ਜਨਾਬ, ਜੰਗ ਕਦੋਂ ਲੱਗੇਗੀ ਤੇ ਮੇਰੇ ਡੰਗਰਾਂ ਦਾ ਕੀ ਬਣੇਗਾ!

tykਚੰਡੀਗੜ੍ਹ : ਭਾਰਤ–ਪਾਕਿਸਤਾਨ ਸਰਹੱਦ ‘ਤੇ ਤਣਾਅ ਵਾਲੇ ਹਾਲਾਤ ਬਣਨ ਤੋਂ ਬਾਅਦ ਹਿਜਰਤ ਕਰਨ ਵਾਲਿਆਂ ਨੂੰ ਅਪਣੀ ਜਾਨ ਨਾਲੋਂ ਵੱਧ ਪਸ਼ੂਆਂ, ਫ਼ਸਲਾਂ ਦੀ ਚਿੰਤਾ ਸਤਾ ਰਹੀ ਹੈ। ਪੰਜਾਬ ਸਰਕਾਰ ਵਲੋਂ ਸਥਾਪਤ ਕੀਤੇ ਗਏ ਕੰਟਰੋਲ ਰੂਮ ‘ਤੇ ਆਈਆਂ ਕਾਲਾਂ ‘ਚ ਹਰ ਵਿਅਕਤੀ ਵਲੋਂ ਇਹੀ ਸਵਾਲ ਕੀਤਾ ਜਾ ਰਿਹਾ ਹੈ, ‘ਜੰਗ ਕਦੋਂ ਲੱਗੇਗੀ,.. ਸਾਡੇ ਡੰਗਰਾਂ ਦਾ ਕੀ ਬਣੇਗਾ’?
ਅਟਾਰੀ ਨੇੜੇ ਪੈਂਦੇ ਪਿੰਡ ਰੋੜਾਂਵਾਲੀ ਦੇ ਗੁਰਭੇਜ ਸਿੰਘ ਨੇ ਅਪਣੀ ਵਿਥਿਆ ਸੁਣਾਂਦਿਆਂ ਕਿਹਾ ਕਿ ਹਿਜਰਤ ਕਰਦਿਆਂ ਉਸ ਦੀ ਇਕ ਗਾਂ ਦੀ ਲੱਤ ਟੁੱਟ ਗਈ ਹੈ, ਉਸ ਨੂੰ ਮੁਆਵਜ਼ਾ ਦਿਆਇਆ ਜਾਵੇ। ਕਈਆਂ ਨੇ ਖਾਣ ਪੀਣ ਅਤੇ ਸਰਕਾਰ ਵਲੋਂ ਰੁਜ਼ਗਾਰ ਉਪਲਬਧ ਕਰਾਉਣ ਲਈ ਵੀ ਫ਼ੋਨ ਕੀਤਾ ਹੈ।
ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਖੇਤਰ ਤੋਂ ਪਲਾਇਨ ਕਰਨ ਵਾਲਿਆਂ ਨੂੰ ਪਸ਼ੂਧਨ ਅਤੇ ਫ਼ਸਲਾਂ ਦੀ ਸੰਭਾਲ ਨਾ ਹੋਣ ਦੀ ਚਿੰਤਾ ਵੱਢ ਵੱਢ ਖਾ ਰਹੀ ਹੈ। ਭਾਵੇਂ ਸਰਹੱਦ ‘ਤੇ ਪੂਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਹੈ ਅਤੇ ਦਸ ਕਿਲੋਮੀਟਰ ਦੇ ਘੇਰੇ ‘ਚ ਆਉਂਦੇ ਪਿੰਡਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ ਪਰ ਬਹੁਤੇ ਲੋਕਾਂ ਨੇ ਸਰਕਾਰ ਵਲੋਂ ਬਣਾਏ ਗਏ ਕੈਂਪਾਂ ਵਿਚ ਰਹਿਣ ਸਹਿਣ ਤੇ ਖਾਣ ਪੀਣ ਦੀਆਂ ਮੁਸ਼ਕਲਾਂ ਤੋਂ ਵੀ ਜਾਣੂ ਕਰਵਾਇਆ ਹੈ।
ਬਹੁਤੇ ਲੋਕਾਂ ਨੇ ਇਹੋ ਸਵਾਲ ਕੀਤਾ ਹੈ ਕਿ ਉਨ੍ਹਾਂ ਦੀਆਂ ਫ਼ਸਲਾਂ ਦੀ ਬਰਬਾਦੀ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਲਈ ਸਰਕਾਰ ਨੇ ਕੀ ਪ੍ਰਬੰਧ ਕੀਤੇ ਹਨ?  ਕਈ ਲੋਕਾਂ ਨੇ ਇਹ ਵੀ ਪੁਛਿਆ ਹੈ ਕਿ ਕਿਹੜੀਆਂ ਥਾਵਾਂ ‘ਤੇ ਲੋਕਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਗਿਆ ਹੈ? ਕੰਟਰੋਲ ਰੂਮ ਦੇ ਪ੍ਰਬੰਧਕਾਂ ਨੇ ਦਸਿਆ ਕਿ ਪੰਜਾਬ ਤੋਂ ਬਾਹਰਲੇ ਲੋਕ ਵੀ ਇਹ ਪੁੱਛ ਰਹੇ ਹਨ ਕਿ ਪਾਕਿਸਤਾਨ ਨਾਲ ਲੜਾਈ ਕਦੋਂ ਲੱਗ ਸਕਦੀ ਹੈ?
ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ ਅਤੇ ਉਨ੍ਹਾਂ ਦੇ ਦੇਸ਼ ਵਿਦੇਸ਼ ਵਿਚ ਰਹਿੰਦੇ ਸਬੰਧੀਆਂ ਨੂੰ ਇਸ ਗੱਲ ਦਾ ਡਰ ਹੈ ਕਿ ਪਾਕਿਸਤਾਨ ਨਾਲ ਲੜਾਈ ਲੱਗ ਜਾਣ ਦੀ ਹਾਲਤ ਵਿਚ ਸਰਹੱਦੀ ਇਲਾਕਿਆਂ ਦੀ ਤਬਾਹੀ ਹੋ ਜਾਵੇਗੀ।



from Punjab News – Latest news in Punjabi http://ift.tt/2dy4wWM
thumbnail
About The Author

Web Blog Maintain By RkWebs. for more contact us on rk.rkwebs@gmail.com

0 comments