ਭਾਰਤ ਵਿਚ ਪਾਕਿਸਤਾਨੀ ਹਮਲੇ ਦਾ ਖ਼ਦਸ਼ਾ

full11925ਨਵੀਂ ਦਿੱਲੀ : ਕੇਂਦਰ ਨੇ ਅੱਜ ਦੇਸ਼ ਭਰ ਵਿਚ ‘ਹਾਈ ਅਲਰਟ’ ਜਾਰੀ ਕਰ ਕੇ ਰਾਜਾਂ ਨੂੰ ਚੌਕਸ ਕੀਤਾ ਹੈ ਕਿ ਪਾਕਿਸਤਾਨ ਦੀਆਂ ਅਤਿਵਾਦੀ ਜਥੇਬੰਦੀਆਂ ਦੇਸ਼ ਵਿਚ ਹਮਲਾ ਕਰ ਸਕਦੀਆਂ ਹਨ, ਇਸ ਲਈ ਥਾਂ-ਥਾਂ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਜਾਣ।

ਰਾਜਾਂ ਨੂੰ ਹਮਲੇ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਚੌਕਸੀ ਵਧਾਉਣ ਲਈ ਕਿਹਾ ਗਿਆ ਹੈ। ਕੇਂਦਰ ਨੇ ਇਹ ਅਲਰਟ ਅਜਿਹੇ ਸਮੇਂ ਜਾਰੀ ਕੀਤਾ ਹੈ ਜਦ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ਵਿਚ ਅਤਿਵਾਦੀ ਟਿਕਾਣੇ ‘ਤੇ ਸਰਜੀਕਲ ਹਮਲੇ ਤੋਂ ਬਾਅਦ ਅਤਿਵਾਦੀਆਂ ਦੁਆਰਾ ਜਵਾਬੀ ਹਮਲੇ ਦਾ ਖ਼ਦਸ਼ਾ ਹੈ। ਇਕ ਸੂਤਰ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਅਪਣੀ ਸਲਾਹ ਵਿਚ ਰਾਜਾਂ ਨੂੰ ਵਧੇਰੇ ਦਸਤਿਆਂ ਨੂੰ ਸਾਰੇ ਸੰਵੇਦਨਸ਼ੀਲ ਸਥਾਨਾਂ, ਰਣਨੀਤਿਕ ਸੰਸਥਾਵਾਂ, ਬਾਜ਼ਾਰਾਂ, ਧਾਰਮਕ ਸਥਾਨਾਂ ਅਤੇ ਹੋਰ ਪ੍ਰਮੁੱਖ ਥਾਵਾਂ ‘ਤੇ ਤੈਨਾਤ ਕਰ ਕੇ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। ਮਹਾਂਨਗਰਾਂ ਵਿਚ ਵਿਸ਼ੇਸ਼ ਤੌਰ ‘ਤੇ ਵਧੇਰੇ ਚੌਕਸੀ ਵਰਤਣ ਨੂੰ ਕਿਹਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਨ ਵਾਲੇ ਰਾਜਾਂ ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਨੂੰ ਵੀ ਚੌਕਸ ਰਹਿਣ ਦਾ ਨਿਰਦੇਸ਼ ਦਿਤਾ ਗਿਆ ਹੈ। ਇਹ ਸਲਾਹ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ਵਿਚ ਅਤਿਵਾਦੀ ਟਿਕਾਣਿਆਂ ‘ਤੇ ਭਾਰਤੀ ਫ਼ੌਜ ਦੀ ਕਲ ਦੀ ਕਾਰਵਾਈ ਮਗਰੋਂ ਦਿਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਪੂਰੀ ਸੰਭਾਵਨਾ ਹੈ ਕਿ ਪਾਕਿਸਤਾਨੀ ਏਜੰਸੀਆਂ ਕਲ ਦੀ ਕਾਰਵਾਈ ਦਾ ਬਦਲਾ ਲੈਣ ਲਈ ਅਤਿਵਾਦੀ ਸੰਗਠਨਾਂ ਦੀ ਵਰਤੋਂ ਕਰ ਸਕਦੀਆਂ ਹਨ। ਕਲ ਵਾਲੀ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬਾਅਦ ਜਿਥੇ ਇਕ ਪਾਸੇ ਤਸੱਲੀ ਵਾਲਾ ਮਾਹੌਲ ਹੈ, ਉਥੇ ਦੂਜੇ ਪਾਸੇ ਡਰ ਅਤੇ ਦਹਿਸ਼ਤ ਵੀ ਪਾਈ ਜਾ ਰਹੀ ਹੈ। ਲੋਕਾਂ ਖ਼ਾਸਕਰ ਸਰਹੱਦੀ ਇਲਾਕਿਆਂ ਦੇ ਵਾਸੀਆਂ ਨੂੰ ਡਰ ਹੈ ਕਿ ਪਾਕਿਸਤਾਨ ਚੁੱਪ ਨਹੀਂ ਬੈਠੇਗਾ ਅਤੇ ਮੋੜਵਾਂ ਜਵਾਬ ਦੇਵੇਗਾ। ਰਖਿਆ ਮਾਹਰ ਵੀ ਇਹੋ ਜਿਹੇ ਅੰਦਾਜ਼ੇ ਲਾ ਰਹੇ ਹਨ।



from Punjab News – Latest news in Punjabi http://ift.tt/2dy4wGg
thumbnail
About The Author

Web Blog Maintain By RkWebs. for more contact us on rk.rkwebs@gmail.com

0 comments