟਰ ਹਾਊਸ ਮਾਫੀਆ ਵਲੋਂ ਵੀ ਜੁੜੇ ਹੋਏ ਹੋ ਸੱਕਦੇ ਹਨ।



from Punjab News – Latest news in Punjabi http://ift.tt/2cHTgRO
thumbnail
About The Author

Web Blog Maintain By RkWebs. for more contact us on rk.rkwebs@gmail.com

0 comments